LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁਦਰਤ ਨੇ ਮਚਾਈ ਜਾਪਾਨ ਵਿਚ ਤਬਾਹੀ, ਭਿਆਨਕ Mudslide 'ਚ ਰੁੜ੍ਹੇ ਕਈ ਮਕਾਨ (ਵੀਡੀਓ)

kudrat japan

ਟੋਕੀਓ (ਇੰਟ.)- ਜਾਪਾਨ ਦੀ ਰਾਜਧਾਨੀ ਟੋਕੀਓ ਦੇ ਦੱਖਣ-ਪੱਛਮੀ ਹਿੱਸੇ ਵਿਚ ਮੋਹਲੇਧਾਰ ਮੀਂਹ ਕਾਰਣ ਜ਼ਮੀਨ ਖਿਸਕਣ ਤੋਂ ਬਾਅਦ ਸ਼ਨੀਵਾਰ ਨੂੰ ਤਕਰੀਬਨ 20 ਲੋਕ ਲਾਪਤਾ ਹਨ ਅਤੇ ਘੱਟੋ-ਘੱਟ 10 ਘਰ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ। ਮੱਧ ਅਤੇ ਪੂਰਬੀ ਜਾਪਾਨ ਵਿਚ ਪ੍ਰਸ਼ਾਂਤ ਤਟ ਦੇ ਨੇੜੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਣ ਮਡ ਸਲਾਈਡਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਰਿਪੋਰਟ ਮੁਤਾਬਕ ਰਾਜਧਾਨੀ ਟੋਕੀਓ ਦੇ ਪੱਛਮੀ ਅਤਾਮੀ ਸ਼ਹਿਰ ਵਿਚ ਮਿੱਟੀ ਧੱਸਣ ਨਾਲ ਘੱਟੋ-ਘੱਟ 20 ਲੋਕ ਲਾਪਤਾ ਹਨ, ਜਿਨ੍ਹਾਂ ਦੀ ਕੋਈ ਖਬਰ ਨਹੀਂ ਮਿਲ ਪਾ ਰਹੀ ਹੈ।

भयानक भूस्खलन से सनसनी

Read this- ਲੁਧਿਆਣਾ ਵਿਚ ਫੈਕਟਰੀਆਂ ਵਿਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਸਥਾਨਕ ਨਿਊਜ਼ ਚੈਨਲ ਵਲੋਂ ਇਕ ਵੀਡੀਓ ਨਸ਼ਰ ਕੀਤੀ ਗਈ ਹੈ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਡ ਸਲਾਈਡਿੰਗ ਨਾਲ ਕਈ ਘਰ ਰੁੜ੍ਹ ਜਾਂਦੇ ਹਨ। ਸ਼ਿਜੁਓਕਾ ਸੂਬੇ ਦੇ ਅਧਿਕਾਰੀਆਂ ਮੁਤਾਬਕ ਅਤਾਮੀ ਸ਼ਹਿਰ ਵਿਚ ਸਵੇਰੇ ਤਕਰੀਬਨ ਸਾਢੇ 10 ਵਜੇ ਭਿਆਨਕ ਮਡ ਸਲਾਈਡਿੰਗ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਸ ਇਲਾਕੇ ਵਿਚ ਹਾਟ ਸਪਾ ਰਿਸਾਰਟਸ ਹਨ। ਉਥੇ ਹੀ ਹਾਦਸੇ ਤੋਂ ਬਾਅਦ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਲਾਪਤਾ ਲੋਕਾਂ ਨੂੰ ਲੱਭਣ ਵਿਚ ਕਾਮਯਾਬੀ ਨਹੀਂ ਮਿਲੀ ਹੈ। ਉਥੇ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਐਮਰਜੈਂਸੀ ਮੰਤਰੀ ਯਾਸੁਫੁਮੀ ਤਾਨਾਸ਼ਾਹੀ ਦੇ ਨਾਲ ਮਡ ਸਲਾਈਡਿੰਗ ਅਤੇ ਮੀਂਹ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਤੇ ਪੀੜਤਾਂ ਤੱਕ ਤੁਰੰਤ ਮਦਦ ਪਹੁੰਚਾਉਣ ਨੂੰ ਕਿਹਾ ਹੈ। ਜਾਪਾਨ ਵਿਚ ਪਿਛਲੇ ਹਫਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਕਈ ਹੋਰ ਇਲਾਕਿਆਂ ਵਿਚ ਮਡ ਸਲਾਈਡਿੰਗ ਦਾ ਖਤਰਾ ਮੰਡਰਾ ਰਿਹਾ ਹੈ। 

In The Market