LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਵਿਡ ਹਸਪਤਾਲ 'ਚ ਲੱਗੀ ਭਿਆਨਕ ਅੱਗ, 44 ਲੋਕਾਂ ਦੀ ਮੌਤ, 67 ਜ਼ਖ਼ਮੀ

fire iraqq

ਬਗਦਾਦ: ਇਰਾਕ ਦੇ ਦੱਖਣੀ ਸ਼ਹਿਰ ਨਾਸੀਰਿਆ ਦੇ ਕੋਵਿਡ ਹਸਪਤਾਲ (Covid Hospital) 'ਚ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ ਹੁਣ ਤਕ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਤੇ 67 ਤੋਂ ਵੱਧ ਜ਼ਖ਼ਮੀ ਹੋਏ ਹਨ। ਦੱਸ ਦੇਈਏ ਕਿ ਇਹ ਹਾਦਸਾ ਕੋਵਿਡ ਹਸਪਤਾਲ 'ਚ ਆਕਸੀਜਨ ਟੈਂਕ 'ਚ ਵਾਪਰਿਆ ਤੇ ਉਸ ਤੋਂ ਬਾਅਦ ਹੀ ਅੱਗ ਫੈਲ ਗਈ ਹੈ।ਸਿਹਤ ਅਧਿਕਾਰੀਆਂ ਤੇ ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਦੀ ਭਾਲ 'ਚ ਧੂੰਏਂ ਨਾਲ ਭਰੀ ਇਮਾਰਤ ਦੀ ਤਲਾਸ਼ੀ ਲਈ।

Read this-ਮਾਮਲਾ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ ਦਾ : 150 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ 'ਤੇ ਮਾਮਲਾ ਦਰਜ

ਪ੍ਰਧਾਨ ਮੰਤਰੀ ਮੁਸਤਫਾ-ਅਲ-ਕਦੀਮੀ ਨੇ ਸੀਨੀਅਰ ਮੰਤਰੀਆਂ ਨਾਲ ਜ਼ਰੂਰੀ ਮੀਟਿੰਗ ਕੀਤੀ ਤੇ ਨਾਸੀਰਿਆ 'ਚ ਸਿਹਤ ਤੇ ਸਿਵਲ ਡਿਫੈਂਸ ਮੈਨੇਜਰਾਂ ਨੂੰ ਮੁਅੱਤਲ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ। ਬਿਆਨ 'ਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਮੈਨੇਜਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਤੇ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। 

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨਾਲ ਇਸ ਦੇਸ਼ 'ਚ 17,592 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.4 ਮਿਲੀਅਨ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਨਾਸੀਰਿਆ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਅਲ-ਹੁਸੈਨ ਕੋਵਿਡ ਹਸਪਤਾਲ 'ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਪਰ ਸੰਘਣੇ ਧੂੰਏਂ ਕਾਰਨ ਸੜ ਚੁੱਕੇ ਕੁਝ ਵਾਰਡਾਂ 'ਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ 

ਸੀ।

 

Read this- ਬਿਜਲੀ ਨੂੰ ਲੈ ਕੇ ਹੁਣ ਤੱਕ ਦੀ ਵੱਡੀ ਖਬਰ, ਠੀਕ ਹੋਇਆ ਇਹ ਪਲਾਂਟ

In The Market