LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਈਵ ਦੌਰਾਨ ਮਹਿਲਾ ਰਿਪੋਰਟਰ ਨਾਲ ਅਸ਼ਲੀਲ ਹਰਕਤ, ਕੀਤੀ ਭੱਦੀ ਟਿੱਪਣੀ

30 nov 11

ਰੋਮ : ਇਟਲੀ ਦੇ ਇੱਕ ਫੁੱਟਬਾਲ ਸਟੇਡੀਅਮ ਦੇ ਬਾਹਰ ਖੜੀ ਰਿਪੋਰਟਿੰਗ ਕਰ ਰਹੀ ਇੱਕ ਮਹਿਲਾ ਟੀਵੀ ਰਿਪੋਰਟਰ (Women TV Reporter) ਨਾਲ ਦੁਰਵਿਵਹਾਰ ਕੀਤਾ ਗਿਆ। ਮੈਚ ਦੇਖਣ ਤੋਂ ਬਾਅਦ ਬਾਹਰ ਜਾ ਰਹੇ ਇੱਕ ਦਰਸ਼ਕ ਨੇ ਲਾਈਵ ਆਨ ਏਅਰ (Live on Air) ਦੇ ਪਿੱਛੇ ਇੱਕ ਇਟਾਲੀਅਨ ਟੀਵੀ ਰਿਪੋਰਟਰ (Italian TV Reporter) ਨੂੰ ਅਸ਼ਲੀਲ ਹਰਕਤ ਕੀਤੀ ਹੈ।। ਇੰਨਾ ਹੀ ਨਹੀਂ ਇਕ ਦਰਸ਼ਕ ਰਿਪੋਰਟਰ 'ਤੇ ਥੁੱਕਦਾ ਵੀ ਦੇਖਿਆ ਗਿਆ। ਫਿਲਹਾਲ ਪੁਲਿਸ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ।

Also Read : 'S.E.X' ਸਕੂਟੀ ਦੀ ਵਜ੍ਹਾ ਨਾਲ ਲੜਕੀ ਦਾ ਘਰੋਂ ਬਾਹਰ ਨਿਕਲਣਾ ਹੋਇਆ ਔਖਾ, ਜਾਣੋ ਪੂਰਾ ਮਾਮਲਾ

'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਔਰਤਾਂ ਵਿਰੁੱਧ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਫੁੱਟਬਾਲ ਮੈਚ ਕਰਵਾਇਆ ਗਿਆ। ਟੋਸਕਾਨਾ ਟੀਵੀ (Toscana TV)  ਦੀ ਖੇਡ ਪੱਤਰਕਾਰ ਗ੍ਰੇਟਾ ਬੇਕਾਗਲੀਆ ਮੈਚ ਤੋਂ ਬਾਅਦ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਲਈ ਕਾਰਲੋ ਕੈਸਟਲਾਨੀ ਸਟੇਡੀਅਮ ਦੇ ਬਾਹਰ ਲਾਈਵ ਰਿਪੋਰਟਿੰਗ ਕਰ ਰਹੀ ਸੀ।

Also Read : ਸ੍ਰੀ ਕਰਤਾਰਪੁਰ ਸਾਹਿਬ ਬਿਨਾਂ ਸਿਰ ਢੱਕੇ ਤਸਵੀਰਾਂ ਖਿਚਵਾਉਣ ਵਾਲੀ ਮਾਡਲ ਨੇ ਮੰਗੀ ਮੁਆਫੀ

ਥੁੱਕ ਕੇ ਫੇਰ ਥੱਪੜ ਮਾਰਿਆ..!

