LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਜਹਾਜ਼ ਵਿਚ ਹੋਣ ਵਾਲਾ ਹੈ ਧਮਾਕਾ' ਸੁਣਦਿਆਂ ਹੀ ਭੱਜਣ ਲੱਗੇ ਲੋਕ

012

ਬ੍ਰਾਜ਼ੀਲ : ਇਥੋਂ ਦੇ ਕੁਆਬਾ ਸ਼ਹਿਰ ਦੇ ਮੇਰਸ਼ੇਲ ਰੋਂਡਨ ਕੌਮਾਂਤਰੀ ਹਵਾਈ ਅੱਡੇ (Marshall Rondon International Airport) 'ਤੇ ਉਸ ਵੇਲੇ ਭੜਥੂ ਪੈ ਗਿਆ ਜਦੋਂ ਉਥੇ ਇਕ ਜਹਾਜ਼ ਵਿਚ ਧਮਾਕਾ ਹੋਣ ਦੀ ਖਬਰ ਉੱਡੀ ਅਤੇ ਜਹਾਜ਼ ਦੇ ਟੇਕਆਫ (The plane's takeoff) ਕਰਨ ਤੋਂ ਪਹਿਲਾਂ ਹੀ ਸਾਰੇ ਯਾਤਰੀ ਉਥੋਂ ਭੱਜਣ ਲੱਗੇ।


ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਦੀ ਹੈ। ਇਥੇ ਬ੍ਰਾਜ਼ੀਲੀਆਈ ਏਅਰਲਾਈਨਜ਼ ਅਜੁਲ (Brazilian Airlines Ajul) ਦੀ ਫਲਾਈਟ 2751 ਦੀ ਏਅਰਬਸ 320 (Flight 2751 of Airbus 320) ਵਿਚ ਅਚਾਨਕ ਬਿਜਲੀ ਸਬੰਧੀ ਕੁਝ ਤਕਨੀਕੀ ਖਰਾਬੀ ਆ ਗਈ ਤਾਂ ਇਕ ਫਲਾਈਟ ਅਟੈਂਡੈਂਟ (Flight attendant) ਨੇ ਜਹਾਜ਼ ਵਿਚ ਬੈਠੇ ਸਾਰੇ ਯਾਤਰੀਆਂ ਨੂੰ ਕਿਹਾ ਕਿ ਉਹ ਜਿੰਨੀ ਛੇਤੀ ਹੋ ਸਕੇ ਫਲਾਈਟ ਤੋਂ ਉਤਰ ਜਾਣ ਕਿਉਂਕਿ ਜਹਾਜ਼ ਵਿਚ ਧਮਾਕਾ ਹੋ ਸਕਦਾ ਹੈ।


ਜਹਾਜ਼ ਵਿਚ ਸਵਾਰ ਇਕ ਯਾਤਰੀ ਵੈਂਟਰਸਨ ਕੈਂਪੋਸ ਨੇ ਸਥਾਨਕ ਨਿਊਜ਼ ਨੈੱਟਵਰਕ ਜੀ-1 ਨੂੰ ਦੱਸਿਆ ਕਿ ਜਹਾਜ਼ ਟੇਕ ਆਫ ਤੋਂ ਪਹਿਲਾਂ ਅਚਾਨਕ ਰੁਕ ਗਿਆ ਅਤੇ ਇਕ ਫਲਾਈਟ ਅਟੈਂਡੈਂਟ ਨੇ ਸਾਰਿਆਂ ਨੂੰ ਛੇਤੀ ਤੋਂ ਛੇਤੀ ਜਹਾਜ਼ ਛੱਡਣ ਨੂੰ ਕਿਹਾ।
ਉਨ੍ਹਾਂ ਨੇ ਦੱਸਿਆ ਫਲਾਈਟ ਅਟੈਂਡੈਂਟ ਚੀਕਦੀ ਹੋਈ ਕਹਿਣ ਲੱਗੀ ਕਿ ਸਾਰੇ ਲੋਕ ਛੇਤੀ ਤੋਂ ਛੇਤੀ ਐਮਰਜੈਂਸੀ ਡੋਰ ਵਿਚੋਂ ਬਾਹਰ ਨਿਕਲ ਜਾਣ ਕਿਉਂਕਿ ਇਥੇ ਧਮਾਕਾ ਹੋ ਸਕਦਾ ਹੈ ਉਸੇ ਵੇਲੇ ਧੱਕਾਮੁੱਕੀ ਸ਼ੁਰੂ ਹੋ ਗਈ। ਮੈਂ ਆਪਣੇ ਛੋਟੇ ਬੱਚੇ ਦੇ ਨਾਲ ਸੀ ਤਾਂ ਭੀੜ ਦੇ ਨਾਲ ਮੈਂ ਵੀ ਐਮਰਜੈਂਸੀ ਡੋਰ ਵਿਚੋਂ ਬਾਹਰ ਕਦੋਂ ਨਿਕਲਿਆ ਮੈਨੂੰ ਪਤਾ ਨਹੀਂ ਲੱਗਾ। ਪਰ ਮੇਰੀ ਪਤਨੀ ਜਹਾਜ਼ ਵਿਚ ਹੀ ਰਹਿ ਗਈ ਸੀ। ਇਸ ਲਈ ਮੈਂ ਆਪਣੇ ਬੱਚੇ ਨੂੰ ਉਥੇ ਹੀ ਬਾਹਰ ਛੱਡਿਆ ਅਤੇ ਆਪਣੀ ਪਤਨੀ ਦੀ ਮਦਦ ਲਈ ਅੰਦਰ ਗਿਆ।


