Chandrayaan-2: PM ਨਰਿੰਦਰ ਮੋਦੀ ਨੇ ਵਿਗਿਆਨੀਆਂ ਦਾ ਵਧਾਇਆ ਹੌਸਲਾ ਤੇ ਕਿਹਾ….!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਨੇ ਚੰਦਰਮਾ -2 ਮਿਸ਼ਨ (ਚੰਦਰਯਾਨ 2) ਦੇ ਤਹਿਤ ਚੰਦਰਮਾ ਦੇ ਦੱਖਣ ਧਰੁਵ ਦੇ ਕੋਲ ਵਿਕਰਮ ਲੈਂਡਰ ਨੂੰ ਲਿਜਾ ਕੇ ਇਤਿਹਾਸ ਰਚਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਨੇ ਚੰਦਰਮਾ -2 ਮਿਸ਼ਨ (ਚੰਦਰਯਾਨ 2) ਦੇ ਤਹਿਤ ਚੰਦਰਮਾ ਦੇ ਦੱਖਣ ਧਰੁਵ ਦੇ ਕੋਲ ਵਿਕਰਮ ਲੈਂਡਰ ਨੂੰ ਲਿਜਾ ਕੇ ਇਤਿਹਾਸ ਰਚਿਆ ਹੈ।

pm

ਹਾਲਾਂਕਿ, ਉਤਰਨ ਤੋਂ ਪਹਿਲਾਂ ਵਿਗਿਆਨੀਆਂ ਨਾਲ ਇਸਦਾ ਸੰਪਰਕ ਟੁੱਟ ਗਿਆ ਸੀ। ਉੱਥੇ ਹੀ ਇਸਰੋ ਦੇ ਰਾਜ ਸਭਾ ਦੇ ਸੰਸਦ ਮੈਂਬਰ ਡਾ. ਸੁਭਾਸ਼ ਚੰਦਰ ਨੇ ਇਸ ‘ਤੇ ਟਵੀਟ ਕਰਦਿਆਂ ਕਿਹਾ, ਪੂਰਾ ਦੇਸ਼ ਨੂੰ  ਇਸਰੋ‘ ਤੇ ਮਾਣ ਹੈ।

Isro   ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਸੈਂਟਰ ਪਹੁੰਚੇ ਇੱਥੇ ਉਹਨਾਂ ਨੇ ਵਿਗਿਆਨੀਆਂ ਦੇ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਬੇਸ਼ਕ ਇਸ ਮਿਸ਼ਨ ਦੇ ਰਸਤੇ ‘ਚ ਰੁਕਾਵਟਾਂ ਆਈਆਂ ਪਰ ਇਸ ਨਾਲ ਸਾਡਾ ਹੌਂਸਲਾ ਡਿੱਗਿਆ ਨਹੀਂ ਸਗੋਂ ਵਧਦਾ ਹੀ ਚਲਾ ਗਿਆ।

Isro

ਭਾਵੇ ਸਾਡੇ ਆਖਿਰ ਕਦਮ ਤੇ ਰੁਕਾਵਟ ਆਈ ਹੋਵੇ ਪਰ ਮੰਜਿਲ ਤੋਂ ਡਿੱਗੇ ਨਹੀਂ। ਸਗੋਂ ਹਿੰਮਤ ਨਾਲ ਅੱਗੇ ਵਧਦੇ ਚੱਲੇ ਗਏ। ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਇਸਰੋਂ ਤੇ ਮਾਣ ਹੈ।  ਜਿੰਦਗੀ ਚ ਇਸ ਤਰ੍ਹਾਂ ਦਾ ਮਾਹੌਲ ਬਣ ਹੀ ਜਾਂਦ ਹੈ ਪਰ ਕਦੇ ਵੀ ਆਪਣਾ ਹੌਂਸਲਾ ਨਹੀਂ ਖੋਹਣਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਨੇ  ਕਿਹਾ ਕਿ ਤੁਸੀ ਉਹ ਲੋਕ ਹੋ ਜੋ ਭਾਰਤ ਮਾਂ ਦੇ ਲਈ ਉਸ ਦੀ ਜਿੱਤ ਲਈ ਜਿਉਂਦੇ ਹੋ।  ਉਨ੍ਹਾਂ ਕਿਹਾ ਚੰਨ ਨੂੰ ਛੂਹਣ ਦੀ ਸਾਡੀ ਇੱਛਾ ਸ਼ਕਤੀ ਹੋਰ ਪੱਕੀ ਹੋਈ ਹੈ।

PM Modi

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਘੰਟਿਆਂ ਲਈ ਪੂਰਾ ਦੇਸ਼ ਚਿੰਤਤ ਸੀ। ਸਾਰਾ ਦੇਸ਼ ਸਾਡੇ ਵਿਗਿਆਨੀਆਂ ਨਾਲ ਖੜਾ ਹੈ। ਨਾਲ ਹੀ ਉਹਨਾਂ ਨੇ ਪੁਲਾੜ ਪ੍ਰੋਗਰਾਮ ਅਤੇ ਵਿਗਿਆਨੀਆਂ ਤੇ ਮਾਣ ਹੋਣ ਦੀ ਵੀ ਗੱਲ ਆਖੀ।

PM Modi

ਪੀਐੱਮ ਮੋਦੀ ਨੇ ਵਿਗਿਆਨੀਆਂ ਦਾ ਹੌਸਲਾਂ ਅਵਜਾਈ ਕਰਦੇ ਹੋਏ ਕਿਹਾ ਕਿ ਤੁਸੀ ਮੱਖਣ ਨਹੀਂ ਪੱਥਰ ਉੱਤੇ ਲਕੀਰ ਬਣਾਉਣ ਵਾਲੇ ਹੋ। ਮੈਂ ਅਤੇ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ। ਅਸੀਂ ਨਿਸ਼ਚਿਤ ਰੂਪ ਵਿਚ ਸਫਲ ਹੋਵਾਂਗੇ। ਸਾਨੂੰ ਇਸ ਮਿਸ਼ਨ ਦੇ ਰਾਹ ਤੇ ਕੀਤੀ ਜਾਣ ਵਾਲੀ ਅਗਲੀ ਕੋਸ਼ਿਸ਼ ਵਿਚ ਤੇ ਇਸ ਤੋਂ ਬਾਅਦ ਵੀ ਹਰ ਕੋਸ਼ਿਸ਼ ‘ਚ ਕਾਮਯਾਬੀ ਮਿਲੇਗੀ।

 

Leave a Reply

Your email address will not be published. Required fields are marked *