… ਜਦੋਂ ਸਿੱਖਿਆ ਦੇਣ ਵਾਲਾ ਹੀ ਬਣ ਜਾਵੇ, ਹਵਸ ਦਾ ਸ਼ਿਕਾਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਦੇਸ਼ ਦੀ ਬੇਟੀਆਂ ਦੀ  ਹੁਣ ਇਹ ਸਥੀਤੀ ਬਣ ਚੁੱਕੀ ਹੈ:  ਮੈ ਥੱਕ ਗਈ ਹਾਂ, ਪਰੇਸ਼ਾਨ ਹੋ ਗਈ ਹਾਂ ਮਾਏ, ਤੂੰ ਮੈਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਦੇਸ਼ ਦੀ ਬੇਟੀਆਂ ਦੀ  ਹੁਣ ਇਹ ਸਥੀਤੀ ਬਣ ਚੁੱਕੀ ਹੈ:  ਮੈ ਥੱਕ ਗਈ ਹਾਂ, ਪਰੇਸ਼ਾਨ ਹੋ ਗਈ ਹਾਂ ਮਾਏ, ਤੂੰ ਮੈਨੂੰ ਆਪਣੇ ਸਿਨੇ ਨਾਲ ਲਾ ਕੇ ਰੱਖ ਮਾਏ, ਮੈ ਨੀ ਜਾਣਾਂ ਪੜ੍ਹਨ ਹੁਣ, ਉੱਥੇ ਸਿਖਿਆ ਦੇ ਪੁਜਾਰੀ ਨਹੀਂ, ਹਵਸ ਦੇ ਸ਼ਿਕਾਰੀ ਬੈਠੇ ਨੇ ਮਾਏ।  

ਹੈਦਰਾਬਾਦ ਅਤੇ ਉਨਾਓ ਬਲਾਤਕਾਰ ਦੇ ਮਾਮਲਿਆਂ ਵਿੱਚ ਇਨ੍ਹਾਂ ਦਿਨੀ ਜਿੱਥੇ ਪੂਰੇ ਦੇਸ਼ ਵਿੱਚ ਕਹਿਰ ਮਚਿਆ ਹੋਇਆ ਹੈ, ਲੋਕ ਮੋਮਬਤੀਆਂ ਲੈ ਕੇ ਸੜਕਾਂ ਤੇ ਕੈਂਡਲ ਮਾਰਚ ਕੱਢ ਰਹੇ ਹਨ ਪਰ ਦੇਸ਼ ਦੀ ਬੇਟੀਆਂ ਨਾਲ ਨਿਰੰਤਰ ਉਨ੍ਹਾਂ ਦੀ ਆਤਮਾ ਨੂੰ ਚੋਟ ਪਹੁੰਚਾਉਂਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੱਸ ਦਈਏ ਅਜਿਹਾ ਹੀ ਦਿਲ ਦਹਿਲਾਉਂਣ ਵਾਲਾ ਇੱਕ ਮਾਮਲਾ ਬਿਹਾਰ ਦੇ ਸੁਪੌਲ ਦਾ ਸਾਹਮਣੇ ਆਇਆ ਹੈ, ਜਿੱਥੇ ਸਿਖਿਆ ਦੇ ਪੁਜਾਰੀ ਨੇ ਹੀ ਇਕ ਨਾਬਾਲਿਗ ਬੱਚੀ ਨੂੰ ਅਗਵਾ ਕਰ ਉਸ ਦੀ ਆਬਰੂ ਧਾੜ-ਧਾੜ ਕੀਤੀ ਹੈ।

ਦੇਸ਼ ਭਰ ਵਿੱਚ ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਦੇ ਵਿੱਚ ਬਲਾਤਕਾਰ ਦੀ ਇੱਕ ਹੋਰ ਸ਼ਰਮਨਾਕ ਘਟਨਾ ਵਾਪਰਨਾ ਦੇਸ਼ ਦੀ ਪੁਰੁਸ਼ਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਬਿਹਾਰ ਦੇ ਸੁਪੌਲ ਦੇ ਇੱਕ ਗੰਦੀ ਸੋਚ ਦੇ ਸਿਖਿਅਕ ਨੇ ਗੁਰੂ ਦੇ ਪਵਿੱਤਰ ਰੂਪ ਨੂੰ ਬਦਨਾਮ ਕੀਤਾ ਹੈ, ਜਿਸਨੇ ਬੜੀ ਬੋਰਹਿਮੀ ਨਾਲ ਇਕ ਨਾਬਾਲਿਗ ਨੂੰ ਅਗਵਾ ਕਰਨ ਤੋਂ ਬਾਅਦ ਉਸ ਦਾ ਬਲਾਤਕਾਰ ਕੀਤਾ ਹੈ। 5 ਦਸੰਬਰ ਨੂੰ ਸੁਪੌਲ ਦੇ ਨਿਰਮਾਲੀ ਖੇਤਰ ਵਿੱਚ ਇੱਕ ਅਧਿਆਪਕ ਸਮੇਤ 3 ਵਿਅਕਤੀਆਂ ਨੇ ਇੱਕ ਨਾਬਾਲਗ ਨੂੰ ਅਗਵਾ ਕਰਕੇ ਉਸ ਦਾ ਬਲਾਤਕਾਰ ਕੀਤਾ।

ਪੁਲਿਸ ਪ੍ਰਸ਼ਾਸਨ ਵਲੋਂ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਸੁਪੌਲ ਪੁਲਿਸ ਦਾ ਕਹਿਣਾ ਹੈ, ‘ਅਸੀਂ ਪੀੜਤ ਕੁੜੀ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਉਸ ਨੂੰ ਮੈਡੀਕਲ ਲਈ ਭੇਜਿਆ ਜਾ ਰਿਹਾ ਹੈ। ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਸਜ਼ਾ ਦਿੱਤੀ ਜਾਵੇਗੀ।

ਕੀ ਕਹਿਣਾ ਹੈ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ –

ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਦੇ ਵਿਚਾਲੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਕਹਿਣਾ ਹੈ ਕਿ, ਉਹ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਹਾਈ ਕੋਰਟ ਦੇ ਮੁੱਖ ਜੱਜਾਂ ਨੂੰ ਇੱਕ ਪੱਤਰ ਲਿਖਣਗੇ ਕਿ, ਮਾਮੂਲੀ ਬਲਾਤਕਾਰ ਦੇ ਮਾਮਲਿਆਂ ਨੂੰ ਸਿਰਫ 2 ਮਹੀਨਿਆਂ ਵਿੱਚ ਨਿਪਟਾਉਣ ਦੀ ਵਿਵਸਥਾ ਕੀਤੀ ਜਾਵੇ। ਫਿਲਹਾਲ, ਮੈਂ ਇਸ ਸੰਬੰਧੀ ਆਪਣੇ ਵਿਭਾਗ ਨੂੰ ਸਾਰੀਆਂ ਲੋੜੀਂਦੀਆਂ ਹਦਾਇਤਾਂ ਦੇ ਦਿੱਤੀਆਂ ਹਨ।

 

 

Leave a Reply

Your email address will not be published. Required fields are marked *