ਹੁਣ ਪਿਆਜ਼ ਖਰੀਦਣ ਤੇ ਨਹੀਂ ਆਉਣਗੇ ਹੰਝੂ, ਕਿਉਂਕਿ ਇਸ ਐਪ ਤੇ ਸਸਤੇ ਮਿਲ ਰਹੇ ਹਨ ਪਿਆਜ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਜ਼ ਦੀ ਲਗਾਤਾਰ ਵੱਧ ਰਹੀ ਕੀਮਤਾਂ ਦੇ ਕਾਰਨ ਲੋਕਾਂ ਦੀਆਂ ਅੱਖਾਂ ‘ਚ ਬਿਨ੍ਹਾਂ ਪਿਆਜ਼ ਕੱਟੇ ਹੰਝੂ ਆ ਰਹੇ ਹਨ। ਲਗਾਤਾਰ ਵਧ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਜ਼ ਦੀ ਲਗਾਤਾਰ ਵੱਧ ਰਹੀ ਕੀਮਤਾਂ ਦੇ ਕਾਰਨ ਲੋਕਾਂ ਦੀਆਂ ਅੱਖਾਂ ‘ਚ ਬਿਨ੍ਹਾਂ ਪਿਆਜ਼ ਕੱਟੇ ਹੰਝੂ ਆ ਰਹੇ ਹਨ। ਲਗਾਤਾਰ ਵਧ ਰਹੀ ਪਿਆਜ ਦੀਆਂ ਕੀਮਤਾਂ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਜੇਕਰ ਤੁਹਾਨੂੰ ਇਕ ਤਰੀਕੇ ਨਾਲ ਸਸਤੇ ਪਿਆਜ਼ ਮਿਲ ਜਾਣ ਉਹ ਵੀ ਘਰ ਬੈਠੇ ਤਾ ਲੋਕਾਂ ਦੀਆਂ ਅੱਖਾਂ ਚੋਂ ਫਿਰ ਤੋਂ ਹੰਝੂ ਆਉਣਗੇ ਉਹ ਵੀ ਖੁਸ਼ੀ ਦੇ। ਦਸ ਦਈਏ ਕਿ ਲੋਕਾਂ ਦੀਆਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਚੰਡੀਗੜ੍ਹ ਮਕੈਨੀਕਲ ਇੰਜੀਨੀਅਰ ਸੁਦਰਸ਼ਨ ਪਟੇਲ ਨੇ ਇਕ ਐਪ ਲਾਂਚ ਕੀਤੀ ਹੈ।

onion ਇਸ ਐਪ ਦੀ ਇਹ ਖਾਸਿਅਤ ਹੈ ਕਿ ਇਸ ਰਾਹੀ 39 ਰੁਪਏ ਕਿਲੋ ਮਹਿੰਗੇ ਪਿਆਜ਼ ਨੂੰ 20 ਕਿਲੋ ਚ ਖਰੀਦੀਆ ਜਾ ਸਕਦਾ ਹੈ। ਦਸ ਦਈਏ ਕਿ ਸੁਦਰਸ਼ਨ ਪਟੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟਾਰਟ ਅਪ ਇੰਡੀਆ ਤੋਂ ਕਾਫੀ ਪ੍ਰਭਾਵਿਤ ਹਨ ਜਿਸ ਕਾਰਨ ਇਸ ਐਪ ਨੂੰ ਸਟਾਰਟ ਅਪ ਇੰਡੀਆ ਦੇ ਤਹਿਤ ਲਾਂਚ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਭਾਰਤ ‘ਚ ਆਲੂ ਤੇ ਪਿਆਜ਼ ਵਰਗੀਆਂ ਦੋ ਸਬਜ਼ੀਆਂ ਦਾ ਬਾਜਾਰ 1 ਲੱਖ ਕਰੋੜ ਰੁਪਏ ਹੈ। ਜਿਸ ਕਾਰਨ ਉਹਨਾਂ ਨੇ ਮਕੈਨੀਕਲ ਇੰਜੀਨੀਅਰ ਚ ਆਪਣਾ ਕਰੀਅਰ ਨਾ ਬਣਾ ਕੇ ਉਹਨਾਂ ਨੇ ਇਸ ਐਪ ਰਾਹੀ ਸ਼ੁਰੂਆਤ ਕੀਤੀ ਹੈ।

onion

ਇਸ ਤਰ੍ਹਾਂ ਕਰੇਗਾ ਐਪ ਕੰਮ 

ਇਸ ਐਪ ਦੀ ਖਾਸਿਅਤ ਇਹ ਹੈ ਕਿ ਇਹ ਸਮਾਨ ਨੂੰ ਘਰ ਪਹੁੰਚਾਏਗਾ। ਇਸ ਐਪ ਦੀ ਸੇਵਾ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਗਈ ਹੈ। ਚੰਡੀਗੜ੍ਹ ਚ ਸਸਤੇ ਭਾਅ ਚ ਆਲੂ ਪਿਆਜ ਨੂੰ 120 ਵਿਕਰੀ ਪੁਆਇੰਟ ਤੇ ਵੇਚੇ ਜਾ ਰਹੇ ਹਨ ਇਸ ਤੋਂ ਬਾਅਦ ਹੀ ਇਸਨੂੰ ਨੋਇਡਾ, ਗੁਰੂਗਰਾਮ, ਦਿੱਲੀ ਵਿੱਚ ਲਾਂਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਸਤਾ ਪਿਆਜ਼ ਵੇਚਣ ਦੇ ਯੋਗ ਹੈ ਕਿਉਂਕਿ ਉਹ ਸਿੱਧੇ ਨਾਸਿਕ ਦੇ ਕਿਸਾਨਾਂ ਤੋਂ ਪਿਆਜ਼ ਖਰੀਦ ਰਹੇ ਹਨ।

 

Leave a Reply

Your email address will not be published. Required fields are marked *