ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 14 ਭਾਰਤੀ ਨੌਜਵਾਨ ਸਉਦੀ ਅਰਬ ਵਿੱਚ ਫਸੇ ਹੋਏ ਹਨ। ਜਿਹਨਾਂ ਨੇ ਵੀਡੀਓ ਰਾਹੀ ਭਾਰਤ ਸਰਕਾਰ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਲਿਵਿੰਗ ਇੰਡੀਆ ਨਿਊਜ਼ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਨੂੰ ਸਰਕਾਰ ਤੱਕ ਪਹੁੰਚਾਇਆ।
ਜਿਸ ਤੋਂ ਬਾਅਦ ਨੂਰਪੁਰ ਬੇਦੀ ਦੇ ਪਿੰਡ ਮਵਾ ਦਾ ਰਹਿਣ ਵਾਲਾ ਨੌਜਵਾਨ ਓਂਕਾਰ ਸਿੰਘ ਆਪਣੇ ਵਤਨ ਵਾਪਿਸ ਪਰਤ ਆਇਆ ਹੈ।
https://www.facebook.com/LivingIndiaNewschannel/videos/1996717980626420
ਦੱਸਿਆ ਜਾ ਰਿਹਾ ਹੈ ਕਿ ਸਉਦੀ ਅਰਬ ਦੇ ਭਾਰਤੀ ਦੂਤਾਵਾਸ ਨੇ ਪਾਸਪੋਰਟ ਬਣਵਾ ਕੇ ਉਸਨੂੰ ਭਾਰਤ ਵਾਪਸ ਭੇਜਿਆ ਹੈ। ਦੱਸਣਯੋਗ ਗੱਲ ਹੈ ਕਿ ਫਰਜੀ ਏਜੰਟ ਨੇ ਕਰੀਬ 14 ਨੌਜਵਾਨਾਂ ਨੂੰ ਸਉਦੀ ਅਰਬ ਵਿੱਚ ਛੱਡ ਦਿੱਤਾ ਸੀ। ਇਹਨਾਂ ਨੌਜਵਾਨਾਂ ਵਿੱਚ 2 ਨੌਜਵਾਨ ਪੰਜਾਬ ਦੇ ਅਤੇ ਬਾਕੀ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਹਨ।

