LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਈਰਾਨ 'ਚ ਇਮਾਰਤ ਡਿੱਗਣ ਕਾਰਨ 11 ਹਲਾਕ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ

24may iran

ਤਹਿਰਾਨ- ਦੱਖਣ-ਪੱਛਮੀ ਈਰਾਨ ਵਿੱਚ ਮੰਗਲਵਾਰ ਨੂੰ ਇੱਕ ਇਮਾਰਤ ਢਹਿ-ਢੇਰੀ ਹੋ ਗਈ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਘਟਨਾ ਦੀ ਵਿਆਪਕ ਜਾਂਚ ਦੇ ਤਹਿਤ ਸ਼ਹਿਰ ਦੇ ਮੇਅਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਟਰੋਪੋਲ ਬਿਲਡਿੰਗ ਵਿੱਚ ਇੱਕ ਨਿਰਮਾਣ ਅਧੀਨ 10 ਮੰਜ਼ਿਲਾ ਟਾਵਰ ਸੋਮਵਾਰ ਨੂੰ ਢਹਿ ਗਿਆ।

Also Read: LIC ਏਜੰਟ ਪਤਨੀ ਨੇ ਬੀਮੇ ਦੇ 15 ਲੱਖ ਹੜਪਣ ਲਈ ਰਚੀ ਸਾਜ਼ਿਸ਼, ਇੰਝ ਹੋਇਆ ਖੁਲਾਸਾ

ਇਸ ਘਟਨਾ ਨੇ ਈਰਾਨ ਦੇ ਨਿਰਮਾਣ ਪ੍ਰੋਜੈਕਟਾਂ ਵਿੱਚ ਚੱਲ ਰਹੇ ਸੰਕਟ ਨੂੰ ਵੀ ਰੇਖਾਂਕਿਤ ਕੀਤਾ ਹੈ। ਸੋਮਵਾਰ ਨੂੰ ਇਮਾਰਤ ਦੇ ਢਹਿ ਜਾਣ ਦੀ ਸ਼ੁਰੂਆਤੀ ਵੀਡੀਓ ਵਿੱਚ ਇਰਾਕ ਦੇ ਨਾਲ ਈਰਾਨ ਦੀ ਸਰਹੱਦ ਦੇ ਨੇੜੇ, ਖੁਜ਼ੇਸਤਾਨ ਪ੍ਰਾਂਤ ਵਿੱਚ ਇੱਕ ਮਹੱਤਵਪੂਰਨ ਤੇਲ ਉਤਪਾਦਕ ਸ਼ਹਿਰ ਅਬਦਾਨ ਵਿਚ ਧੂੜ ਉੱਡਦੀ ਦਿਖਾਈ ਦੇ ਰਹੀ ਹੈ। ਮੈਟਰੋਪੋਲ ਇਮਾਰਤ ਵਿੱਚ 2 ਟਾਵਰ ਸਨ, ਇੱਕ ਪਹਿਲਾਂ ਬਣਾਇਆ ਗਿਆ ਸੀ ਅਤੇ ਦੂਜਾ ਨਿਰਮਾਣ ਅਧੀਨ ਸੀ। ਹਾਲਾਂਕਿ ਇਸ ਦੀਆਂ ਹੇਠਲੀਆਂ ਮੰਜ਼ਿਲਾਂ ਬਣ ਚੁੱਕੀਆਂ ਸਨ ਅਤੇ ਉੱਥੇ ਕਿਰਾਏਦਾਰ ਰਹਿ ਰਹੇ ਸਨ।

Also Read: Rishabh Pant ਨੂੰ ਲੱਗਿਆ 1.6 ਕਰੋੜ ਦਾ ਚੂਨਾ, ਸਾਥੀ ਕ੍ਰਿਕਟਰ ਨੇ ਕੀਤੀ ਧੋਖਾਧੜੀ

ਮੰਗਲਵਾਰ ਨੂੰ, ਇੱਕ ਅਧਿਕਾਰਤ ਟੈਲੀਵਿਜ਼ਨ ਚੈਨਲ 'ਤੇ ਇੱਕ ਐਮਰਜੈਂਸੀ ਅਧਿਕਾਰੀ ਨੇ ਇੰਟਰਵਿਊ ਵਿੱਚ ਕਿਹਾ ਕਿ ਇਮਾਰਤ ਦੇ ਡਿੱਗਣ ਵੇਲੇ ਲਗਭਗ 50 ਲੋਕ ਇਮਾਰਤ ਦੇ ਅੰਦਰ ਸਨ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਇਸ ਘਟਨਾ 'ਚ ਘੱਟੋ-ਘੱਟ 39 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

In The Market