LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬ੍ਰਿਟੇਨ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ ਮੰਤਰੀ, ਰਿਸ਼ੀ ਸੁਨਕ ਨੇ ਨਤੀਜਿਆਂ ਤੋਂ ਪਹਿਲਾਂ ਕਿਹਾ- ਜੇ ਹਾਰਿਆ ਤਾਂ...

5 sep rishi

ਲੰਡਨ- ਬ੍ਰਿਟੇਨ ਨੂੰ ਅੱਜ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਹੈ। ਬੌਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਪੰਜ ਦੌਰ ਦੀ ਪ੍ਰਕਿਰਿਆ ਨੂੰ ਪਾਰ ਕਰਨ ਤੋਂ ਬਾਅਦ ਮੁੱਖ ਮੁਕਾਬਲਾ ਰਿਸ਼ੀ ਸੁਨਕ ਅਤੇ ਲਿਜ਼ ਟਰਸ ਵਿਚਕਾਰ ਹੈ। ਬੌਰਿਸ ਜਾਨਸਨ ਦੀ ਕੈਬਨਿਟ ਵਿੱਚ ਰਿਸ਼ੀ ਵਿੱਤ ਮੰਤਰੀ ਰਹੇ ਹਨ ਜਦਕਿ ਲਿਜ਼ ਟਰਸ ਵਿਦੇਸ਼ ਮੰਤਰੀ ਰਹੇ ਹਨ। ਭਾਰਤੀ ਮੂਲ ਦੇ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਕਾਰਨ ਰਿਸ਼ੀ ਸੁਨਕ ਨੇ ਸ਼ੁਰੂ ਵਿੱਚ ਆਪਣੀ ਲੋਕਪ੍ਰਿਅਤਾ ਨੂੰ ਕਾਫੀ ਕੈਸ਼ ਕੀਤਾ, ਪਰ ਜਿਵੇਂ-ਜਿਵੇਂ ਚੋਣ ਮੁਹਿੰਮ ਅੱਗੇ ਵਧਦੀ ਗਈ, ਦੋਵਾਂ ਨੇਤਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਇਸ ਲਈ ਕੀਤੇ ਗਏ ਸਰਵੇਖਣਾਂ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਲਈ ਹਰ ਵਾਰ ਰਿਸ਼ੀ ਸੁਨਕ 'ਤੇ ਲਿਜ਼ ਭਾਰੀ ਪੈਂਦੀ ਨਜ਼ਰ ਆਈ।

Also Read: ਅਧਿਆਪਕ ਦਿਵਸ 'ਤੇ CM ਭਗਵੰਤ ਮਾਨ ਦਾ ਵੱਡਾ ਤੋਹਫਾ, ਗੈਸਟ ਫੈਕਲਟੀ ਲਾਗੂ ਤੇ ਮਾਣ ਭੱਤਾ ਵੀ ਵਧਿਆ

ਹਾਲ ਹੀ ਦੇ ਸਰਵੇ ਵਿੱਚ ਵੀ ਲਿਜ਼ ਟਰਸ ਨੇ ਰਿਸ਼ੀ ਸੁਨਕ ਨੂੰ ਪਿੱਛੇ ਛੱਡ ਦਿੱਤਾ ਹੈ। ਅਜਿਹੇ 'ਚ ਹੁਣ ਰਿਸ਼ੀ ਸੁਨਕ ਦੇ ਤਾਜ਼ਾ ਬਿਆਨ ਤੋਂ ਸਪੱਸ਼ਟ ਸੰਕੇਤ ਮਿਲ ਰਹੇ ਹਨ। ਸੁਨਕ ਨੇ ਕਿਹਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਹਾਰ ਜਾਂਦੇ ਹਨ ਤਾਂ ਉਹ ਅਗਲੀ ਸਰਕਾਰ ਦਾ ਸਮਰਥਨ ਕਰਨਗੇ।

ਤਾਂ ਸੰਸਦ ਮੈਂਬਰ ਵਜੋਂ ਕਰਦਾ ਰਹਾਂਗਾ ਕੰਮ


ਪੰਜ ਸਤੰਬਰ ਨੂੰ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਬੀਬੀਸੀ ਦੇ ਦਿੱਤੇ ਇੰਟਰਵਿਊ ਵਿਚ ਰਿਸ਼ੀ ਨੇ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਦੀ ਦੌੜ ਵਿਚ ਲਿਜ਼ ਟਰਸ ਤੋਂ ਹਾਰ ਜਾਂਦੇ ਹਨ ਤਾਂ ਉਹ ਸੰਸਦ ਮੈਂਬਰ ਬਣੇ ਰਹਿਣਗੇ ਤੇ ਆਪਣੇ ਸੰਸਦੀ ਖੇਤਰ ਦੇ ਲਈ ਕੰਮ ਕਰਨਾ ਜਾਰੀ ਰੱਖਣਗੇ। ਦੱਸ ਦਈਏ ਕਿ ਸੁਨਕ ਯਾਰਕਸ਼ਾਇਰ ਦੇ ਰਿਚਮੰਡ ਤੋਂ ਸੰਸਦ ਮੈਂਬਰ ਹਨ।

