LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੋਪੀਆਂ ਮੁਕਾਬਲੇ ’ਚ LeT ਦੇ 2 ਅੱਤਵਾਦੀ ਢੇਰ, 1 ਗ੍ਰਿਫ਼ਤਾਰ

23j attwadi

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਕਿਲਬਲ ਇਲਾਕੇ ’ਚ ਸ਼ਨੀਵਾਰ ਨੂੰ ਹੋਏ ਮੁਕਾਬਲੇ ’ਚ ਦਿ ਲਸ਼ਕਰ-ਏ-ਤੋਇਬਾ (LeT) ਦੇ 2 ਸਥਾਨਕ ਅੱਤਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਪੁਲਿਸ, ਫੌਜ ਦੀ 34 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ ਇਕ ਸਾਂਝੀ ਟੀਮ ਨੇ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। 

Also Read: SAD ਵਲੋਂ ਬਲਜੀਤ ਸਿੰਘ ਜਲਾਲਉਸਮਾਂ ਬਾਬਾ ਬਕਾਲਾ ਤੋਂ ਉਮੀਦਵਾਰ ਐਲਾਨ

ਜਿਵੇਂ ਹੀ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਸ਼ੱਕੀ ਸਥਾਨ ’ਤੇ ਪੁੱਜੀ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ’ਚ ਟੀ. ਆਰ. ਐੱਫ./ਐੱਲ. ਈ. ਟੀ. ਦੇ 2 ਸਥਾਨਕ ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੀ ਪਛਾਣ ਸਮੀਰ ਅਹਿਮਦ ਸ਼ਾਹ ਪੁੱਤਰ ਨਜ਼ੀਰ ਅਹਿਮਦ ਸ਼ਾਹ ਨਿਵਾਸੀ ਧੰਗਮ ਸ਼ੋਪੀਆਂ ਅਤੇ ਰਈਸ ਅਹਿਮਦ ਮੀਰ ਪੁੱਤਰ ਮੁਹੰਮਦ ਅਸ਼ਰਫ ਮੀਰ ਨਿਵਾਸੀ ਤਕਿਆ ਵਹਗਾਮ ਪੁਲਵਾਮਾ ਦੇ ਰੂਪ ’ਚ ਕੀਤੀ ਗਈ ਹੈ। ਓਧਰ ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ’ਚ ਜੈਸ਼-ਏ-ਮੁਹੰਮਦ (ਜੇ. ਈ. ਐੱਮ.) ਦੇ ਇਕ ਸਹਿਯੋਗੀ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰੇਨੇਡ ਸਮੇਤ ਗ੍ਰਿਫਤਾਰ ਕੀਤਾ। 

Also Read: ਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED: ਕੇਜਰੀਵਾਲ

ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਪੁਲਿਸ ਨੇ ਫੌਜ ਦੀ 55 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ 185ਵੀਂ ਬਟਾਲੀਅਨ ਦੇ ਨਾਲ ਜੈਸ਼-ਏ-ਮੁਹੰਮਦ ਦੇ ਇਕ ਸਹਿਯੋਗੀ ਨੂੰ ਅਵੰਤੀਪੋਰਾ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਉਮਰ ਫਾਰੂਕ ਭੱਟ ਪੁੱਤਰ ਫਾਰੂਕ ਅਹਿਮਦ ਭੱਟ, ਨਿਵਾਸੀ ਰੇਂਜੀਪੋਰਾ (ਅਵੰਤੀਪੋਰਾ) ਦੇ ਰੂਪ ’ਚ ਕੀਤੀ ਗਈ ਹੈ। ਇਸ ਸੰਬੰਧ ’ਚ ਪੁਲਿਸ ਥਾਣਾ ਅਵੰਤੀਪੋਰਾ ’ਚ ਐੱਫ. ਆਈ. ਆਰ. ਨੰਬਰ 07/2022 ਦਰਜ ਕੀਤੀ ਗਈ ਹੈ।

In The Market