LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡੋਮਿਨਿਕਨ ਰੀਪਬਲਿਕ ’ਚ ਜਹਾਜ਼ ਹਾਦਸਾ, ਲੈਟਿਨ ਮਿਊਜ਼ਿਕ ਆਰਟਿਸਟ ਸਣੇ 9 ਲੋਕਾਂ ਦੀ ਮੌਤ

16d crs

ਡੋਮਿੰਗੋ- ਡੋਮਿਨਿਕਨ ਰੀਪਬਲਿਕ (Dominican Republic) ਵਿਚ ਬੁੱਧਵਾਰ ਨੂੰ ਇਕ ਛੋਟਾ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਹਾਦਸਾਗ੍ਰਸਤ (Crash) ਹੋ ਗਿਆ, ਜਿਸ ਵਿਚ ਸਵਾਰ ਸਾਰੇ 9 ਲੋਕ ਮਾਰੇ ਗਏ। ਪਿਉਰਟੋ ਰੀਕੋ ਦੇ ਸੰਗੀਤਕਾਰ ਜੋਸ ਅੰਜੇਲ ਹਰਨਾਡੇਜ਼ (Jose Angel Hernandez) ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਹਵਾਬਾਜ਼ੀ ਕੰਪਨੀ 'ਹੈਲੀਡੋਸਾ ਏਵੀਏਸ਼ਨ ਗਰੁੱਪ' ਨੇ ਟਵੀਟ ਕੀਤਾ ਕਿ 'ਗਲਫਸਟ੍ਰੀਮ' ਜਹਾਜ਼ 'ਚ ਚਾਲਕ ਦਲ ਦੇ 2 ਮੈਂਬਰ ਅਤੇ 7 ਯਾਤਰੀ ਸਵਾਰ ਸਨ।

Also Read: 19 ਸਾਲਾ ਲੜਕੀ ਦਾ ਕਾਰਾ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਘੜ੍ਹ ਦਿੱਤੀ ਗੈਂਗਰੇਪ ਦੀ ਝੂਠੀ ਕਹਾਣੀ

ਕੰਪਨੀ ਨੇ ਕਿਹਾ ਕਿ ਜਹਾਜ਼ ਨੇ ਮਿਆਮੀ ਲਈ ਅਲ ਹਿਗੁਏਰੋ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਪਰ ਕੁੱਝ ਸਮੇਂ ਬਾਅਦ ਹੀ ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿਚ ਲਾਸ ਅਮੇਰੀਕਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਪਾਇਲਟ ਨੇ ਕੁਝ ਮਿੰਟਾਂ ਬਾਅਦ ਜਹਾਜ਼ ਨੂੰ ਲੈਂਡ ਕਰਨ ਦਾ ਫੈਸਲਾ ਕਿਉਂ ਕੀਤਾ ਜਾਂ ਹਾਦਸਾ ਕਿਸ ਕਾਰਨ ਹੋਇਆ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਦਸੇ ਵਿਚ ਪਿਉਰਟੋ ਰੀਕੋ ਦੇ ਸੰਗੀਤਕਾਰ ਜੋਸ ਅੰਜੇਲ ਹਰਨਾਡੇਜ਼ (38) ਦੀ ਵੀ ਜਾਨ ਚਲੀ ਗਈ। ਹੈਲੀਡੋਸਾ ਏਵੀਏਸ਼ਨ ਗਰੁੱਪ ਨੇ ਕਿਹਾ ਕਿ ਹਰਨਾਡੇਜ਼ ਆਪਣੇ ਛੇ ਰਿਸ਼ਤੇਦਾਰਾਂ ਅਤੇ ਸਹਿ-ਕਰਮਚਾਰੀਆਂ ਨਾਲ ਜਹਾਜ਼ ਵਿਚ ਸਫ਼ਰ ਕਰ ਰਹੇ ਸਨ।

Also Read: ਪਠਾਨਕੋਟ 'ਚ ਸ਼੍ਰੋਮਣੀ ਅਕਾਲੀ ਦਲ ਦਾ ਰੋਡ ਸ਼ੋਅ, ਸੁਖਬੀਰ ਸਿੰਘ ਬਾਦਲ ਨੇ ਕੀਤੀ ਅਗਵਾਈ

In The Market