LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਨੂੰ ਲੈ ਕੇ ਹੁਣ ਤੱਕ ਦੀ ਵੱਡੀ ਖਬਰ, ਠੀਕ ਹੋਇਆ ਇਹ ਪਲਾਂਟ

bijli crisis punjab

ਚੰਡੀਗੜ੍ਹ (ਇੰਟ.): ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਕਾਰਣ ਪੰਜਾਬ ਸਰਕਾਰ (Punjab Government) ਨੂੰ ਹਰ ਪਾਸੋਂ ਨਮੋਸ਼ੀ ਝੱਲਣੀ ਪੈ ਰਹੀ ਹੈ, ਸਿਆਸੀ ਪਾਰਟੀਆਂ (Political parties) ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ (Protest) ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦੇ ਹੀ ਆਗੂ ਵੀ ਆਪਣੀ ਹੀ ਪਾਰਟੀ 'ਤੇ ਸਵਾਲ ਚੁੱਕ ਰਹੇ ਹਨ। ਬਿਜਲੀ ਸੰਕਟ ਨੂੰ ਲੈ ਕੇ ਸਰਕਾਰ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਗਏ ਤਾਂ ਜੋ ਬਿਜਲੀ ਸੰਕਟ ਦਾ ਹੱਲ ਕੱਢਿਆ ਜਾ ਸਕੇ। ਇਸ ਵਿਚਕਾਰ ਪੀ.ਐੱਸ.ਪੀ.ਸੀ.ਐੱਲ. (PSPCL) ਵਲੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ (Talwandi Sabo Tharmal Plant) ਦਾ ਦੂਜਾ ਯੂਨਿਟ (2nd Unit) ਜੋ ਕਿ ਬੀਤੇ ਦਿਨੀਂ ਬੰਦ ਹੋ ਗਿਆ ਸੀ, ਨੂੰ ਫਿਰ ਚਾਲੂ ਕਰ ਲਿਆ ਗਿਆ ਹੈ।

7 facts about Pakistan's energy crisis ─ and how you can help end it -  Pakistan - DAWN.COM

Read this-ਮਾਮਲਾ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ ਦਾ : 150 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ 'ਤੇ ਮਾਮਲਾ ਦਰਜ

ਪਾਵਰਕਾਮ ਦੇ ਸੂਤਰਾਂ ਮੁਤਾਬਕ ਪਲਾਂਟ ਦਾ ਇਹ 2 ਨੰਬਰ ਯੂਨਿਟ ਸਵੇਰੇ 5.56 ਵਜੇ ਮੁੜ ਤੋਂ ਚਾਲੂ ਕੀਤਾ ਗਿਆ ਹੈ। ਇਸ ਦੀ ਮੁਰੰਮਤ ਦਾ ਕੰਮ ਕੀਤਾ ਰਿਹਾ ਸੀ। ਜਿਸ ਵਿਚ ਵੱਡੀ ਸਫਲਤਾ ਮਿਲ ਗਈ ਹੈ। ਸਵੇਰੇ 10 ਵਜੇ ਇਹ ਅੱਧੇ ਲੋਡ 'ਤੇ ਹੀ ਚੱਲ ਰਿਹਾ ਸੀ ਤੇ 386 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ। ਇਸ ਤੋਂ ਇਲਾਵਾ ਰੋਪੜ ਦਾ ਇਕ ਯੂਨਿਟ ਤੇ ਰਣਜੀਤ ਸਾਗਰ ਡੈਮ ਦਾ ‌ਇਕ ਯੂਨਿਟ ਹਾਲੇ ਵੀ ਬੰਦ ਹਨ ਅਤੇ ਉਨ੍ਹਾਂ ਦੀ ਮੁਰੰਮਤ ਦਾ ਕੰਮ ਜਾਰੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵੀ ਛੇਤੀ ਹੀ ਠੀਕ ਕਰ ਲਏ ਜਾਣਗੇ ਤੇ ਪੰਜਾਬ ਵਿਚ ਬਿਜਲੀ ਸੰਕਟ ਖਤਮ ਹੋਵੇਗਾ। ਸਵੇਰੇ 10 ਵਜੇ ਬਿਜਲੀ ਦੀ ਮੰਗ 11550 ਮੈਗਾਵਾਟ ਸੀ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦਾ ਯੂਨਿਟ ਬੰਦ ਰਹਿਣ ਕਾਰਨ ਪਾਵਰਕਾਮ ਨੂੰ ਵੱਡੀ ਮਾਰ ਪੈ ਰਹੀ ਸੀ ਕਿਉਂਕਿ 1980 ਮੈਗਾਵਾਟ ਦੇ ਇਸ ਪ੍ਰਾਜੈਕਟ ਨਾਲ ਹੀ ਸਭ ਤੋਂ ਵੱਡੀ ਸੱਟ ਵੱਜੀ। ਇਸ ਦੇ ਸ਼ੁਰੂ ਹੋਣ ਨਾਲ ਪਾਵਰਕਾਮ ਨੂੰ ਸੁੱਖ ਦਾ ਸਾਹ ਆਇਆ ਹੈ।

In The Market