LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'Omicron' ਕਾਰਨ ਬ੍ਰਿਟੇਨ 'ਚ ਹੋ ਸਕਦੀ ਹੈ 75,000 ਲੋਕਾਂ ਦੀ ਮੌਤ!

14d omi

ਲੰਡਨ- ਬ੍ਰਿਟੇਨ (Britain) ’ਚ ਜੇਕਰ ਵਾਧੂ ਕੰਟਰੋਲ ਦੇ ਉਪਾਅ ਨਹੀਂ ਕੀਤੇ ਗਏ ਤਾਂ ਅਗਲੇ ਸਾਲ ਅਪ੍ਰੈਲ ਤੱਕ ਕੋਰੋਨਾ ਵਾਇਰਸ (Corona virus) ਦੇ ਨਵੇਂ ਸਵਰੂਪ ਓਮੀਕ੍ਰੋਨ (omicron) ਨਾਲ 25,000 ਤੋਂ 75,000 ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਜਾਣਕਾਰੀ ਮਾਡਲਿੰਗ ’ਤੇ ਆਧਾਰਿਤ ਇਕ ਅਧਿਐਨ (Study) ਵਿਚ ਦਿੱਤੀ ਗਈ ਹੈ। 

Also Read: ਮਹਾਰਾਸ਼ਟਰ ਤੇ ਗੁਜਰਾਤ 'ਚ ਓਮੀਕ੍ਰੋਨ ਦੇ ਆਏ ਨਵੇਂ ਮਾਮਲੇ, ਦੇਸ਼ 'ਚ ਹੁਣ ਤੱਕ ਕੁੱਲ 41 ਕੇਸ

ਅਧਿਐਨ ਵਿਚ ਪਤਾ ਲੱਗਾ ਹੈ ਕਿ ਓਮੀਕ੍ਰੋਨ ਵਿਚ ਇੰਗਲੈਂਡ ਵਿਚ ਇਨਫੈਕਸ਼ਨ ਦੀ ਲਹਿਰ ਪੈਦਾ ਕਰਨ ਦੀ ਸਮਰੱਥਾ ਹੈ। ਇਹ ਜਨਵਰੀ 2021 ਦੌਰਾਨ ਵੱਡੇ ਪੈਮਾਨੇ ’ਤੇ ਹੋਏ ਇਨਫੈਕਸ਼ਨ ਅਤੇ ਹਸਪਤਾਲ ਵਿਚ ਦਾਖਲ ਕਰਵਾਉਣ ਦੇ ਮਾਮਲਿਆਂ ਦੇ ਮੁਕਾਬਲੇ ਉੱਚ ਪੱਧਰ ਤੱਕ ਪਹੁੰਚ ਸਕਦਾ ਹੈ। ਇਸ ਅਧਿਐਨ ਦੇ ਮਾਰਿਹਾਂ ਵਲੋਂ ਸਮੀਖਿਆ ਅਜੇ ਬਾਕੀ ਹੈ। ਇਸ ਅਧਿਐਨ ਲਈ ‘ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ’ ਦੇ ਖੋਜਕਾਰਾਂ ਨੇ ਓਮੀਕ੍ਰੋਨ ਦੇ ਐਂਟੀਬਾਡੀ ਨਾਲ ਸਬੰਧਤ ਨਵੇਂ ਪ੍ਰਯੋਗਾਤਮਕ ਡਾਟਾ ਦੀ ਵਰਤੋਂ ਕੀਤੀ ਹੈ।

Also Read: ਸ਼੍ਰੀਨਗਰ ’ਚ ਵੱਡਾ ਅੱਤਵਾਦੀ ਹਮਲਾ, 3 ਪੁਲਿਸ ਮੁਲਾਜ਼ਮ ਸ਼ਹੀਦ ਤੇ 11 ਜ਼ਖਮੀ

ਬ੍ਰਿਟੇਨ ਵਿਚ ਕੋਰੋਨਾ ਵਾਇਰਸ (Corona virus) ਦੇ ਓਮੀਕਰੋਨ ਵੇਰੀਐਂਟ (Omicron variant) ਨਾਲ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੱਛਮੀ ਲੰਡਨ ਵਿਚ ਪੈਡਿੰਗਟਨ ਨੇੜੇ ਇਕ ਟੀਕਾਕਰਨ ਕਲੀਨਿਕ ਦੇ ਦੌਰੇ 'ਤੇ ਗਏ ਬੋਰਿਸ ਜਾਨਸਨ ਨੇ ਕਿਹਾ ਕਿ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਨਾਲ ਪੀੜਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਓਮੀਕਰੋਨ ਕਾਰਨ ਲੋਕ ਹਸਪਤਾਲਾਂ ਵਿਚ ਦਾਖਲ ਹੋ ਰਹੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਓਮੀਕਰੋਨ ਪੀੜਤ ਇਕ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ।

In The Market