LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ, ਚੋਣਾਂ 'ਚ ਹਾਸਲ ਕੀਤੀ ਵੱਡੀ ਜਿੱਤ

rayisi

ਤੇਹਰਾਨ (ਇੰਟ.)-ਈਰਾਨ (Iran) ਦੇਸ਼ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂਪਾਲਿਕਾ ਦੇ ਮੁਖੀ ਇਬਰਾਹਿਮ ਰਇਸੀ (Ebrahim Raisi) ਨੇ ਅੱਜ ਦੇਸ਼ ਵਿਚ ਰਾਸ਼ਟਰਪਤੀ (President) ਦੀ ਚੋਣ ਵੱਡੇ ਫਰਕ ਨਾਲ ਜਿੱਤੀ ਲਈ। ਅਜਿਹਾ ਜਾਪਦਾ ਹੈ ਕਿ ਇਸ ਵਾਰ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਘੱਟ ਮਤਦਾਨ ਹੋਇਆ। ਮੁੱਢਲੇ ਨਤੀਜਿਆਂ ਮੁਤਾਬਕ ਰਾਇਸੀ ਨੇ ਇਕ ਕਰੋੜ 78 ਲੱਖ ਵੋਟਾਂ ਪ੍ਰਾਪਤ ਕੀਤੀਆਂ। ਚੋਣ ਦੌੜ ਵਿਚ ਇਕਲੌਤਾ ਉਦਾਰਵਾਦੀ ਉਮੀਦਵਾਰ ਅਬਦੁੱਲਨਾਸਿਰ ਬਹੁਤ ਪਛੜ ਗਿਆ।

Iran Ultraconservative Cleric Ebrahim Raisi Named Presidential Election  Winner

ਮਿਲਖਾ ਸਿੰਘ ਦੇ ਦੇਹਾਂਤ 'ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

ਫਿਲਹਾਲ ਖਾਮੇਨੇਈ ਨੇ ਰਾਇਸੀ ਦੇ ਸਭ ਤੋਂ ਮਜ਼ਬੂਤ ਵਿਰੋਧੀ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਨਿਆਪਾਲਿਕਾ ਮੁਖੀ ਨੇ ਇਹ ਵੱਡੀ ਜਿੱਤ ਹਾਸਲ ਕੀਤੀ। ਰਾਇਸੀ ਦੀ ਉਮੀਦਵਾਰੀ ਕਾਰਣ ਈਰਾਨ ਵਿਚ ਵੋਟਰ ਪ੍ਰਤੀ ਉਦਾਸੀਨ ਨਜ਼ਰ ਆਏ ਅਤੇ ਸਾਬਕਾ ਕੱਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਸਣੇ ਕਈ ਲੋਕਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਈਰਾਨ ਦੇ ਗ੍ਰਹਿ ਮੰਤਰਾਲਾ ਵਿਚ ਚੋਣ ਦਫਤਰ ਦੇ ਮੁਖੀ ਜਮਾਲ ਓਰਫ ਨੇ ਦੱਸਿਆ ਕਿ ਸ਼ੁਰੂਆਤੀ ਨਤੀਜਿਆਂ ਵਿਚ, ਪੂਰਬੀ ਰੈਵੋਲਿਊਸ਼ਨਰੀ ਗਾਰਡ ਕਮਾੰਡਰ ਮੋਹਸਿਨ ਰੇਜਾਈ ਨੇ 33 ਲੱਖ ਵੋਟਾਂ ਹਾਸਲ ਕੀਤੀਆਂ ਅਤੇ ਹਿੰਮਾਤੀ ਨੂੰ 24 ਲੱਖ ਵੋਟਾਂ ਮਿਲੀਆਂ।

Iran's presidential race: Who is ultra-conservative favourite Ebrahim Raisi?

Read this- ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਅੰਤਿਮ ਸਸਕਾਰ : ਮੁੱਖ ਮੰਤਰੀ
ਇਕ ਪਾਸੇ ਉਮੀਦਵਾਰ ਆਮਿਰਹੁਸੈਨ ਗਾਜ਼ੀਜਾਦਾ ਹਾਸ਼ਮੀ ਨੂੰ 10 ਲੱਖ ਵੋਟਾਂ ਮਿਲੀਆਂ। ਉਦਾਰਵਾਦੀ ਉਮੀਦਵਾਰ ਅਤੇ ਸੈਂਟਰਲ ਬੈੰਕ ਦੇ ਸਾਬਕਾ ਮੁਖੀ ਹਿੰਮਾਤੀ ਅਤੇ ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਮੋਹਸਿਨ ਰੇਜਾਈ ਨੇ ਰਾਇਸੀ ਨੂੰ ਵਧਾਈ ਦਿੱਤੀ ਹੈ। ਹਿਮਾਤੀ ਨੇ ਸ਼ਨੀਵਾਰ ਤੜਕੇ ਇੰਸਟਾਗ੍ਰਾਮ ਰਾਹੀਂ ਰਾਇਸੀ ਨੂੰ ਵਧਾਈ ਦਿੱਤੀ ਅਤੇ ਲਿਖਿਆ, ਮੈਨੂੰ ਉਮੀਦ ਹੈ ਕਿ ਤੁਹਾਡਾ ਪ੍ਰਸ਼ਾਸਨ ਈਰਾਨ ਦੇ ਇਸਲਾਮੀ ਰਿਪਬਲਿਕ ਨੂੰ ਮਾਣ ਕਰਨ ਦਾ ਕਾਰਣ ਪ੍ਰਦਾਨ ਕਰੇਗਾ, ਮਹਾਨ ਰਾਸ਼ਟਰ ਈਰਾਨ ਦੇ ਕਲਿਆਣ ਦੇ ਨਾਲ ਜੀਵਨ ਅਤੇ ਅਰਥਵਿਵਸਥਾ ਵਿਚ ਸੁਧਾਰ ਕਰੇਗਾ।

In The Market