ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਦੇਸ਼ ਜਿੱਥੇ ਦੁਸਹਿਰੇ ਨੂੰ ਲੈਕੇ ਲੋਕਾਂ ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਦਿਨ ਰਾਵਣ ਦੇ ਪੁਤਲਿਆ ਨੂੰ ਅਗਨੀ ਭੇਂਟ ਕੀਤੀ ਜਾਂਦੀ ਹੈ।
ਜਿੱਥੇ ਹਰ ਥਾਂ ਤੇ ਦੁਸਹਿਰੇ ਵਾਲੇ ਰਾਵਣ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤੀ ਜਾਂਦੀ ਹੈ। ਉੱਥੇ ਹੀ ਪੰਜਾਬ ਦਾ ਅਜਿਹਾ ਇਲਾਕਾ ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।
ਦਸ ਦਈਏ ਕਿ ਖੰਨਾ ਦੇ ਹਲਕਾ ਪਾਇਲ ਚ ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਦਰਅਸਲ ਸੰਨ 1935 ਚ ਰਾਵਣ ਦਾ ਮੰਦਿਰ ਬਣਵਾਇਆ ਗਿਆ ਸੀ। ਉੱਥੇ ਹੀ ਇਸ ਮੰਦਿਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਰਾਵਣ 4 ਵੇਦਾਂ ਦੇ ਗਿਆਤਾ ਸੀ ਜਿਸ ਕਾਰਨ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ।
ਇਹ ਵੀ ਪੜੋਂ:- ਰਾਵਣ ਦੀਆਂ ਕੁਝ ਅਣਸੁਣੀਆਂ ਗੱਲਾਂ: ਆਖਿਰ ਰਾਵਣ ਨੇ ਰਾਮ ਦੀ ਕਿਉਂ ਕੀਤੀ ਸਹਾਇਤਾ, ਕਿਉਂ ਸੀ ਰਾਵਣ ਦੇ 10 ਸਿਰ ?


