…ਹੁਣ ਸੰਘਣੇ ਕੋਹਰੇ ਕਾਰਨ ਹੋਈ 5 ਲੋਕਾਂ ਦੀ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਕਈ ਦਿਨਾਂ ਤੋਂ ਉੱਤਰ ਭਾਰਤ ਸਮੇਤ ਪੰਜਾਬ ਠੰਡ ਅਤੇ ਸੰਘਣੇ ਕੋਹਰੇ ਦੀ ਪਕੜ ਵਿੱਚ ਹੈ। ਹੁਣ ਲੁਧਿਆਣਾ ‘ਚ ਸੋਮਵਾਰ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਕਈ ਦਿਨਾਂ ਤੋਂ ਉੱਤਰ ਭਾਰਤ ਸਮੇਤ ਪੰਜਾਬ ਠੰਡ ਅਤੇ ਸੰਘਣੇ ਕੋਹਰੇ ਦੀ ਪਕੜ ਵਿੱਚ ਹੈ। ਹੁਣ ਲੁਧਿਆਣਾ ‘ਚ ਸੋਮਵਾਰ ਦੀ ਰਾਤ ਨੂੰ ਵੱਖ-ਵੱਖ ਥਾਵਾਂ ‘ਤੇ ਠੰਡ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਅਮਰਜੀਤ ਸਿੰਘ ਵਾਸੀ ਗੁਰਦਾਸਪੁਰ ਅਤੇ ਅਵਤਾਰ ਸਿੰਘ ਲੁਧਿਆਣਾ ਵਜੋਂ ਹੋਈ ਹੈ। 2 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਠੰਡੀਆਂ ਹਵਾਵਾਂ ਅਤੇ ਸੰਘਣੇ ਕੋਹਰੇ ਦੀ ਸੰਭਾਵਨਾ ਬਣੀ ਹੋਈ ਹੈ। ਦਿਨ ਦੌਰਾਨ ਧੁੱਪ ਨਾ ਹੋਣ ਕਾਰਨ ਪਾਰਾ ਨਿਰੰਤਰ ਡਿੱਗਦਾ ਜਾ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ 4 ਡਿਗਰੀ ਤੱਕ ਘਟਿਆ ਹੈ। ਮੰਗਲਵਾਰ ਨੂੰ ਅੰਮ੍ਰਿਤਸਰ, ਸ਼ਿਮਲਾ ਨਾਲੋਂ ਠੰਡਾ ਸੀ। ਇਥੇ ਪਾਰਾ 11 ਡਿਗਰੀ ਰਿਹਾ ਜਦੋਂ ਕਿ ਸ਼ਿਮਲਾ 11.8 ਡਿਗਰੀ ਰਿਹਾ। ਜਲੰਧਰ, ਲੁਧਿਆਣਾ, ਪਟਿਆਲਾ ਵਿੱਚ ਵੱਧ ਤੋਂ ਵੱਧ ਪਾਰਾ 11 ਤੋਂ 12 ਡਿਗਰੀ ਰਿਹਾ, ਜਦੋਂ ਕਿ ਘੱਟੋ ਘੱਟ ਪਾਰਾ 6 ਤੋਂ 8 ਡਿਗਰੀ ਰਿਹਾ।

ਠੰਡ ਤੋਂ ਬਚਾਅ ਲਈ ਅੰਗੀਠੀ ਜਲਾਉਂਣਾ ਵੀ ਪਿਆ ਮਹਿੰਗਾ

ਲੁਧਿਆਣਾ ਦੇ ਇੰਦਰ ਵਿਹਾਰ ਕਾਲੌਨੀ ਵਿੱਚ ਇੱਕ ਘਰ ‘ਚ ਸੌ ਰਹੇ ਇਕ ਪਰਿਵਾਰ ਦੇ 2 ਬੱਚਿਆਂ ਦੀ ਸਾਂਹ ਘੁਟੱਣ ਨਾਲ ਮੌਤ ਹੋ ਗਈ,  ਪਰਿਵਾਰ ਦੇ 4 ਮੈਂਬਰਾਂ ਦੀ ਹਾਲਤ ਗੰਭੀਰ ਹੈ। ਇਹ ਪਰਿਵਾਰ ਠੰਡ ਤੋਂ ਬਚੱਣ ਲਈ ਕਮਰੇ ‘ਚ ਅੰਗੀਠੀ ਜਲਾ ਕੇ ਸੁਤਾ ਪਿਆ ਸੀ।

https://www.facebook.com/LivingIndiaNewschannel/videos/743036126201160/

 

Leave a Reply

Your email address will not be published. Required fields are marked *