LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਗਾ ’ਚ ਵੱਡੀ ਵਾਰਦਾਤ, ਪਤੀ ਨੇ ਬੀਮਾਰ ਪਤਨੀ ਦਾ ਕਤਲ ਕਰਕੇ ਘਰੇ ਹੀ ਸਾੜ ਦਿੱਤੀ ਲਾਸ਼

23j wifw

ਚੰਡੀਗੜ੍ਹ: ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਸਬ-ਡਵੀਜ਼ਨ ਦੇ ਪਿੰਡ ਠੱਠੀ ਭਾਈ 'ਚ ਕੈਂਸਰ ਪੀੜਤ ਪਤਨੀ ਦਾ ਪਤੀ ਵੱਲੋਂ ਕਥਿਤ ਤੌਰ 'ਤੇ ਕਤਲ ਕਰ ਕੇ ਘਰ ਦੇ ਅੰਦਰ ਹੀ ਸਾੜ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿਲ ਦਹਿਲਾ ਦੇਣ ਵਾਲੀ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਚਰਨਜੀਤ ਕੌਰ ਦਾ ਵਿਆਹ 25 ਸਾਲ ਪਹਿਲਾਂ ਅੰਗਰੇਜ ਸਿੰਘ ਨਾਲ ਹੋਇਆ ਸੀ। ਚਰਨਜੀਤ ਪਿਛਲੇ ਕੁਝ ਸਮੇਂ ਤੋਂ ਆਪਣੀ ਲੜਕੀ ਕੁਲਜੀਤ ਕੌਰ ਨਾਲ ਰਹਿ ਰਿਹਾ ਸੀ। ਇਸੇ ਮਹੀਨੇ 14 ਜਨਵਰੀ ਨੂੰ ਉਸ ਦਾ ਪਤੀ ਅੰਗਰੇਜ਼ ਉਸ ਨੂੰ ਵਾਪਸ ਆਪਣੇ ਘਰ ਲੈ ਆਇਆ ਸੀ।

Also Read: PLC ਵਲੋਂ 22 ਉਮੀਦਵਾਰਾਂ ਦੀ ਸੂਚੀ ਜਾਰੀ, ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ ਕੈਪਟਨ (ਵੀਡੀਓ)

ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਅੰਗਰੇਜ ਨੇ ਆਪਣੀ ਬੇਟੀ ਕੁਲਜੀਤ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੇ ਚਰਨਜੀਤ ਨੂੰ ਤਰਨਤਾਰਨ ਦੇ ਇਕ ਬਿਰਧ ਆਸ਼ਰਮ 'ਚ ਛੱਡ ਦਿੱਤਾ ਹੈ। ਇਹ ਸੁਣ ਕੇ ਧੀ ਨੇ ਆਪਣੇ ਮਾਮੇ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਉਸ ਨੂੰ ਪਿਤਾ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਹੈ। ਅਜਿਹੇ 'ਚ ਮਾਮਾ ਸਤਵੀਰ ਸਿੰਘ ਆਪਣੀ ਭੈਣ ਦੀ ਭਾਲ 'ਚ ਪਿੰਡ ਪਹੁੰਚ ਗਿਆ। ਜਦੋਂ ਉਹ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਗੇਟ ਬੰਦ ਸੀ ਪਰ ਵਿਹੜੇ ਵਿੱਚੋਂ ਧੂੰਆਂ ਉੱਠ ਰਿਹਾ ਸੀ। ਅਜਿਹੇ 'ਚ ਜਦੋਂ ਉਸ ਨੇ ਗੇਟ ਤੋੜਿਆ ਤਾਂ ਦੇਖਿਆ ਕਿ ਉੱਥੇ ਇਕ ਇਨਸਾਨ ਦੀ ਲਾਸ਼ ਸੜ ਰਹੀ ਸੀ। ਸਤਵੀਰ ਨੇ ਪੁਲਸ ਨੂੰ ਫੋਨ ਕਰਕੇ ਸੂਚਨਾ ਦਿੱਤੀ।

Also Read: SAD ਵਲੋਂ ਬਲਜੀਤ ਸਿੰਘ ਜਲਾਲਉਸਮਾਂ ਬਾਬਾ ਬਕਾਲਾ ਤੋਂ ਉਮੀਦਵਾਰ ਐਲਾਨ

ਸਮਾਲਸਰ ਦੇ ਐਸਐਚਓ ਗੋਲਡੀ ਵਿਰਦੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਗਰੇਜ਼ ਨੇ ਆਪਣੀ ਪਤਨੀ ਦੀ ਬਿਮਾਰੀ ਕਾਰਨ ਉਸ ਦੀ ਹੱਤਿਆ ਕੀਤੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਉਸ ਦੀ ਹੱਤਿਆ ਕਿਵੇਂ ਕੀਤੀ। ਅੰਗਰੇਜ ਦੇ ਖਿਲਾਫ ਆਈਪੀਸੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

In The Market