LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ 'ਚ ਪਰਿਵਾਰ ਦੀ ਇੱਜ਼ਤ ਦੇ ਨਾਂ 'ਤੇ ਔਰਤਾਂ ਦੇ ਹੋ ਰਹੇ ਕਤਲ

23a katal

ਇਸਲਾਮਾਬਾਦ- ਪਾਕਿਸਤਾਨ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਦੇਸ਼ ਸਿਆਸੀ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਦੇ ਨਾਲ ਹੀ ਸਮਾਜ ਵਿੱਚ ਅਰਾਜਕਤਾ ਆਪਣੇ ਸਿਖਰ ’ਤੇ ਹੈ। ਪਾਕਿਸਤਾਨ 'ਚ ਔਰਤਾਂ ਦੀ ਹਾਲਤ ਬਦ ਤੋਂ ਬਦਤਰ ਹੈ, ਔਰਤਾਂ ਖਿਲਾਫ ਅਪਰਾਧਿਕ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਆਨਰ ਕਿਲਿੰਗ ਦੇ ਨਾਂ 'ਤੇ ਪਰਿਵਾਰ ਦੀ ਇੱਜ਼ਤ ਦੇ ਬਹਾਨੇ ਔਰਤਾਂ ਦਾ ਕਤਲ ਕੀਤਾ ਜਾ ਰਿਹਾ ਹੈ। ਦੇਸ਼ ਦੇ ਇੱਕ ਸਥਾਨਕ ਮੀਡੀਆ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਔਰਤਾਂ ਲੰਬੇ ਸਮੇਂ ਤੋਂ ਅਪਰਾਧੀਆਂ ਦੇ ਹੱਥੋਂ ਦੁਖੀ ਹਨ ਜੋ ਨਿਆਂ ਦੀ ਗਲਤ ਭਾਵਨਾ ਦੇ ਨਾਮ 'ਤੇ ਆਪਣੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਂਦੇ ਹਨ।

Also Read: ਜੀਜੇ ਨੇ ਪੈਸੇ ਨਾ ਦਿੱਤੇ ਉਧਾਰ ਤਾਂ ਸਾਲੇ ਨੇ ਚੁੱਕਿਆ ਖੌਫਨਾਕ ਕਦਮ

ਔਰਤਾਂ ਨੂੰ ਮਾਰਨ ਪਿੱਛੇ ਵਿਚਾਰ
ਪਾਕਿਸਤਾਨ 'ਚ ਔਰਤਾਂ ਦੇ ਕਤਲ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲਿਆਂ 'ਚ ਹੱਤਿਆਵਾਂ ਦੇ ਪਿੱਛੇ ਦਾ ਵਿਚਾਰ ਹੋਰ ਵੀ ਗਿਰਿਆ ਹੋਇਆ ਹੈ। ਔਰਤਾਂ ਦੀ ਹੱਤਿਆ ਸਮਾਜਿਕ ਅਤੇ ਜਿਨਸੀ ਨੈਤਿਕਤਾ ਦੀਆਂ ਰੂੜ੍ਹੀਵਾਦੀ ਮਾਨਸਿਕ ਧਾਰਨਾਵਾਂ ਦੇ ਕਾਰਨ ਕੀਤੀਆਂ ਜਾ ਰਹੀਆਂ ਹਨ। ਔਰਤਾਂ ਨੂੰ ਮਾਰਨ ਵਾਲੇ ਅਪਰਾਧੀ ਮੰਨਦੇ ਹਨ ਕਿ ਜੋ ਔਰਤਾਂ ਸੰਵੇਦਨਾਵਾਂ ਨੂੰ ਨਸ਼ਟ ਕਰ ਰਹੀਆਂ ਹਨ ਜਾਂ ਪਰੰਪਰਾਵਾਂ ਦੀ ਉਲੰਘਣਾ ਕਰ ਰਹੀਆਂ ਹਨ, ਉਹ ਵੱਡੀਆਂ ਅਪਰਾਧੀ ਹਨ।

ਮਹਿਲਾਵਾਂ ਦੇ ਆਪਣੇ ਹੀ ਬਣੇ ਅਪਰਾਧੀ
ਮਹਿਲਾਵਾਂ ਦੀ ਹੱਤਿਆ ਕਰਨ ਵਾਲੇ ਅਪਰਾਧੀ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੇ ਆਪਣੇ ਹੀ ਹੁੰਦੇ ਹਨ। ਕੋਈ ਅਜਨਬੀ ਨਹੀਂ ਬਲਕਿ ਪਰਿਵਾਰ ਦੇ ਹੀ ਇਸ਼ਾਰੇ ਉੱਤੇ ਕਤਲ ਕਰਨ ਵਾਲੇ ਲੋਕ ਹਨ। ਇਹ ਅਪਰਾਧੀ ਪਿਤਾ, ਭਰਾ ਤੇ ਪਤੀ ਹੀ ਹੁੰਦੇ ਹਨ। ਇਨ੍ਹਾਂ ਅਪਰਾਧਾਂ ਵਿਚ ਅਕਸਰ ਪਰਿਵਾਰ ਜਾਂ ਭਾਈਚਾਰੇ ਦੀ ਮਿਲੀਭੁਗਤ ਤੇ ਸਹਿਮਤੀ ਸ਼ਆਮਲ ਹੁੰਦੀ ਹੈ।

Also Read: ਭਗਵੰਤ ਮਾਨ ਵਲੋਂ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ, ਵਧਾਈ ਟੈਕਸ ਭਰਨ ਦੀ ਤਰੀਕ

ਮਹਿਲਾਵਾਂ ਦੀ ਹੱਤਿਆ ਦਾ ਕੋਈ ਅਧਿਕਾਰਿਤ ਅੰਕੜਾ ਦਰਜ ਨਹੀਂ
ਸਾਲਾਨਾ ਪਤਾ ਨਹੀਂ ਕਿੰਨੀਆਂ ਮਹਿਲਾਵਾਂ ਨੂੰ ਝੂਠੀ ਸ਼ਾਨ ਤੇ ਪਰੰਪਰਾ ਦੇ ਨਾਂ ਉੱਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਜਿਸ ਦਾ ਕੋਈ ਸਹੀ ਅੰਕੜਾ ਦਰਜ ਨਹੀਂ ਹੈ। ਪਾਕਿਸਤਾਨ ਵਿਚ ਹਰ ਸਾਲ ਹੋਣ ਵਾਲੀ ਆਨਰ ਕਿਲਿੰਗ ਦੀ ਸਟੀਕ ਸੰਖਿਆ ਦੇ ਬਾਰੇ ਵਿਚ ਕੋਈ ਸਪੱਸ਼ਟ ਰਿਪੋਰਟ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਅਧਿਕਾਰੀਆਂ ਨੂੰ ਪਰਿਵਾਰ ਦੇ ਮੈਂਬਰਾਂ ਵਲੋਂ ਗੁੰਮਰਾਹ ਕੀਤਾ ਜਾਂਦਾ ਹੈ ਜੋ ਇਸ ਤਰ੍ਹਾਂ ਦੀਆਂ ਮੌਤਾਂ ਨੂੰ ਆਤਮਹੱਤਿਆ ਜਾਂ ਕੁਦਰਤੀ ਕਾਰਨਾਂ ਦੇ ਰੂਪ ਵਿਚ ਦੱਸ ਕੇ ਮਾਮਲਾ ਰਫਾ-ਦਫਾ ਕਰ ਦਿੰਦੇ ਹਨ। 

In The Market