LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਗਾਨਿਸਤਾਨ: ਕਾਬੁਲ ਦੇ ਗੁਰਦੁਆਰਾ ਸਾਹਿਬ ਨੇੜੇ ਮੁੜ ਬੰਬ ਧਮਾਕਾ! ਪਿਛਲੇ ਮਹੀਨੇ ਵੀ ਹੋਇਆ ਸੀ ਹਮਲਾ

27 july afgan

ਕਾਬੁਲ- ਅਫਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਵਾਰ ਫਿਰ ਬੰਬ ਧਮਾਕਾ ਹੋਇਆ ਹੈ। ਉਥੇ ਮੌਜੂਦ ਗੁਰਦੁਆਰੇ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਨੇੜੇ ਬੰਬ ਧਮਾਕਾ ਹੋਇਆ ਹੈ। ਪਿਛਲੇ ਮਹੀਨੇ 18 ਜੂਨ ਨੂੰ ਇਸ ਗੁਰਦੁਆਰਾ ਸਾਹਿਬ 'ਤੇ ਬੰਬ ਹਮਲਾ ਹੋਇਆ ਸੀ, ਜਿਸ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ।

Also Read: ਅੰਮ੍ਰਿਤਸਰ 'ਚ Monkeypox ਦੇ ਸ਼ੱਕੀ ਮਰੀਜ਼ ਕਾਰਨ ਮਚਿਆ ਹੜਕੰਪ, GNDH 'ਚ ਚੱਲ ਰਿਹੈ ਇਲਾਜ

ਇਸ 'ਤੇ ਭਾਰਤੀ ਵਿਸ਼ਵ ਮੰਚ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਉਥੇ ਮੌਜੂਦ ਸਿੱਖ ਅਤੇ ਹਿੰਦੂ ਸਮਾਜ ਦੇ ਲੋਕ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਐੱਸ.) ਨੇ ਪਿਛਲੇ ਮਹੀਨੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਬਾਅਦ ਵਿੱਚ ਤਾਲਿਬਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਗੁਰਦੁਆਰੇ ਦਾ ਨਵੀਨੀਕਰਨ ਕਰਨਗੇ।

Also Read: ਡਿਲਵਰੀ ਬੁਆਏ ਨੇ ਮੀਂਹ 'ਚ ਭਿੱਜ ਕੇ ਵੀ ਖਾਣਾ ਕੀਤਾ ਡਿਲਵਰ, ਲੋਕਾਂ ਜੰਮ ਕੇ ਕੀਤੀ ਤਾਰੀਫ (ਵੀਡੀਓ)

ਅਫਗਾਨਿਸਤਾਨ ਵਿੱਚ ਅਗਸਤ 2021 ਤੋਂ ਤਾਲਿਬਾਨ ਦੀ ਸਰਕਾਰ ਹੈ। ਤਾਲਿਬਾਨ ਦੀ ਸਰਕਾਰ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਸਮੇਤ ਹੋਰ ਘੱਟ ਗਿਣਤੀ ਭਾਈਚਾਰਿਆਂ 'ਤੇ ਹਮਲੇ ਵਧੇ ਹਨ। ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਵੀ ਅਫਗਾਨਿਸਤਾਨ ਵਿੱਚ ਕੁੱਲ 600 ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਰਹਿ ਰਹੇ ਹਨ। ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹ ਗਿਣਤੀ ਹੋਰ ਵੀ ਤੇਜ਼ੀ ਨਾਲ ਹੇਠਾਂ ਆ ਗਈ ਹੈ। ਉਥੋਂ ਕਈ ਲੋਕ ਭਾਰਤ ਆਏ ਹਨ।

In The Market