ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ‘ਚ ਨਾਮ ਆਉਣ ਤੋਂ ਬਾਅਦ ਤੋਂ ਹੀ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਉਨ੍ਹਾਂ ਨੇ 20 ਜੁਲਾਈ 2021 ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ। ਇਸ ਵਿਚਾਲੇ ਇਕ ਵਾਰ ਫਿਰ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਸ਼ਿਲਪਾ ਦੇ ਪਤੀ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੈ।
Also Read: ਪੁਲਿਸ ਵਾਲਿਆਂ ਦੀ ‘ਕੁੰਡੀ’ ‘ਤੇ PSPCL ਦੀ ਸਖਤੀ: 23 ਮੁਲਾਜ਼ਮਾਂ ਘਰੇ ਫੜੀ ਚੋਰੀ, ਵਸੂਲਿਆ ਜੁਰਮਾਨਾ
ਰਾਜ ਕੁੰਦਰਾ ਦੇ ਖ਼ਿਲਾਫ਼ ਨਵੇਂ ਮਾਮਲੇ ਦੀ ਜਾਣਕਾਰੀ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਆਪਣੇ ਟਵੀਟ ‘ਚ ਦਿੱਤੀ ਹੈ। ਏ.ਐੱਨ.ਆਈ. ਨੇ ਆਪਣੇ ਟਵੀਟ ‘ਚ ਲਿਖਿਆ-ਈ.ਡੀ. ਨੇ ਅਸ਼ਲੀਲ ਫਿਲਮਾਂ ਦੇ ਮਾਮਲੇ ‘ਚ ਬਿਜਨੈੱਸਮੈਨ ਰਾਜ ਕੁੰਦਰਾ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ, ਮੁੰਬਈ ਪੁਲਿਸ ਨੇ ਵੀ ਉਨ੍ਹਾਂ ਦੇ ਖ਼ਿਲਾਫ਼ 2021 ‘ਚ ਮਾਮਲਾ ਦਰਜ ਕੀਤਾ ਸੀ।
Also Read: ਜਾਖੜ ਹੋਣਗੇ ਭਾਜਪਾ ‘ਚ ਸ਼ਾਮਲ? ਕੁਝ ਦਿਨ ਪਹਿਲਾਂ ਕਾਂਗਰਸ ਨੂੰ ਕਿਹਾ ਸੀ ਅਲਵਿਦਾ
ਦੱਸ ਦੇਈਏ ਕਿ ਪਿਛਲੇ ਸਾਲ ਕਥਿਤ ਪੋਰਨ ਰੈਕੇਟ ਦੇ ਮਾਮਲੇ ‘ਚ ਰਾਜ ਕੁੰਦਰਾ ਦੇ ਮਾਮਲੇ ‘ਚ ਰਾਜ ਕੁੰਦਰਾ ਨੂੰ 2 ਮਹੀਨੇ ਤੱਕ ਜੇਲ੍ਹ ‘ਚ ਰਹਿਣਾ ਪਿਆ ਸੀ। ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਰਾਜ ਨੂੰ ਲੋਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਮਨੀ ਲਾਂਡਰਿੰਗ ਦੇ ਮਾਮਲੇ ‘ਚ ਨਾਮ ਆਉਣ ਨਾਲ ਸ਼ਿਲਪਾ ਦੇ ਪਤੀ ਦੀਆਂ ਮੁਸ਼ਕਿਲਾਂ ਫਿਰ ਤੋਂ ਵਧ ਗਈਆਂ ਹਨ।



