ਨਵੀਂ ਦਿੱਲੀ : ਨੋਇਡਾ ਸੈਕਟਰ 119 (Noida Sector 119) ਤੋਂ ਸੁਸਾਇਡ (Suicide) ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਰਥਡੇ ਦੀਆਂ ਖੁਸ਼ੀਆਂ ਪਲ ਭਰ ਵਿਚ ਹੀ ਮਾਤਮ ਵਿਚ ਬਦਲ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਨਮ ਦਿਨ ਦਾ ਕੇਕ ਕੱਟਦੇ ਹੀ ਪਤੀ ਅਤੇ ਪਤਨੀ ਵਿਚ ਝਗੜਾ ਹੋ ਗਿਆ ਅਤੇ ਮਹਿਲਾ ਨੇ ਪੰਖੇ ਤੋਂ ਲਟਕ ਕੇ ਖੁਦਕੁਸ਼ੀ ਕਰ ਲਈ। ਸੂਚਨਾ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ।ਇਹ ਮਾਮਲਾ ਨੋਇਡਾ (Noida) ਦੀ ਸੈਕਟਰ 119 ਵਿਚ ਮੌਜੂਦ ਐਲਡਿਕੋ ਆਮੰਤਰਣ ਸੁਸਾਇਟੀ ਦਾ ਹੈ। ਇਥੇ ਸੋਨਮ ਸਿੰਘ (Sonam Singh) ਨਾਂ ਦੀ ਮਹਿਲਾ ਆਪਣੇ ਪਤੀ ਉੱਤਮ ਕੁਮਾਰ ਦੇ ਨਾਲ ਰਹਿੰਦੀ ਸੀ। ਮ੍ਰਿਤਕ ਮਹਿਲਾ ਦੇ ਪਤੀ ਇਕ ਵੱਡੀ ਕੰਪਨੀ ਵਿਚ ਇੰਜੀਨੀਅਰ ਹਨ ਅਤੇ ਦੋਹਾਂ ਦਾ ਇਕ 10 ਸਾਲ ਦਾ ਪੁੱਤਰ ਵੀ ਹੈ। Also Read : ਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈ
ਸ਼ੁੱਕਰਵਾਰ ਨੂੰ ਸੋਨਮ ਦਾ ਜਨਮਦਿਨ ਸੀ ਲਿਹਾਜ਼ਾ ਵੀਰਵਾਰ ਦੀ ਰਾਤ 12 ਵਜੇ ਕੇਕ ਕੱਟਣ ਦਾ ਪ੍ਰੋਗਰਾਮ ਸੀ। ਕੇਕ ਕੱਟਣ ਦੌਰਾਨ ਹੀ ਪਤਨੀ ਦਾ ਉੱਤਮ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।ਥੋੜ੍ਹੀ ਦੇਰ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਸੋਨਮ ਆਪਣੇ ਕਮਰੇ ਵਿਚ ਸੋਨ ਚਲੀ ਗਈ। ਸਵੇਰੇ ਬਾਹਰ ਨਹੀਂ ਆਈ ਅਤੇ ਪਤੀ ਨੇ ਆਵਾਜ਼ ਲਗਾਈ ਪਰ ਅੰਦਰੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਫਿਰ ਪਤੀ ਉੱਤਮ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੁਲਵਾਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਪਤਨੀ ਪੱਖੇ ਨਾਲ ਲਟਕੀ ਹੋਈ ਹੈ। ਤੁਰੰਤ ਹੀ ਉਨ੍ਹਾਂ ਨੇ ਮਦਦ ਲਈ ਪੁਲਿਸ ਅਤੇ ਗੁਆਂਢੀਆਂ ਨੂੰ ਮਦਦ ਲਈ ਬੁਲਾਇਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੋਨਮ ਦੇ ਪਤੀ ਕੋਲੋਂ ਪੁੱਛਗਿੱ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਖੁਦਕੁਸ਼ੀ ਦੀ ਨੌਬਤ ਕਿਉਂ ਆਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਮਾਤਮ ਪਸਰਿਆ ਹੋਇਆ ਹੈ।




