LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਹ ਮਹਿਲਾ ਬਣੀ ਦੁਨੀਆ ਦੀ ਸਭ ਤੋਂ ਲੰਬੀ ਬਾਡੀ ਬਿਲਡਰ, ਗਿਨੀਜ਼ ਬੁੱਕ 'ਚ ਦਰਜ ਹੋਇਆ ਨਾਮ (ਤਸਵੀਰਾਂ)

21o body

ਨਵੀਂ ਦਿੱਲੀਂ: ਨੀਦਰਲੈਂਡ ਦੀ ਇਕ ਐਥਲੀਟ ਨੇ ਦੁਨੀਆ ਵਿਚ ਸਭ ਤੋਂ ਲੰਬੀ ਮਹਿਲਾ ਬਾਡੀ ਬਿਲਡਰ ਹੋਣ ਦਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ। 5 ਫੁੱਟ 11.92 ਇੰਚ ਦੀ ਇਸ ਮਹਿਲਾ ਬਾਡੀ ਬਿਲਡਰ ਦਾ ਨਾਂ ਮਾਰਿਆ ਵੇਟੇਲ ਹੈ, ਜਿਸ ਨੂੰ ਗਿਨੀਜ਼ ਵਰਲਡ ਰਿਕਾਰਡ ਵਲੋਂ ਦੁਨੀਆ ਦੀ ਸਭ ਤੋਂ ਲੰਬੀ ਮਹਿਲਾ ਬਾਡੀ ਬਿਲਡਰ ਐਲਾਨ ਕੀਤਾ ਗਿਆ ਹੈ।

Also Read: ਉੱਤਰਾਖੰਡ 'ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ

41 ਸਾਲ ਦੀ ਮਾਰਿਆ ਵੇਟੇਲ ਨੇ ਕਿਹਾ ਕਿ ਉਨ੍ਹਾਂ ਦੀ ਦੋਸਤ ਓਲਿਵਿਅਰ ਰਿਕਟਰਸ ਨੇ ਉਨ੍ਹਾਂ ਨੂੰ ਗਿਨੀਜ਼ ਵਰਲਡ ਰਿਕਾਰਡ ਦੇ ਲਈ ਅਪਲਾਈ ਕਰਨ ਦਾ ਸੁਝਾਅ ਦਿੱਤਾ ਸੀ। ਦੱਸ ਦਈਏ ਕਿ ਉਨ੍ਹਾਂ ਦੇ ਦੋਸਤ ਰਿਕਟਰਸ ਨੂੰ ਗਿਨੀਜ਼ ਬੁੱਕ ਆਫ ਨੇ ਦੁਨੀਆ ਦੇ ਸਭ ਤੋਂ ਲੰਬੇ ਪੁਰਸ਼ ਬਾਡੀ ਬਿਲਡਰ ਦੇ ਰੂਪ ਵਿਚ ਕਾਬਿਜ਼ ਕੀਤਾ ਸੀ। ਵੇਟੇਲ ਨੇ ਕਿਹਾ ਕਿ ਉਸ ਨੇ 19 ਸਾਲ ਦੀ ਉਮਰ ਵਿਚ ਬਾਡੀ ਬਿਲਡਿੰਗ ਸ਼ੁਰੂ ਕੀਤੀ ਸੀ ਤੇ ਮਾਰਚ 2005 ਵਿਚ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੁਕਾਬਲਾ ਇਕ ਚੁਣੌਤੀ ਸੀ ਕਿਉਂਕਿ ਆਯੋਜਕਾਂ ਨੂੰ ਉਸ ਦੀ ਲੰਬਾਈ ਦੇ ਕਾਰਨ ਉਸ ਨੂੰ ਤੈਅ ਸ਼੍ਰੇਣੀਆਂ ਵਿਚ ਰੱਖਣ ਵਿਚ ਔਖ ਹੁੰਦੀ ਸੀ।

Also Read: ਫਿਰ ਸਰਗਰਮ ਹੋਏ ਨਵਜੋਤ ਸਿੰਘ ਸਿੱਧੂ, ਕਾਰਜਕਾਰੀ ਪ੍ਰਧਾਨਾਂ ਨਾਲ ਪੰਜਾਬ ਭਵਨ 'ਚ ਮੀਟਿੰਗ ਜਾਰੀ

ਉਨ੍ਹਾਂ ਨੇ ਗਿਨੀਜ਼ ਨੂੰ ਕਿਹਾ ਕਿ ਮੈਂ ਅਜਿਹੇ ਮੁਕਾਬਲਿਂ ਵਿਚ ਹਿੱਸਾ ਲਿਆ ਸੀ ਜਿਥੇ ਮੇਰੇ ਨਾਲ ਜ਼ਿਆਦਾ ਲੰਬਾਈ ਦੇ ਕਾਰਨ ਕਦੇ ਵੀ ਨਿਆ ਨਹੀਂ ਕੀਤਾ ਗਿਆ। ਵੇਟੇਲ ਨੇ ਕਿਹਾ ਕਿ ਉਹ ਆਪਣੇ ਬਾਡੀ ਬਿਲਡਿੰਗ ਕਰੀਅਰ ਵਿਚ ਵਿਸ਼ਵ ਰਿਕਾਰਡ ਨੂੰ ਸਭ ਤੋਂ ਵੱਡਾ ਤਾਜ ਮੰਨਦੀ ਹੈ।

Also Read: ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 26 ਅਕਤੂਬਰ ਨੂੰ ਭਾਰਤ ਭਰ 'ਚ ਹੱਲਾ ਬੋਲ

ਰਿਕਾਰਡ ਆਪਣੇ ਨਾਂ ਕਰਨ ਦੇ ਬਾਅਦ ਬਾਡੀ ਬਿਲਡਰ ਮਹਿਲਾ ਨੇ ਕਿਹਾ ਕਿ ਗਿਨੀਜ਼ ਵਰਲਡ ਰਿਕਾਰਡ ਵਲੋਂ ਮਾਨਤਾ ਪ੍ਰਾਪਤ ਹੋਣਾ ਇਕ ਵੱਡੀ ਹੈਰਾਨੀ ਸੀ। ਲੰਬਾ ਤੇ ਮਹਿਲਾ ਹੋਣਾ ਤੇ ਬਾਡੀ ਬਿਲਡਰ ਦੇ ਰੂਪ ਵਿਚ ਕੰਮ ਕਰਨਾ ਬੇਹੱਦ ਔਖਾ ਹੈ।

In The Market