LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Literature: 'ਰੂਹ ਦੇ ਹਾਣੀ' ਪੁਸਤਕ ਦਾ ਰਿਵਿਊ

j0005698

ਪੁਸਤਕ ਦਾ ਨਾਂ-ਰੂਹ ਦੇ ਹਾਣੀ
ਕਵਿਤਰੀ-ਕਿਰਨਦੀਪ ਕੌਰ ਡੋਡ

ਮੱਧਕਾਲ ਤੋਂ ਬਾਅਦ ਬਸਤੀਵਾਦੀ ਦੌਰ ਵਿੱਚ ਪੰਜਾਬੀ ਕਾਵਿ ਪਰੰਪਰਾ ਦੇ ਕਈ ਰੂਪ ਸਾਹਮਣੇ ਆਉਂਦੇ ਹਨ। ਬਸਤੀਵਾਦੀ ਸਮਰਾਜ ਦਾ ਅੰਤ ਹੁੰਦਾ ਹੈ ਤਾਂ ਨਵੇਂ ਦੌਰ ਦੀ ਕਵਿਤਾ ਜਨਮ ਲੈਂਦੀ ਹੈ। ਹੁਣ ਆਧੁਨਿਕ  ਤੋਂ ਬਾਅਦ ਉੱਤਰ ਆਧੁਨਿਕਤਾ ਨੇ ਸਾਡੇ ਕਵੀਆਂ ਨੂੰ ਇਕ ਸੀਮਤ ਖੇਤਰ ਤੋਂ ਬਾਹਰ ਕੱਢ ਕੇ ਵਿਸ਼ਵ ਦੀਆਂ ਪੱਧਤੀਆਂ ਤੱਕ ਪਹੁੰਚਾਇਆ ਹੈ। ਅਜੋਕਾ ਸਾਹਿਤਕਾਰ ਵਿਸ਼ਵ ਦੀਆਂ ਵੱਖ-ਵੱਖ ਸਮੱਸਿਆ ਨੂੰ ਪੇਸ਼ ਕਰਦਾ ਹੈ। ਮਨੁੱਖੀ ਮਨੋਵਿਰਤੀਆਂ ਦੀਆਂ ਅਸੀਮ ਪਰਤਾਂ ਨੂੰ ਖੋਲਦਾ ਹੋਇਆ ਇਕ ਸਮੂਹ ਦੇ ਅਵਚੇਤਨੀ ਪਸਾਰ ਨੂੰ ਤਰਾਸ਼ਦਾ ਹੈ।


ਕਵਿਤਰੀ ਕਿਰਨਦੀਪ ਕੌਰ ਡੋਡ ਦੀ ਕਿਤਾਬ ਰੂਹ ਦੇ ਹਾਣੀ ਇਕ ਵੱਖਰੇ ਕਿਸਮ ਦਾ ਸੰਵਾਦ ਰਚਦੀ ਹੈ। ਕਿਤਾਬ ਵਿੱਚ 114 ਕਵਿਤਾਵਾਂ ਹਨ। ਕਿਰਨਦੀਪ ਕਵਿਤਾ ਦੁਆਰਾ ਔਰਤ-ਮਰਦ ਦੇ ਅਵਚੇਤਨੀ ਪਾਸਾਰ ਨੂੰ ਬ੍ਰਹਿਮੰਡੀ ਚੇਤਨਾ ਨਾਲ ਜੋੜ ਕੇ ਵੇਖਦੀ ਹੈ। ਕਵਿਤਰੀ ਔਰਤ ਦੇ ਮਨ ਦੀਆਂ ਅਸੀਮ ਪਰਤਾਂ ਨੂੰ ਖੋਲਦੀ ਹੋਈ ਇਕ ਸੰਵਾਦ ਪੈਦਾ ਕਰਦੀ ਹੈ। ਕਵਿਤਾਵਾਂ ਵਿੱਚ ਮਨ ਤੋਂ ਲੈ ਕੇ ਬ੍ਰਹਿਮੰਡ ਚੇਤਨਾ ਤੱਕ ਦੇ ਅਸੀਮ ਵਿਸ਼ਿਆ ਨੂੰ ਛੂਹਦੀ ਹੀ ਨਹੀਂ ਸਗੋਂ ਇਕ ਧਰਾਤਲ ਦੀ ਤਲਾਸ਼ ਵੀ ਕਰਦੀ ਹੈ।
ਕਿਤਾਬ ਦਾ ਸਿਰਲੇਖ 'ਰੂਹ ਦਾ ਹਾਣੀ' ਬਹੁਤ ਢੁਕਵਾਂ ਹੈ। ਅਜੋਕੇ ਗਲੋਬਲੀ ਦੌਰ ਵਿੱਚ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਖੋਹ ਚੁੱਕਿਆ ਹੈ ਅਤੇ ਉਹ ਨਿੱਜਤਾ ਵਿੱਚ ਗ੍ਰਸਤ ਹੋ ਚੁੱਕਾ ਹੈ। ਲੇਖਿਕਾ ਉਸ ਇਨਸਾਨ ਦੀ ਤਲਾਸ਼ ਕਰਦੀ ਹੈ ਜੋ ਨਿੱਜਤਾ ਨਹੀ ਸਮੂਹਕ ਨਾਲ ਸੰਵਾਦ ਰਚਾਉਂਦਾ ਹੋਵੇ। ਕਈ ਰਿਸ਼ਤੇ ਸਮਾਜਿਕ ਬਣਤਰ ਵਿੱਚ ਰਿਸ਼ਤੇ ਹੁੰਦੇ ਹਨ ਪਰ ਅਸਲ ਵਿੱਚ ਰੂਹ ਦੇ ਹਾਣੀ ਨਹੀ ਹੁੰਦੇ ਜਿਹੇ ਰਿਸ਼ਤਿਆ ਨੂੰ ਨਵੇਂ ਪਾਸਾਰ ਪ੍ਰਦਾਨ ਕਰਦੀ ਇਹ ਕਿਤਾਬ ਹਰ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ। 

ਕਵਿਤਰੀ ਪੁਸਤਕ ਵਿੱਚ ਔਰਤ-ਮਰਦ ਦੇ ਮਨ ਦੀਆਂ ਪਰਤਾਂ ਹੀ ਨਹੀਂ ਖੋਲਦੀ ਸਗੋਂ ਉਨ੍ਹਾਂ ਗੁੱਝਲਾਂ ਦਾ ਹੱਲ ਵੀ ਦੱਸਦੀ ਹੈ। ਅਜੋਕੇ ਦੌਰ ਵਿੱਚ ਔਰਤ-ਮਰਦ ਆਪਣੇ ਆਪ ਵਿਚੋਂ ਗੁੰਮ ਚੁੱਕੇ ਹਨ ਪਰ ਕਵਿਤਰੀ ਦੋਹਾਂ ਨੂੰ ਇਕ ਧਰਾਤਲ ਉੱਤੇ ਖੜ੍ਹਾ ਕਰਦੀ ਹੋਈ ਇਕਮਿਕ ਕਰਦੀ ਹੈ।

ਕਵਿਤਰੀ ਨੂੰ ਕਿਤਾਬ ਲਈ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਨ੍ਹਾਂ ਦੀ ਕਲਮ ਪੰਜਾਬੀ ਮਾਂ ਬੋਲੀ ਹਮੇਸ਼ਾ ਸੇਵਾ ਕਰਦੀ ਰਹੇਗੀ।

In The Market