LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬ੍ਰਿਟੇਨ ਵਿਚ ਰਿਸ਼ੀ ਸੂਨਕ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਾਂਗ ਕੀਤਾ ਵੱਡਾ ਐਲਾਨ

12 rishi uk

ਲੰਡਨ- ਯੂਕੇ ਵਿੱਚ ਪ੍ਰਧਾਨ ਮੰਤਰੀ ਦੇ  ਉਮੀਦਵਾਰ ਰਿਸ਼ੀ ਸੂਨਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਘਰਾਂ ਦੇ ਬਿਜਲੀ ਬਿਲ 'ਤੇ 200 ਪਾਉਂਡ ਦੀ ਕਟੌਤੀ ਕੀਤੀ ਜਾਵੇਗੀ। ਦਰਅਸਲ, ਆਮ ਆਦਮੀ ਪਾਰਟੀ ਦੀ ਸੱਤਾ ਵਾਲੇ ਦਿੱਲੀ-ਪੰਜਾਬ ਵਿਚ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ।

Rishi Sunak tables radical tax vision as Liz Truss leads in opinion polls  of British PM race | World News | Zee News
ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਿਚ ਅਗਵਾਈ ਦੀ ਚੋਣ ਹੋ ਰਹੀ ਹੈ। ਇਸ ਵਿਚ ਰਿਸ਼ੀ ਸੂਨਕ ਅਤੇ ਲਿਜ ਟ੍ਰਸ ਵਿਚਾਲੇ ਮੁਕਾਬਲਾ ਹੈ। ਹਾਲ ਹੀ ਵਿਚ ਹੋਏ ਸਰਵੇ ਵਿਚ ਰਿਸ਼ੀ ਸੂਨਕ ਪਛੜਦੇ ਨਜ਼ਰ ਆ ਰਹੇ ਹਨ। ਅਜਿਹੇ ਵਿਚ ਉਨ੍ਹਾਂ ਦਾ ਇਹ ਐਲਾਨ ਕਾਫੀ ਅਹਿਮ ਸਾਬਿਤ ਹੋ ਸਕਦਾ ਹੈ। ਦਿ ਟਾਈਮਜ਼ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਐਨਰਜੀ ਬਿਲ ਵਿਚ ਵੈਟ 'ਚ ਕਮੀ ਕਰਨਗੇ। ਇਸ ਨਾਲ ਬਿੱਲਾਂ 'ਤੇ ਲੱਗਭਗ 200 ਪੌਂਡ ਦੀ ਬਚਤ ਹੋਵੇਗੀ।

rishi sunak: British Prime Ministerial race: Five reasons Rishi Sunak faces  imminent defeat - The Economic Times
ਦੱਸਣਯੋਗ ਹੈ ਕਿ ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ ਲਈ ਕੰਜ਼ਰਵੇਟਿਵ ਪਾਰਟੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਚਾਲੇ ਗਹਿਮਾਗਹਿਮੀ ਜਾਰੀ ਹੈ। ਬੋਰਿਸ ਜਾਨਸਨ ਵੈਸੇ ਤਾਂ ਅਸਤੀਫਾ ਦੇ ਚੁੱਕੇ ਹਨ ਅਤੇ ਇਸ ਦੌੜ ਤੋਂ ਬਾਹਰ ਹਨ, ਪਰ ਉਨ੍ਹਾਂ ਦੇ ਖੇਮੇ ਦੇ ਵੀ ਦਾਅਵੇਦਾਰ ਦੌੜ ਵਿਚ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਨੂੰ ਪ੍ਰਧਾਨ ਮੰਤਰੀ ਸਤੰਬਰ ਤੋਂ ਪਹਿਲਾਂ ਨਹੀਂ ਮਿਲ ਸਕੇਗਾ। ਆਖਿਰ ਬ੍ਰਿਟੇਨ ਦੀ ਸੰਸਦ ਵਿਚ ਬਹੁਮਤ ਵਾਲੀ ਪਾਰਟੀ ਨੂੰ ਨਵਾਂ ਨੇਤਾ ਚੁਣਨ ਵਿਚ ਇੰਨਾ ਸਮਾਂ ਕਿਉਂ ਲੱਗੇਗਾ।

In The Market