LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਨੇ ਇਕੱਠਿਆਂ ਦਿੱਤਾ 7 ਬੱਚਿਆਂ ਨੂੰ ਦਿੱਤਾ ਜਨਮ, ਡਾਕਟਰ ਵੀ ਹੈਰਾਨ

19o pakistan

ਇਸਲਾਮਾਬਾਦ : ਪਾਕਿਸਤਾਨ ਵਿਚ ਇਕ ਔਰਤ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਅਲਟ੍ਰਾਸਾਊਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਚੱਲਿਆ ਸੀ ਕਿ ਔਰਤ ਦੇ ਗਰਭ ਵਿਚ ਪੰਜ ਬੱਚੇ ਹਨ ਪਰ ਜਦੋਂ ਡਿਲੀਵਰੀ ਕਰਾਈ ਗਈ ਤਾਂ ਔਰਤ ਨੇ 7 ਬੱਚਿਆਂ ਨੂੰ ਜਨਮ ਦਿੱਤਾ। ਫਿਲਹਾਲ ਸਾਰੇ ਨਵਜੰਮੇ ਬੱਚੇ ਅਤੇ ਉਹਨਾਂ ਦੀ ਮਾਂ ਦੀ ਹਾਲਤ ਸਥਿਰ ਹੈ।

Also Read: ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ 'ਤੇ ਕੀਤਾ 50 ਕਰੋੜ ਦਾ ਮਾਣਹਾਨੀ ਮੁਕੱਦਮਾ

ਇਹ ਪੂਰਾ ਮਾਮਲਾ ਖੈਬਰ ਪਖਤੂਨਖਵਾ ਦੇ ਐਬਟਾਬਾਦ ਦਾ ਹੈ, ਜਿੱਥੇ ਯਾਰ ਮੁਹੰਮਦ ਨਾਮ ਦੇ ਸ਼ਖਸ ਦੀ ਪਤਨੀ ਨੂੰ ਜਣੇਪਾ ਦਰਦ ਹੋਣ ਦੇ ਬਾਅਦ ਹਸਪਤਾਲ ਲਿਆਂਦਾ ਗਿਆ। ਜਿਨਾਹ ਇੰਟਰਨੈਸ਼ਨਲ ਵਿਚ ਮੁਹੰਮਦ ਦੀ ਪਤਨੀ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ, ਜਿਹਨਾਂ ਵਿਚ 4 ਮੁੰਡੇ ਅਤੇ 3 ਕੁੜੀਆਂ ਹਨ। ਬੀ.ਬੀ.ਸੀ. ਮੁਤਾਬਕ ਯਾਰ ਮੁਹੰਮਦ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਉਹ ਇਕ ਸੰਯੁਕਤ ਪਰਿਵਾਰ ਵਿਚ ਰਹਿੰਦੇ ਹਨ। ਪਰਿਵਾਰ ਦੇ ਸਾਰੇ ਲੋਕ ਬੱਚਿਆਂ ਨੂੰ ਪਾਲਣ ਵਿਚ ਉਹਨਾਂ ਦੀ ਮਦਦ ਕਰਨਗੇ। ਇਹਨਾਂ 7 ਬੱਚਿਆਂ ਤੋਂ ਪਹਿਲਾਂ ਯਾਰ ਮੁਹੰਮਦ ਦੀਆਂ ਦੋ ਧੀਆਂ ਹਨ ਮਤਲਬ ਕੁੱਲ਼ ਮਿਲਾ ਕੇ ਉਸ ਦੇ ਪਰਿਵਾਰ ਵਿਚ 9 ਬੱਚੇ ਹੋ ਗਏ ਹਨ।

Also Read: ਪੰਜਾਬ 'ਚ BSF ਦੀ ਤਾਇਨਾਤੀ: ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਲਈ ਲਿਖੀ ਚਿੱਠੀ

ਡਾਕਟਰਾਂ ਮੁਤਾਬਕ 8 ਮਹੀਨੇ ਦੀ ਗਰਭਵਤੀ ਔਰਤ ਉਹਨਾਂ ਕੋਲ ਸ਼ਨੀਵਾਰ ਨੂੰ ਆਈ ਸੀ। ਉਸ ਸਮੇਂ ਜਾਂਚ ਵਿਚ ਪਤਾ ਚੱਲਿਆ ਸੀ ਕਿਕ ਉਸ ਦੇ ਗਰਭ ਵਿਚ ਪੰਜ ਬੱਚੇ ਹਨ। ਔਰਤ ਦਾ ਬੀਪੀ ਵਧਿਆ ਹੋਇਆ ਸੀ, ਢਿੱਡ ਵੀ ਬਹੁਤ ਵੱਡਾ ਹੋ ਚੁੱਕਾ ਸੀ। ਆਪਰੇਸ਼ਨ ਦਾ ਫ਼ੈਸਲਾ ਖਤਰਨਾਕ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਔਰਤ ਦੇ ਦੋ ਬੱਚੇ ਆਪਰੇਸ਼ਨ ਨਾਲ ਹੋਏ ਸਨ। ਇਸ ਨਾਲ ਉਸ ਦੇ ਪੁਰਾਣੇ ਟਾਂਕੇ ਅਤੇ ਬੱਚੇਦਾਨੀ ਦੇ ਫਟਣ ਦਾ ਖਤਰਾ ਸੀ ਪਰ ਬਾਅਦ ਵਿਚ ਕਈ ਡਾਕਟਰਾਂ ਦੀ ਟੀਮ ਨੇ ਇਕ ਘੰਟੇ ਤੋਂ ਵੱਧ ਲੰਬੇ ਚੱਲੇ ਆਪਰੇਸ਼ਨ ਵਿਚ ਸਫਲ ਡਿਲੀਵਰੀ ਕਰਵਾਈ। ਡਾਕਟਰਾਂ ਨੇ ਕਿਹਾ ਕਿ ਆਮਤੌਰ 'ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਕੋ ਵਾਰ ਪੈਦਾ ਹੋਏ ਸਾਰੇ ਬੱਚੇ ਜਿਉਂਦੇ ਅਤੇ ਸਿਹਤਮੰਦ ਹੋਣ।ਪਰ ਸਾਡੀ ਟੀਮ ਨੇ ਇਹ ਕਰ ਦਿਖਾਇਆ। ਦੱਸਿਆ ਗਿਆ ਕਿ ਮਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਬੱਚਿਆਂ ਅਤੇ ਮਾਂ ਦੀ ਹਾਲਤ ਸਥਿਰ ਹੈ।

Also Read: ਸੁਖਪਾਲ ਖਹਿਰਾ ਦਾ ਅਸਤੀਫਾ ਪੰਜਾਬ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਮਨਜ਼ੂਰ

In The Market