LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ’ਚ Heatwave ਦੀ ਤਬਾਹੀ

garmi

ਵੈਨਕੂਵਰ: ਪੂਰੇ ਵਿਸ਼ਵ ਵਿਚ ਕੋਰੋਨਾ (corona) ਨਾਲ ਬਹੁਤ ਸਾਰੇ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ ਉਥੇ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਗਰਮੀ ਦਾ ਇੰਨਾ ਕਹਿਰ ਵਰ੍ਹ ਰਿਹਾ ਹੈ ਕਿ ਹੁਣ ਤੱਕ 486 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਥੇ ਗਰਮੀ ਇਨੀ ਭਿਆਨਕ ਤਰੀਕੇ ਨਾਲ ਪੈ ਰਹੀ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ (heat deaths) 486 ਮੌਤਾਂ ਹੋ ਗਈਆਂ ਹਨ।

Read this- National Doctors Day ਮੌਕੇ ਕੈਪਟਨ ਨੇ ਕਿਹਾ ਕੋਰੋਨਾ 'ਚ ਮਰੀਜ਼ਾਂ ਦੀ ਸੇਵਾ ਕਰਨ 'ਤੇ ਡਾਕਟਰਜ਼ ਨੂੰ ਸਲਾਮ

ਇਸ ਸਾਲ ਦੀ ਗਰਮੀ ਨੇ ਅੱਤ ਚੁੱਕੀ ਹੋਈ ਹੈ। 98 ਮੌਤਾਂ ਤਾਂ ਇਕੱਲੇ ਮਹਾਂਨਗਰ ਵੈਨਕੂਵਰ ’ਚ ਹੀ ਹੋਈਆਂ ਹਨ ਜਿਨ੍ਹਾਂ ਵਿੱਚੋਂ ਦੋ-ਤਿਹਾਈ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹਨ। ਇੰਝ ਹੀ 100 ਤੋਂ ਵੱਧ ਮੌਤਾਂ ਸਰੀ ਤੇ ਬਰਨਾਬੀ ਇਲਾਕਿਆਂ ’ਚ ਹੋਈਆਂ ਹਨ।

Read this- ਪਤਨੀ ਅਤੇ ਬੱਚਿਆਂ ਨੂੰ ਲੈਣ ਜਾ ਰਹੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਦੋਸ਼ੀ ਫਰਾਰ

ਸਰਕਾਰ ਹਾਲੇ ਇਹ ਪਤਾ ਲਾ ਰਹੀ ਹੈ ਕਿ ਅਸਲ ਵਿੱਚ ਗਰਮੀ ਨਾਲ ਕਿੰਨੀਆਂ ਮੌਤਾਂ ਹੋਈਆਂ ਹਨ ਤੇ ਹੋਰ ਬੀਮਾਰੀਆਂ ਨਾਲ ਕਿੰਨੀਆਂ। ਇਸ ਵਾਰ ਕੈਨੇਡਾ ਵਿੱਚ ਹੱਦੋਂ ਵਧੇਰੇ ਤੇ ਉਚੇਰੇ ਤਾਪਮਾਨ ਦੇ ਸਾਰੇ ਵਿਸ਼ਵ ਰਿਕਾਰਡ ਟੁੱਟ ਗਏ ਹਨ।

In The Market