ਚੋਣਾਂ ਦੇ ਨਤੀਜੇ ਉਨ੍ਹਾਂ ਨਾ ਆਉਣ ਦੀ ਸੰਭਾਵਨਾ ਨਾਲ ਜੁੜੇ ਸਵਾਲ ਉੱਤੇ ਸੁਨਕ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਨਾਲ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਦੇ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਸੰਸਦ ਮੈਂਬਰ ਵਜੋਂ ਕੰਮ ਕਰਾਂਗਾ। ਮੈਨੂੰ ਸੰਸਦ ਵਿਚ ਆਪਣੇ ਸੰਸਦੀ ਖੇਤਰ ਨਾਰਥ ਯਾਰਕਸ਼ਾਇਰ ਦੇ ਰਿਚਮੰਡ ਦੀ ਅਗਵਾਈ ਕਰਨ ਦਾ ਮਾਣ ਮਿਲਿਆ। ਜਦੋਂ ਤੱਕ ਮੈਨੂੰ ਮੌਕਾ ਮਿਲਦਾ ਰਹੇਗਾ, ਮੈਂ ਉਨ੍ਹਾਂ ਦੀ ਅਗਵਾਈ ਕਰਦਾ ਰਹਾਂਗਾ।

Also Read: ਦੁਸ਼ਹਿਰਾ ਗਰਾਊਂਡ ਮੋਹਾਲੀ ਦੇ ਮੇਲੇ 'ਚ ਹਾਦਸਾ, 50 ਫੁੱਟ ਤੋਂ ਡਿੱਗਿਆ Spinning Joyride

ਇਸ ਵਾਰ ਪ੍ਰਧਾਨ ਮੰਤਰੀ ਅਹੁਦਾ ਹਾਸਿਲ ਨਹੀਂ ਕਰਨ ਦੀ ਹਾਲਤ ਵਿਚ ਉਹ ਅਗਲੀ ਵਾਰ ਦੋਬਾਰਾ ਚੋਣ ਲੜਨ ਦਾ ਵਿਚਾਰ ਕਰਨਗੇ? ਇਸ ਸਵਾਲ ਦੇ ਜਵਾਬ ਵਿਚ ਸੁਨਕ ਨੇ ਕਿਹਾ ਕਿ ਅਸੀਂ ਹੁਣੇ-ਹੁਣੇ ਇਹ ਪ੍ਰਚਾਰ ਮੁਹਿੰਮ ਖਤਮ ਕੀਤੀ ਹੈ। ਮੈਨੂੰ ਇਸ ਤੋਂ ਥੋੜਾ ਬਾਹਰ ਨਿਕਲਣ ਦੀ ਲੋੜ ਹੈ। ਦੱਸ ਦਈਏ ਕਿ ਸੁਨਕ ਦੇ ਇਨ੍ਹਾਂ ਬਿਆਨਾਂ ਤੋਂ ਸਾਫ ਸੰਕੇਤ ਮਿਲ ਰਹੇ ਹਨ ਕਿ ਰਿਸ਼ੀ ਨੂੰ ਇਹ ਅੰਦਾਜ਼ਾ ਹੋ ਗਿਆ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚਣ ਲਈ ਲੋੜੀਂਦੇ ਵੋਟ ਨਹੀਂ ਮਿਲਣਗੇ। ਹਾਲਾਂਕਿ ਸੁਨਕ ਨੇ ਇਸ ਵਾਲ ਲਿਜ਼ ਦੇ ਹੱਥੀਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਦੋਬਾਰਾ ਪ੍ਰਧਾਨ ਮੰਤਰੀ ਚੋਣਾਂ ਲੜਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਹੈ। ਅਜਿਹੇ ਅੰਦਾਜੇ ਵੀ ਹਨ ਕਿ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਲਈ ਉਹ ਦੋਬਾਰਾ ਚੋਣ ਲੜ ਸਕਦੇ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਚੋਣ ਦੇ ਸ਼ੁਰੂਆਤੀ ਦੌਰ ਵਿਚ ਪਹਿਲੇ ਨੰਬਰ ਉੱਤੇ ਰਹਿਣ ਵਾਲੇ ਸੁਨਕ ਹੁਣ ਜ਼ਿਆਦਾਤਰ ਸਰਵੇ ਵਿਚ ਟਰਸ ਤੋਂ ਪੱਛੜਦੇ ਨਜ਼ਰ ਆਏ ਹਨ। ਦੱਸ ਦਈਏ ਕਿ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਚੁਣਨ ਦੇ ਲਈ ਕੰਜ਼ਰਵੇਟਿਵ ਕੈਂਪੇਨ ਹੈੱਡਕੁਆਰਟਰ ਵਿਚ ਅੰਦਾਜਨ 1.6 ਲੱਖ ਮੈਂਬਰਾਂ ਨੇ ਆਨਲਾਈਨ ਜਾਂ ਪੋਸਟਲ ਬੈਲੇਟ ਦੇ ਰਾਹੀਂ ਵੋਟ ਪਾਈ। ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਸਥਾਨਕ ਸਮੇਂ ਮੁਤਾਬਕ 12:30 ਵਜੇ ਵੈਸਟਮਿੰਸਟਰ ਵਿਚ ਕੀਤਾ ਜਾਏਗਾ। ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ ਟੋਰੀ ਮੈਂਬਰਾਂ ਦੀ 1922 ਕਮੇਟੀ ਦੇ ਪ੍ਰਧਾਨ ਸਰ ਗ੍ਰਾਹਮ ਬ੍ਰੈ਼ਡੀ ਕਰਨਗੇ।

In The Market