LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਰਮਨਾਕ! ਦੋ ਦਿਨ ਬੱਚਿਆਂ ਨੂੰ ਘਰੇ ਇਕੱਲਾ ਛੱਡ ਪ੍ਰੇਮੀ ਨਾਲ 'ਐਸ਼' ਕਰਨ ਨਿਕਲੀ 'ਕਲਯੁੱਗੀ ਮਾਂ'

23j america

ਵਾਸ਼ਿੰਗਟਨ- ਅਮਰੀਕਾ ਵਿੱਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਦੋ ਬੱਚਿਆਂ ਦੀ ਮਾਂ ਆਪਣੇ ਬੁਆਏਫ੍ਰੈਂਡ ਨਾਲ ਘੁੰਮਣ ਲਈ ਬੱਚਿਆਂ ਨੂੰ ਘਰ ਵਿੱਚ ਇਕੱਲੇ ਛੱਡ ਗਈ। ਮਾਸੂਮ ਬੱਚੇ ਦੋ ਦਿਨ ਤੇ ਦੋ ਰਾਤਾਂ ਘਰ ਵਿੱਚ ਇਕੱਲੇ ਰਹੇ। ਬੱਚਿਆਂ 'ਤੇ ਕੀਤੇ ਇਸ ਅਪਰਾਧ ਲਈ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਦੀ ਪਛਾਣ ਕੇਰੀ ਲਿਨ ਕਾਵਿਸਕਾ ਵਜੋਂ ਹੋਈ ਹੈ। ਅਮਰੀਕਾ ਦੇ ਕਨੈਕਟੀਕਟ ਦੀ ਰਹਿਣ ਵਾਲੀ ਇਹ ਔਰਤ ਪੇਸ਼ੇ ਤੋਂ ਅਧਿਆਪਕ ਹੈ। ਆਪਣੇ ਬੁਆਏਫ੍ਰੈਂਡ ਨਾਲ ਮਸਤੀ ਕਰਨ ਲਈ ਇਹ ਔਰਤ 20 ਤੋਂ 22 ਨਵੰਬਰ ਦਰਮਿਆਨ ਆਪਣੇ ਬੱਚਿਆਂ ਨੂੰ ਘਰ 'ਚ ਇਕੱਲੀ ਛੱਡ ਗਈ ਸੀ।

Also Read: ਸ਼ੋਪੀਆਂ ਮੁਕਾਬਲੇ ’ਚ LeT ਦੇ 2 ਅੱਤਵਾਦੀ ਢੇਰ, 1 ਗ੍ਰਿਫ਼ਤਾਰ

ਔਰਤ ਦਾ ਜ਼ੁਲਮ ਦੇਖੋ ਕਿ ਉਸ ਨੇ ਬੱਚਿਆਂ ਲਈ ਖਾਣ ਲਈ ਸਿਰਫ ਕੈਂਡੀ ਤੇ ਸਨੈਕਸ ਹੀ ਛੱਡੇ ਸਨ। ਇਸ ਤੋਂ ਇਲਾਵਾ ਬੱਚਿਆਂ ਦੇ ਫੋਨਾਂ 'ਚ ਆਨਲਾਈਨ ਫੂਡ ਐਪ ਡਾਊਨਲੋਡ ਕੀਤਾ ਸੀ ਤਾਂ ਜੋ ਬੱਚੇ ਭੁੱਖ ਲੱਗਣ 'ਤੇ ਆਨਲਾਈਨ ਖਾਣਾ ਆਰਡਰ ਕਰ ਸਕਣ। ਬੱਚਿਆਂ ਨਾਲ ਇਸ ਵਿਵਹਾਰ ਨੂੰ ਲੈ ਕੇ ਪੁਲਿਸ ਨੇ 15 ਜਨਵਰੀ ਨੂੰ ਔਰਤ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ 5 ਹਜ਼ਾਰ ਡਾਲਰ ਦੇ ਜ਼ਮਾਨਤ 'ਤੇ ਜ਼ਮਾਨਤ ਮਿਲ ਗਈ ਸੀ। ਇਸ ਔਰਤ ਨੂੰ 25 ਜਨਵਰੀ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Also Read: ਮੋਗਾ ’ਚ ਵੱਡੀ ਵਾਰਦਾਤ, ਪਤੀ ਨੇ ਬੀਮਾਰ ਪਤਨੀ ਦਾ ਕਤਲ ਕਰਕੇ ਘਰੇ ਹੀ ਸਾੜ ਦਿੱਤੀ ਲਾਸ਼

