ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਦੇ Chandrayaan-2 ਮਿਸ਼ਨ ਲੈਂਡਰ ਵਿਕਰਮ ਦਾ ਚੰਦਰਮਾ ਦੀ ਸਤ੍ਹਾ ਤੋਂ ਸਿਰਫ਼ ਦੋ ਕਿਲੋਮੀਟਰ ਪਹਿਲਾਂ ਇਸਰੋ ਦਾ ਸੰਪਰਕ ਟੁੱਟ ਗਿਆ। ਜਿਸ ਕਾਰਨ ਚੰਦਰਯਾਨ-2 ਮਿਸ਼ਨ ਦੇ ਭਵਿੱਖ ‘ਤੇ ਸਸਪੈਂਸ ਬਣ ਗਿਆ ਹੈ। ਦਸ ਦਈਏ ਕਿ ਇਸ ਚੰਦਰਯਾਨ-2 ਤੇ 978 ਕਰੋੜ ਰੁਪਏ ਦੀ ਲਾਗਤ ਲੱਗੀ ਹੋਈ ਹੈ। ਕਾਬਿਲੇਗੌਰ ਹੈ ਕਿ ਪੁਲਾੜ ਖੋਜ ਸੰਗਠਨ ਦੇ ਪ੍ਰਧਾਨ ਕੇ.ਕੇ. ਸਿਵਨ ਨੇ ਕਿਹਾ ਕਿ ਚੰਦਰਯਾਨ 2 ਦਾ ਸੰਪਰਕ ਟੁੱਟ ਗਿਆ ਹੈ
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੈਂਡਰ ਦਾ ਕੰਮ ਯੋਜਨਾ ਮੁਤਾਬਿਕ 2.1 ਕਿਮੀ ਤੱਕ ਸੀ। ਪਰ ਇਸ ਤੋਂ ਬਾਅਦ ਇਸਦਾ ਸਪੰਰਕ ਟੁੱਟ ਗਿਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵਿਕਰਮ ਲੈਂਡਰ ਨੇ ਰਫ ਬਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ ਪਰ ਇਸ ਤੋਂ ਬਾਅਦ ਅਚਾਨਕ ਹੀ ਵਿਕਰਮ ਲੈਂਡਰ ਦਾ ਸਪਰੰਕ ਟੁੱਟ ਗਿਆ।
ਫਿਲਹਾਲ ਇਸਰੋ ਆਂਕੜਿਆਂ ਦਾ ਇੰਤਜਾਰ ਕਰ ਰਿਹਾ ਹੈ। ਪਰ ਸੰਪਰਕ ਟੁੱਟਣ ਦੇ ਕਾਰਨ ਵਿਗਿਆਨੀਆਂ ਦੇ ਚਿਹਰੀਆਂ ਦੇ ਪਰੇਸ਼ਾਨੀ ਸਾਫ ਦਿਖ ਰਹੀ ਹੈ। ਪਰ ਪੀਐੱਮ ਨਰੇਂਦਰ ਮੋਦੀ ਨੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਉਹਨਾਂ ਤੇ ਮਾਣ ਹੈ।