ਇਕ ਹੋਰ ਯਾਤਰੀ ਜੁਲਿਆਨਾ ਅਮੋਰਿਮ ਨੇ ਕਿਹਾ ਕਿ ਜਿਵੇਂ ਹੀ ਫਲਾਈਟ ਅਟੈਂਡੈਂਟ ਨੇ ਸਾਨੂੰ ਜਹਾਜ਼ ਖਾਲੀ ਕਰਨ ਲਈ ਕਿਹਾ, ਉਵੇਂ ਹੀ ਸਾਰੇ ਇਧਰ-ਉਧਰ ਭੱਜਣ ਲੱਗੇ। ਮੈਨੂੰ ਨਹੀਂ ਪਤਾ ਕਿ ਇਸ ਵਿਚ ਕਿੰਨੇ ਲੋਕ ਜ਼ਖਮੀ ਹੋਏ ਪਰ ਮੈਂ ਭਗਵਾਨ ਦੀ ਦਇਆ ਖੁਦ ਨੂੰ ਬਚਾਉਣ ਵਿਚ ਕਾਮਯਾਬ ਰਹੀ। ਹਾਲਾਂਕਿ ਮੈਨੂੰ ਕੋਈ ਸੱਟ ਨਹੀਂ ਲੱਗੀ ਪਰ ਮੇਰੇ ਸਾਹਮਣੇ ਕਈ ਲੋਕ ਸਨ ਜੋ ਇਸ ਘਟਨਾ ਵਿਚ ਜ਼ਖਮੀ ਹੋਏ।


ਘਟਨਾ ਤੋਂ ਬਾਅਦ ਇਸ ਫਲਾਈਟ ਨੂੰ ਕੈਂਸਲ ਕਰ ਦਿੱਤਾ ਗਿਆ। ਫਿਰ ਕੁਝ ਯਾਤਰੀਆਂ ਨੂੰ ਦੂਜੇ ਜਹਾਜ਼ਾਂ ਰਾਹੀਂ ਭੇਜਿਆ ਗਿਆ। ਉਥੇ ਹੀ ਏਅਰਲਾਈਨ ਨੇ ਇਕ ਜਹਾਜ਼ ਵਿਚ ਕਿਹਾ ਅਸੀਂ ਸਾਰੇ ਯਾਤਰੀਆਂ ਨੂੰ ਜਹਾਜ਼ ਦੇ ਐਮਰਜੈਂਸੀ ਰਸਤੇ ਰਾਹੀਂ ਬਾਹਰ ਕੱਡਿਆ। ਅਸੀਂ ਸਾਰੇ ਯਾਤਰੀਆਂ ਤੋਂ ਇਸ ਘਟਨਾ ਲਈ ਮੁਆਫੀ ਮੰਗਦੇ ਹਾਂ। ਸਾਡੇ ਤੋਂ ਜੋ ਵੀ ਮਦਦ ਹੋ ਸਕੇਗੀ ਅਸੀਂ ਕਰਾਂਗੇ। ਏਅਰਲਆਈਨਜ਼ ਨੇ ਕਿਹਾ ਕਿ ਕੁਝ ਬਿਜਲੀ ਸਬੰਧੀ ਤਕਨੀਕੀ ਖਰਾਬੀ ਆਉਣ ਕਾਰਣ ਅਸੀਂ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਵਿਚ ਬਾਹਰ ਕੱਢਣਾ ਪਿਆ। ਫਿਲਹਾਲ ਸਾਡੀ ਟੈਕਨੀਕਲ ਟੀਮ ਜਹਾਜ਼ ਵਿਚ ਆਈ ਖਰਾਬੀ ਦਾ ਪਤਾ ਲਗਾ ਰਹੀ ਹੈ।

Also Read: ਮੈਕਸੀਕੋ ਵਿਚ ਭਿਆਨਕ ਬੱਸ ਹਾਦਸਾ, 19 ਲੋਕਾਂ ਦੀ ਮੌਤ ਤੇ 32 ਫੱਟੜ

In The Market