LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ISIS ਨੇ ਲਈ ਕਾਬੁਲ ਮਿਲਟਰੀ ਹਸਪਤਾਲ ਦੇ ਬਾਹਰ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ, 25 ਮੌਤਾਂ,50 ਤੋਂ ਵੱਧ ਜ਼ਖਮੀ

3 nov 1

ਅਫਗਾਨਿਸਤਾਨ : ਬੀਤੇ ਦਿਨੀਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਤੋਂ ਬਾਅਦ ਇਕ ਦੋ ਜ਼ਬਰਦਸਤ ਧਮਾਕੇ ਹੋਏ। ਇਹਨਾਂ ਧਮਾਕਿਆਂ ਵਿਚੋਂ ਇਕ ਫੌ਼ਜੀ ਹਸਪਤਾਲ ਨੇੜੇ ਹੋਇਆ, ਜਿਸ ਵਿਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਦੇ ਕਰੀਬ ਲੋਕ ਜ਼ਖਮੀ ਹਨ। ਫੌਜੀ ਹਸਪਤਾਲ ਦੇ ਬਾਹਰ ਹੋਏ ਬੰਬ ਧਮਾਕੇ 'ਚ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਸ ਹਮਲੇ 'ਚ ਇਕ ਚੋਟੀ ਦਾ ਤਾਲਿਬਾਨ ਕਮਾਂਡਰ ਵੀ ਮਾਰਿਆ ਗਿਆ ਹੈ। ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਦੇ ਹਾਲਾਤ ਵਿਗੜ ਗਏ ਹਨ। ਦੁਨੀਆ ਦੇ ਕਈ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

Also Read : ਪੰਜ ਦਿਨਾਂ ਯੂਰੋਪ ਦੌਰੇ ਤੋਂ ਬਾਅਦ ਭਾਰਤ ਪਰਤੇ PM ਮੋਦੀ


ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਹਾਲ ਹੀ ਦੇ ਹਫਤਿਆਂ 'ਚ ਕਈ ਹਮਲੇ ਕੀਤੇ ਹਨ। ਦੇਸ਼ ਦੇ ਸੱਤਾਧਾਰੀ ਤਾਲਿਬਾਨ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਦੱਸਿਆ ਕਿ ਕਾਬੁਲ ਦੇ ਸਰਦਾਰ ਮੁਹੰਮਦ ਦਾਊਦ ਖਾਨ ਮਿਲਟਰੀ ਹਸਪਤਾਲ ਦੇ ਬਾਹਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਧਮਾਕਾ ਕੀਤਾ ਗਿਆ। ਕਾਬੁਲ ਦੇ 10ਵੇਂ ਜ਼ਿਲ੍ਹੇ ਵਿੱਚ ਦੋ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ।

Also Read : 8 ਨਵੰਬਰ ਤੋਂ ਅਮਰੀਕਾ 'ਚ ਬੱਚਿਆਂ ਨੂੰ ਲੱਗੇਗੀ Pfizer ਵੈਕਸੀਨ, ਬਿਡੇਨ ਨੇ ਦੱਸਿਆ 'ਟਰਨਿੰਗ ਪੁਆਇੰਟ'

ਪਾਕਿਸਤਾਨ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ

ਇਸ ਦੇ ਨਾਲ ਹੀ ਪਾਕਿਸਤਾਨ ਨੇ ਕਾਬੁਲ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, ''ਅਸੀਂ ਉਨ੍ਹਾਂ ਪਰਿਵਾਰਾਂ ਦਾ ਦਰਦ ਅਤੇ ਦੁੱਖ ਸਾਂਝਾ ਕਰਦੇ ਹਾਂ ਜਿਨ੍ਹਾਂ ਨੇ ਇਨ੍ਹਾਂ ਬੇਸਮਝ ਅੱਤਵਾਦੀ ਕਾਰਵਾਈਆਂ 'ਚ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਅਸੀਂ ਜ਼ਖਮੀਆਂ ਪ੍ਰਤੀ ਆਪਣੀ ਹਮਦਰਦੀ ਅਤੇ ਸਮਰਥਨ ਵੀ ਪ੍ਰਗਟ ਕਰਦੇ ਹਾਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ।

In The Market