LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਪੁਲਿਸ ਵਲੋਂ 112 ਕਿੱਲੋ ਕੋਕੀਨ ਜ਼ਬਤ, 2 ਪੰਜਾਬੀ ਗ੍ਰਿਫਤਾਰ

10d15

ਬਰੈਂਪਟਨ : ਕੈਨੇਡਾ (Canada) ਵਿਚ ਪੁਲਿਸ (Police) ਵੱਲੋਂ ਚਲਾਈ ਗਈ ਇਕ ਮੁਹਿੰਮ ਤਹਿਤ 112 ਕਿਲੋ ਕੋਕੀਨ (Cocaine) ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਪੁਲਿਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। 

Also Read: ਭਖਿਆ ਸਿਆਸੀ ਅਖਾੜਾ, ਸੁਖਬੀਰ ਸਿੰਘ ਬਾਦਲ ਨੇ ਦਲਜੀਤ ਚੀਮਾ ਦੇ ਹੱਕ 'ਚ ਕੱਢੀ ਫਤਿਹ ਰੈਲੀ (Video)

 

ਪਿਛਲੇ ਕੁਝ ਮਹੀਨਿਆ ਤੋਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਬ੍ਰੈਂਟਫੋਰਡ ਪੁਲਿਸ ਓਂਟਾਰੀੳ ਵੱਲੋਂ ਚਲਾਈ ਸਾਂਝੀ ਮੁਹਿੰਮ ਵਿਚ ਵੱਡੇ ਪੱਧਰ 'ਤੇ ਨਸ਼ੇ ਵੇਚਣ ਵਾਲਿਆਂ ਦੀ ਪੈੜ ਨੱਪਣ ਦੇ ਯਤਨ ਜਾਰੀ ਸਨ। ਇਸ ਤਰ੍ਹਾਂ ਹੀ ਬੀਤੇ ਦਿਨ ਬ੍ਰੈਂਟਫੋਰਡ ਪੁਲਿਸ ਓਂਟਾਰੀੳ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੇ ਸਹਿਯੋਗ ਨਾਲ ਕੁਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰ ਵਿਚ ਨਸ਼ਾ ਵੇਚ ਰਹੇ ਸਨ। ਕੈਨੇਡਾ ਦੇ ਵਿੰਡਸਰ ਬਾਰਡਰ 'ਤੇ ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਇਕ ਟਰੱਕ ਟਰੈਲਰ ਜੋ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ ਸੀ, ਉਸ ਦੀ ਚੈਕਿੰਗ ਦੌਰਾਨ ਉਸ ਵਿੱਚੋਂ 112 ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਹ ਟਰੱਕ ਟਰੈਲਰ ਮਿਲਟਨ (ਕੈਨੇਡਾ) ਦੀ ਇੱਕ ਕੰਪਨੀ ਨਾਲ ਸਬੰਧਤ ਹੈ। 

Also Read: Ashes 2021: ਇੰਗਲੈਂਡ ਦੇ ਫੈਨ ਨੇ ਕੀਤਾ ਆਸਟ੍ਰੇਲੀਆਈ ਕੁੜੀ ਨੂੰ ਪ੍ਰਪੋਜ਼, ਦੇਖੋ ਫਿਰ ਕੀ ਹੋਇਆ...(Video)

ਇਸ ਸਬੰਧ ਵਿੱਚ ਪੁਲਸ ਨੇ ਬਰੈਂਪਟਨ (ਕੈਨੇਡਾ) ਦੇ ਵਾਸੀ ਜੁਗਰਾਜ ਪ੍ਰੀਤ ਸਿੰਘ (22) ਅਤੇ ਅਮਰਿੰਦਰ ਸਿੰਘ (22) ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਫੜੀ ਗਈ ਕੋਕੀਨ ਦੀ ਕੀਮਤ 12 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਸ ਮੁਤਾਬਕ ਇਸ ਬਰਾਮਦਗੀ ਨਾਲ ਸਬੰਧਚ ਜੁੜੇ ਹੋਏ ਕਈ ਹੋਰਨਾਂ ਵਿਅਕਤੀਆਂ ਦੀਆ ਗ੍ਰਿਫ਼ਤਾਰੀਆਂ ਵੀ ਜਲਦ ਹੀ ਸਾਹਮਣੇ ਆ ਸਕਦੀਆਂ ਹਨ।

In The Market