LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨੀ ਸੰਸਦ ਤੋਂ ਵਾਕਆਊਟ ਪਿਛੋਂ ਇਮਰਾਨ ਖਾਨ ਨੇ ਦਿੱਤਾ ਅਸਤੀਫਾ, ਸਾਥੀ MP ਨੂੰ ਲੈ ਕੇ ਕਹੀ ਇਹ ਗੱਲ

imran khan

ਲਾਹੌਰ : ਪਾਕਿਸਤਾਨ ਵਿਚ ਇਮਰਾਨ ਖਾਨ (Imran Khan in Pakistan) ਦੀ ਸਰਕਾਰ ਡਿੱਗਣ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਮੰਤਰੀ (Prime Minister) ਨੂੰ ਚੁਣੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪਾਕਿਸਤਾਨੀ ਸੰਸਦ (Pakistani Parliament) ਵਿਚ ਨਵੇਂ ਪੀ.ਐੱਮ. ਦੀ ਚੋਣ (PM Selection) ਦੀ ਪ੍ਰਕਿਰਿਆ ਜਾਰੀ ਹੈ ਪਰ ਇਸ ਤੋਂ ਠੀਕ ਪਹਿਲਾਂ ਇਮਰਾਨ ਖਾਨ (Imran Khan) ਅਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਨੇ ਸੰਸਦ ਤੋਂ ਵਾਕਆਊਟ (Walkout) ਕਰ ਦਿੱਤਾ। ਯਾਨੀ ਇਮਰਾਨ ਖਾਨ (Imran Khan) ਨਵੇਂ ਪੀ.ਐੱਮ. (New PM) ਨੂੰ ਚੁਣੇ ਜਾਣ ਦੀ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਹੋਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਇਮਰਾਨ ਖਾਨ (Pakistan's Prime Minister Imran Khan) ਸੰਸਦ ਤਾਂ ਪਹੁੰਚੇ। ਪਰ ਇਸ ਤੋਂ ਕੁਝ ਹੀ ਦੇਰ ਬਾਅਦ ਉਹ ਉਥੋਂ ਨਿਕਲ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਬਾਕੀ ਹਮਾਇਤੀ ਮੈਂਬਰ (Supporting Members) ਵੀ ਸੰਸਦ ਵਿਚੋਂ ਬਾਹਰ ਆਏ। ਬਾਹਰ ਆ ਕੇ ਇਨ੍ਹਾਂ ਨੇ ਦੱਸਿਆ ਕਿ ਉਹ ਚੋਣ ਪ੍ਰਕਿਰਿਆ (The selection process) ਦਾ ਬਾਈਕਾਟ (Boycott) ਕਰ ਰਹੇ ਹਨ। ਇਸ ਤੋਂ ਬਾਅਦ ਹੁਣ ਬਾਕੀ ਵਿਰੋਧੀ ਧਿਰ ਦੇ ਮੈਂਬਰ ਨਵੇਂ ਪੀ.ਐੱਮ. ਦੀ ਚੋਣ ਦੌਰਾਨ ਸੰਸਦ ਵਿਚ ਮੌਜੂਦ ਹਨ। Also Read : 13 ਅਪ੍ਰੈਲ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

Pakistan Parliament: Assembly session to start soon, Shehbaz Sharif set to  be new PM - Oneindia News

ਦੱਸ ਦਈਏ ਕਿ ਇਮਰਾਨ ਦੀ ਪਾਰਟੀ ਪੀ.ਟੀ.ਆਈ. ਦੇ ਕਈ ਮੈਂਬਰ ਆਪਣਾ ਅਸਤੀਫਾ ਦੇ ਚੁੱਕੇ ਹਨ। ਉਥੇ ਹੀ ਬਾਕੀ ਮੈੰਬਰ ਵੀ ਅਸਤੀਫਾ ਦੇ ਰਹੇ ਹਨ। ਖੁਦ ਇਮਰਾਨ ਖਾਨ ਨੇ ਇਸ ਦੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪਾਕਿਸਤਾਨੀ ਸੰਸਦ ਵਿਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਹੋਵੇਗੀ। ਵਿਰੋਧੀ ਧਿਰ ਨੇ ਸਾਂਝੇ ਤੌਰ ਐਲਾਨ ਕੀਤਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ  ਸ਼ਹਿਬਾਜ਼ ਸ਼ਰੀਫ ਉਨ੍ਹਾਂ ਦੇ ਪ੍ਰਧਾਨ ਮੰਤਰੀ ਉਮੀਦਵਾਰ ਹੋਣਗੇ। ਜਿਸ ਤੋਂ ਬਾਅਦ ਹੁਣ ਸ਼ਰੀਫ ਨੂੰ ਪੀ.ਐੱਮ. ਬਣਾਉਣ ਲਈ ਵੋਟਿੰਗ ਹੋਵੇਗੀ ਕਿਉਂਕਿ ਵਿਰੋਧੀ ਪਾਰਟੀਆਂ ਦੇ ਕੋਲ ਬਹੁਮਤ ਹੈ, ਅਜਿਹੇ ਵਿਚ ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ। ਪੀ.ਐੱਮ. ਬਣਨ ਤੋਂ ਠੀਕ ਪਹਿਲਾਂ ਸ਼ਰੀਫ ਨੇ ਕਿਹਾ ਕਿ ਅਸੀਂ ਬਦਲੇ ਦੀ ਰਾਜਨੀਤੀ ਨੂੰ ਬਿਲਕੁਲ ਵੀ ਹੱਲਾਸ਼ੇਰੀ ਨਹੀਂ ਦਿਆਂਗੇ, ਕਿਸੇ ਦੇ ਖਿਲਾਫ ਵੀ ਬਿਨਾਂ ਵਜ੍ਹਾ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਦੇਸ਼ ਦੇ ਨਾਂ ਸੰਬੋਧਨ ਕੀਤਾ ਸੀ। ਜਿਸ ਵਿਚ ਉਨ੍ਹਾਂ ਨੇ ਆਪਣੇ ਸਾਰੇ ਹਮਾਇਤੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਐਤਵਾਰ 10 ਅਪ੍ਰੈਲ ਨੂੰ ਸੜਕਾਂ 'ਤੇ ਪ੍ਰਦਰਸ਼ਨ ਕਰਨ ਉੱਤਰਣ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਨੇਤਾਵਾਂ 'ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਅਮਰੀਕਾ ਦੇ ਨਾਲ ਮਿਲ ਕੇ ਉਨ੍ਹਾਂ ਦੀ ਸਰਕਾਰ ਡੇਗੀ ਜਾ ਰਹੀ ਹੈ। ਇਮਰਾਨ ਦੇ ਬੁਲਾਵੇ 'ਤੇ ਉਨ੍ਹਾਂ ਦੇ ਹਜ਼ਾਰਾਂ ਹਮਾਇਤੀ ਐਤਵਾਰ ਨੂੰ ਸੜਕਾਂ 'ਤੇ ਉਤਰੇ ਅਤੇ ਜਮ ਕੇ ਪ੍ਰਦਰਸ਼ਨ ਕੀਤਾ।

In The Market