ਇਸ ਮੈਚ ਵਿੱਚ ਫਿਓਰੇਨਟੀਨਾ (Fiorentina) ਦੀ ਟੀਮ ਨੂੰ ਸੀਰੀ ਨੇ 2-1 ਨਾਲ ਹਰਾਇਆ ਸੀ। ਰਿਪੋਰਟਰ ਬੇਕਾਗਲੀਆ (Beccaglia) ਮੈਚ ਤੋਂ ਬਾਅਦ ਨਿਰਾਸ਼ ਫਿਓਰੇਨਟੀਨਾ ਦੇ ਪ੍ਰਸ਼ੰਸਕਾਂ ਨਾਲ ਗੱਲ ਕਰ ਰਹੀ ਸੀ ਜਦੋਂ ਦੋ ਆਦਮੀ ਉਸ ਦੇ ਪਿੱਛੇ ਤੋਂ ਆਏ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ । ਮਹਿਲਾ ਰਿਪੋਰਟਰ ਨਾਲ ਅਸ਼ਲੀਲ ਹਰਕਤ ਕਰਨ ਤੋਂ ਪਹਿਲਾਂ, ਉਨ੍ਹਾਂ ਵਿੱਚੋਂ ਇੱਕ ਨੂੰ ਉਸਦੇ ਹੱਥ ਵਿੱਚ ਥੁੱਕਦਾ ਦੇਖਿਆ ਗਿਆ।

Also Read : ਐਡਮਿਰਲ ਹਰੀ ਕੁਮਾਰ ਨੇ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਸੰਭਾਲਿਆ ਅਹੁਦਾ

ਉਸੇ ਸਮੇਂ ਇਕ ਵਿਅਕਤੀ ਕੈਮਰੇ ਦੇ ਸਾਹਮਣੇ ਆਇਆ ਅਤੇ ਅਸ਼ਲੀਲ ਇਸ਼ਾਰੇ ਕਰਨ ਲੱਗਾ। ਇਸ ਦੌਰਾਨ ਬੇਕਾਗਲੀਆ (Beccaglia) ਨੂੰ ਉਸ ਨੂੰ ਛੱਡਣ ਦੀ ਅਪੀਲ ਕਰਦੇ ਦੇਖਿਆ ਗਿਆ। ਕੈਮਰਾਮੈਨ ਨੇ ਵੀ ਦਖਲ ਦਿੱਤਾ। ਸਟੂਡੀਓ ਵਿੱਚ ਬੈਠੇ ਐਂਕਰ ਨੇ ਵੀ ਰਿਪੋਰਟਰ ਨੂੰ ਗੁੱਸਾ ਨਾ ਕਰਨ ਦੀ ਅਪੀਲ ਕੀਤੀ। ਫਿਲਹਾਲ ਬੇਕਾਗਲੀਆ (Beccaglia) ਨੇ ਉਸ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।

Also Read : ਤੇਜ਼ ਰਫਤਾਰ ਕਾਰ ਨੇ ਸੜਕ 'ਤੇ ਖੜ੍ਹੇ ਲੋਕਾਂ ਦੇ ਉਡਾਏ ਚੀਥੜੇ, ਭਿਆਨਕ ਹਾਦਸਾ CCTV 'ਚ ਕੈਦ (Video)

ਇਸ ਦੇ ਨਾਲ ਹੀ ਟੋਸਕਾਨਾ ਟੀਵੀ (Toscana TV) ਨੇ ਕਿਹਾ ਕਿ ਉਹ ਆਪਣੇ ਰਿਪੋਰਟਰ ਦੇ ਨਾਲ ਹੈ। ਜੋ ਹੋਇਆ ਉਹ ਅਸਵੀਕਾਰਨਯੋਗ ਹੈ ਅਤੇ ਇਸਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ। ਦੂਜੇ ਪਾਸੇ 'ਦਿ ਆਰਡਰ ਆਫ਼ ਜਰਨਲਿਸਟ ਆਫ਼ ਟਸਕੇਨੀ' ਨੇ ਇਸ ਘਟਨਾ ਨੂੰ 'ਅੱਤਿਆਚਾਰ ਦੀ ਬਹੁਤ ਗੰਭੀਰ ਘਟਨਾ' ਦੱਸਿਆ ਹੈ। ਫੁੱਟਬਾਲ ਪ੍ਰੇਮੀਆਂ ਦੇ ਨਿੰਦਣਯੋਗ ਵਤੀਰੇ ਵਿਰੁੱਧ ਵੀ ਆਵਾਜ਼ ਉਠਾਈ।

In The Market