LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿਤਾ ਨੇ ਗਲਤ ਪਿੱਜ਼ਾ ਡਿਲੀਵਰ ਮਿਲਣ 'ਤੇ ਗੁੱਸੇ 'ਚ 6 ਮਹੀਨੇ ਦੇ ਮਾਸੂਮ ਨੂੰ ਉਤਾਰ ਦਿੱਤਾ ਮੌਤ ਦੇ ਘਾਟ

2d41

ਸਿਡਨੀ: ਆਸਟ੍ਰੇਲੀਆ (Australia) ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਮੂਲੀ ਜਿਹੀ ਗੱਲ 'ਤੇ ਇਕ ਸ਼ਖਸ ਨੇ ਆਪਣੇ ਮਾਸੂਮ ਬੱਚੇ ਦਾ ਕਤਲ (Murder) ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇਸ ਗੱਲ ਤੋਂ ਇੰਨਾ ਨਾਰਾਜ਼ ਹੋ ਗਿਆ ਸੀ ਕਿ ਉਸ ਨੂੰ ਗਲਤ ਪਿੱਜ਼ਾ (Pizza) ਡਿਲੀਵਰ ਕੀਤਾ ਗਿਆ ਸੀ। ਇਸ ਦੇ ਇਲਾਵਾ ਉਸ ਨਾਲ ਕੋਲਡ ਡਰਿੰਕ (Cold drink) ਦੀ ਬੋਤਲ ਵੀ ਨਹੀਂ ਭੇਜੀ ਗਈ ਸੀ। ਸ਼ਖਸ ਨੇ ਗੁੱਸੇ ਵਿਚ ਪਹਿਲਾਂ ਤਾਂ ਮਾਸੂਮ ਨੂੰ ਹਵਾ ਵਿਚ ਉਛਾਲਿਆ, ਫਿਰ ਬੱਚੇ ਨੂੰ ਜ਼ਮੀਨ 'ਤੇ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਸੂਚਨਾ ਪੁਲਿਸ (Police) ਨੂੰ ਦਿੱਤੀ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।

Also Read: ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ, ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ

ਇਹ ਹੈ ਪੂਰਾ ਮਾਮਲਾ
ਡੇਲੀ ਸਟਾਰ ਮੁਤਾਬਕ ਇਹ ਘਟਨਾ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੀ ਹੈ। ਬੱਚੇ ਦੀ ਮਾਂ ਚੇਲਸੀ ਸਮਿਥ ਨੇ ਦੱਸਿਆ ਕਿ ਉਸ ਦੇ ਪਤੀ ਏਵੇਂਡਰ ਵਿਲਸਨ ਨੇ ਮਾਸੂਮ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਪਿੱਜ਼ਾ ਆਰਡਰ ਕੀਤਾ ਸੀ। ਜਿਵੇਂ ਹੀ ਪਿੱਜ਼ਾ ਘਰ ਪਹੁੰਚਿਆ, ਉਸ ਨੂੰ ਦੇਖ ਕੇ ਵਿਲਸਨ ਗੁੱਸੇ ਵਿਚ ਪਾਗਲ ਹੋ ਗਿਆ ਕਿਉਂਕਿ ਜਿਹੜਾ ਪਿੱਜ਼ਾ ਉਸ ਨੇ ਆਰਡਰ ਕੀਤਾ ਸੀ ਇਹ ਉਹ ਨਹੀਂ ਸੀ। ਇਸ ਦੇ ਇਲਾਵਾ ਪਿੱਜ਼ਾ ਨਾਲ ਕੋਲਡ ਡਰਿੰਕ ਵੀ ਨਹੀਂ ਸੀ। ਫਿਰ ਉਸ ਨੇ ਬੱਚਿਆਂ ਸਾਹਮਣੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਵਿਲਸਨ ਨੇ ਵਾਲਾਂ ਤੋਂ ਫੜ ਕੇ ਉਸ ਨੂੰ ਜ਼ਮੀਨ 'ਤੇ ਘਸੀਟਿਆ, ਫਿਰ ਪਸਲੀਆਂ ਅਤੇ ਢਿੱਡ ਵਿਚ ਜ਼ੋਰ-ਜ਼ੋਰ ਦੀ ਮੁੱਕੇ ਮਾਰੇ। 

Also Read: ਮਸ਼ਹੂਰ ਗਾਇਕਾ ਕੌਰ ਬੀ ਨੇ ਖਰੀਦੀ 1.5 ਕਰੋੜ ਦੀ ਗੱਡੀ, ਸਾਂਝੀ ਕੀਤੀ ਤਸਵੀਰ

6 ਮਹੀਨੇ ਦੇ ਮਾਸੂਮ ਨੂੰ ਹਵਾ 'ਚ ਉਛਾਲਿਆ
ਇਸ ਮਗਰੋਂ ਵੀ ਵਿਲਸਨ ਸ਼ਾਂਤ ਨਹੀਂ ਹੋਇਆ ਅਤੇ ਉਸ ਨੇ 6 ਮਹੀਨੇ ਦੇ ਮਾਸੂਮ ਨੂੰ ਹਵਾ ਵਿਚ ਉਛਾਲਿਆ। ਵਿਲਸਨ ਅਜਿਹਾ ਕਾਫੀ ਦੇਰ ਤੱਕ ਕਰਦਾ ਰਿਹਾ। ਇਸ ਦੌਰਾਨ ਬੱਚੇ ਦਾ ਸਿਰ ਜ਼ਮੀਨ ਨਾਲ ਟਕਰਾਇਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਂ ਚੇਲਸੀ ਸਮਿਥ ਨੇ ਦੱਸਿਆ ਕਿ ਬੱਚੇ ਦੀ ਹਾਲਤ ਦੇਖ ਪਿਤਾ ਵਿਲਸਨ ਰੁੱਕਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਲੈ ਗਿਆ ਪਰ 45 ਮਿੰਟ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਸਿਰ ਵਿਚ ਸੱਟ ਲੱਗਣ ਕਾਰਨ ਬੱਚਾ ਸਦਮੇ ਵਿਚ ਚਲਾ ਗਿਆ ਅਤੇ ਇਸੇ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦੇ ਦੋ ਹਫ਼ਤੇ ਤੱਕ ਮਾਂ ਚੇਲਸੀ ਚੁੱਪ ਰਹੀ ਫਿਰ ਉਸ ਨੇ ਹਿੰਮਤ ਕਰ ਕੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ। ਇਸ ਦਰਦਨਾਕ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। 

Also Read: SC ਦੀ ਦਿੱਲੀ ਸਰਕਾਰ ਨੂੰ ਫਟਕਾਰ, ਕਿਹਾ-'ਮਾਪੇ ਵਰਕ ਫਰਾਮ ਹੋਮ ਤੇ ਬੱਚੇ ਜਾ ਰਹੇ ਸਕੂਲ'

In The Market