ਮਹਿਲਾ ਦੇ ਸਾਬਕਾ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ
ਦਰਅਸਲ, ਮਹਿਲਾ ਦੇ ਸਾਬਕਾ ਪਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਅਤੇ ਬੱਚਿਆਂ ਦੀ ਕਸਟਡੀ ਦੀ ਮੰਗ ਕੀਤੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ 22 ਨਵੰਬਰ ਨੂੰ ਜਦੋਂ ਬੱਚੇ ਸਕੂਲ ਨਹੀਂ ਗਏ ਤਾਂ ਮੈਂ ਉਨ੍ਹਾਂ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਇਸ ਤੋਂ ਬਾਅਦ ਮੈਂ ਆਪਣੇ ਪਿਤਾ ਨੂੰ ਬੱਚਿਆਂ ਦੀ ਦੇਖਭਾਲ ਲਈ ਭੇਜਿਆ। ਜਦੋਂ ਉਹ ਉਥੇ ਗਿਆ ਅਤੇ ਬੱਚਿਆਂ ਨੂੰ ਪੁੱਛਿਆ ਕਿ ਕੀ ਉਹ ਘਰ ਵਿਚ ਇਕੱਲੇ ਹਨ, ਜਿਸ ਦੌਰਾਨ ਬੱਚਿਆਂ ਨੇ ਉਨ੍ਹਾਂ ਨਾਲ ਝੂਠ ਬੋਲਿਆ। ਅਜਿਹੇ 'ਚ ਪਿਤਾ ਨੂੰ ਕੁਝ ਸ਼ੱਕ ਹੋਇਆ ਤੇ ਉਸ ਨੇ ਬੱਚਿਆਂ ਦੇ ਮੋਬਾਇਲ 'ਤੇ ਮੈਸੇਜ ਦੇਖੇ, ਜਿਸ 'ਚ ਦੇਖਿਆ ਕਿ ਬੱਚਿਆਂ ਨੇ ਆਪਣੀ ਮਾਂ ਨਾਲ ਗੱਲ ਕੀਤੀ ਹੈ।

Also Read: ਭਾਰਤ 'ਚ ਕਮਿਊਨਿਟੀ ਟਰਾਂਸਮਿਸ਼ਨ ਸਟੇਜ 'ਚ ਪੁੱਜਿਆ ਓਮੀਕਰੋਨ: ਕੇਂਦਰ

ਇੱਕ ਬੱਚੇ ਨੇ ਮੈਸੇਜ ਵਿੱਚ ਮਾਂ ਨੂੰ ਪੁੱਛਿਆ ਸੀ ਕਿ ਉਹ ਵੀਕੈਂਡ 'ਤੇ ਕੀ ਖਾਣਗੇ? ਇਸ 'ਤੇ ਮਾਂ ਨੇ ਸੰਦੇਸ਼ 'ਚ ਜਵਾਬ ਦਿੱਤਾ ਕਿ ਕੈਂਡੀ ਖਾਓ। ਕਾਵਿਸਕਾ ਨੇ ਬੱਚਿਆਂ ਨੂੰ ਇਸ ਮੈਸੇਜ ਨੂੰ ਡਿਲੀਟ ਕਰਨ ਲਈ ਵੀ ਕਿਹਾ ਸੀ ਪਰ ਜਦੋਂ ਮੈਸੇਜਿੰਗ ਐਪ ਨੂੰ ਦੁਬਾਰਾ ਇੰਸਟਾਲ ਕੀਤਾ ਗਿਆ ਤਾਂ ਸਾਰੇ ਮੈਸੇਜ ਵਾਪਸ ਆ ਗਏ ਅਤੇ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਮਾਂ ਨੇ ਆਪਣੇ ਬਚਾਅ 'ਚ ਕੀ ਕਿਹਾ?
ਜਦੋਂ ਪੁਲਿਸ ਨੇ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹੇ ਕਬੂਲ ਕੀਤਾ ਕਿ ਉਹ ਉਸ ਸਮੇਂ ਦੌਰਾਨ ਆਪਣੇ ਬੁਆਏਫ੍ਰੈਂਡ ਨਾਲ ਫਲੋਰੀਡਾ ਵਿੱਚ ਸੀ। ਹਾਲਾਂਕਿ, ਉਸਨੇ ਅਦਾਲਤ ਨੂੰ ਦੱਸਿਆ ਕਿ ਉਹ ਬੱਚਿਆਂ ਨੂੰ ਆਪਣੇ ਭਰਾ ਕੋਲ ਛੱਡ ਕੇ ਗਈ ਸੀ।  ਇਸ ਦੇ ਨਾਲ ਹੀ ਬੱਚਿਆਂ ਨੇ ਪੁਲਿਸ ਨੂੰ ਦੱਸਿਆ ਕਿ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਤੱਕ ਉਹ ਵਾਪਸ ਨਹੀਂ ਆਉਂਦੀ, ਉਦੋਂ ਤੱਕ ਉਹ ਬੇਸਮੈਂਟ 'ਚ ਰਹਿਣ। ਉਨ੍ਹਾਂ ਅੱਗੇ ਦੱਸਿਆ ਕਿ ਖਾਣਾ ਘੱਟ ਹੋਣ ਕਾਰਨ ਉਨ੍ਹਾਂ ਨੇ ਆਨਲਾਈਨ ਆਰਡਰ ਕਰਕੇ ਖਾਣਾ ਮੰਗਵਾਇਆ ਸੀ।

In The Market