ਆਖਿਰ ਕਦੋਂ ਰੁਕਣਗੀਆਂ ਕਿਸਾਨ ਖੁਦਕੁਸ਼ੀਆਂ: ਇਕ ਹੋਰ ਕਿਸਾਨ ਨੂੰ ਕਰਜ਼ ਦੇ ਦੈਂਤ ਨੇ ਨਿਗਲਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨੌਜਵਾਨ ਨਸ਼ੇ ਦੀ ਚਪੇਟ ਚ ਆ ਕੇ ਮਰ ਰਹੇ ਹਨ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਿਸਾਨ ਕਰਜ਼ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨੌਜਵਾਨ ਨਸ਼ੇ ਦੀ ਚਪੇਟ ਚ ਆ ਕੇ ਮਰ ਰਹੇ ਹਨ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਿਸਾਨ ਕਰਜ਼ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮਾਨੀ ਸਿੰਗ ਵਾਲਾ ‘ਚ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ।

Farmer

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਤੇ ਕਰੀਬ 10 ਲੱਖ ਰੁਪਏ ਦਾ ਕਰਜਾ ਸੀ ਪਰ ਉਸ ਕੋਲ 9 ਏਕੜ ਜਮੀਨ ਸੀ। ਜਿਸ ਕਾਰਨ ਉਹ ਲੱਖਾਂ ਦਾ ਕਰਜਾ ਚੁੱਕਾ ਨਹੀਂ ਪਾ ਰਿਹਾ ਸੀ ਜਿਸ ਕਾਰਨ ਕਿਸਾਨ ਨੇ ਇਸੇ ਪਰੇਸ਼ਾਨੀ ਦੇ ਚੱਲਦੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *