LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੁਲਗਾਰੀਆ ਵਿਚ ਭਿਆਨਕ ਸੜਕ ਹਾਦਸਾ, 12 ਬੱਚਿਆਂ ਸਣੇ 45 ਲੋਕਾਂ ਦੀ ਮੌਤ

13

ਸੋਫੀਆ: ਪੱਛਮੀ ਬੁਲਗਾਰੀਆ (Western Bulgaria) ਵਿਚ ਮੰਗਲਵਾਰ ਤੜਕੇ ਇਕ ਬੱਸ ਹਾਦਸੇ (Bus accident) ਵਿਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਮੀਡੀਆ ਦੀਆਂ ਸ਼ੁਰੂਆਤੀ ਰਿਪੋਰਟਾਂ (Initial reports) ਮੁਤਾਬਕ ਮ੍ਰਿਤਕਾਂ ਵਿਚ 12 ਬੱਚੇ ਵੀ ਸ਼ਾਮਲ ਹਨ। ਹਾਦਸੇ ਵਿਚ 7 ਲੋਕ ਗੰਭੀਰ ਰੂਪ (Severe forms) ਨਾਲ ਝੁਲਸ ਗਏ ਹਨ, ਜਿਨ੍ਹਾਂ ਨੂੰ ਰਾਜਧਾਨੀ ਦੇ ਇਕ ਐਮਰਜੈਂਸੀ ਹਸਪਤਾਲ (Emergency Hospital) ਵਿਚ ਦਾਖਲ ਕਰਵਾਇਆ ਗਿਆ ਹੈ।

ਬੱਸ ਵਿਚ ਸਵਾਰ ਯਾਤਰੀਆਂ ਵਿਚੋਂ 7 ਲੋਕ ਬੁਰੀ ਤਰ੍ਹਾਂ ਝੁਲਸੇ 
ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਇਕ ਹਾਈਵੇ 'ਤੇ ਉਤਰੀ ਮੈਸੇਡੋਨੀਆਈ (Northern Macedonian) ਨੰਬਰ ਪਲੇਟ ਵਾਲੀ ਇਕ ਬੱਸ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਲੋਕਾਂ ਵਿਚ 12 ਬੱਚੇ ਵੀ ਸ਼ਾਮਲ ਹਨ। ਅੱਗ ਦੀ ਲਪੇਟ ਵਿਚ ਝੁਲਸਣ ਵਾਲੇ 7 ਲੋਕਾਂ ਨੂੰ ਰਾਜਧਾਨੀ ਸੋਫੀਆ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਗ੍ਰਹਿ ਮੰਤਰਾਲਾ ਵਿਚ ਅਗਨੀ ਸੁਰੱਖਿਆ ਵਿਭਾਗ ਦੇ ਮੁਖੀ ਨਿਕੋਲਾਈ ਨੇ ਇਕ ਟੀ.ਵੀ. ਚੈਨਲ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸਿਆ ਗਿਆ ਹੈ ਕਿ ਮਰਨ ਵਾਲੇ ਲੋਕਾਂ ਵਿਚ ਨਾਰਥ ਮੈਸੇਡੋਨੀਆ ਦੇ ਲੋਕ ਵੀ ਸ਼ਾਮਲ ਹਨ।

ਘਟਨਾ ਵਿਚ ਜਾਨ ਗਵਾਉਣ ਵਾਲੇ ਜ਼ਿਆਦਾਤਰ ਨਾਰਥ ਮੈਸੇਡੋਨੀਆ ਦੇ ਨਾਗਿਰਕ
ਨਿਕੋਲਾਈ ਨਿਕਾਲੋਵੀ ਨੇ ਕਿਹਾ ਕਿ ਇਕ ਬੱਸ ਵਿਚ ਅੱਗ ਲੱਗਣ ਅਤੇ ਕ੍ਰੈਸ਼ ਹੋਣ ਕਾਰਣ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੀ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਤੜਕੇ ਦੋ ਵਜੇ ਹੋਈ। ਸੋਫੀਆ ਵਿਚ ਨਾਰਥ ਮੈਸੇਡੋਨੀਆ ਦੇ ਸਫਾਰਤਖਾਨੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦਾ ਸ਼ਿਕਾਰ ਹੋਏ ਜ਼ਿਆਦਾਤਰ ਪੀੜਤ ਨਾਰਥ ਮੈਸੇਡੋਨੀਆ ਦੇ ਨਾਗਰਿਕ ਸਨ। ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਅੱਗ ਲੱਗਣ ਦੀ ਘਟਨਾ ਦਾ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕ੍ਰੈਸ਼ ਤੋਂ ਪਹਿਲਾਂ ਲੱਗੀ ਜਾਂ ਫਿਰ ਬਾਅਦ ਵਿਚ ਫਿਲਹਾਲ ਘਟਨਾ ਵਾਲੀ ਥਾੰ ਨੂੰ ਸੀਲ ਕਰ ਦਿੱਤਾ ਗਿਆ ਹੈ।

In The Market