ਨਵੀਂ ਦਿੱਲੀ- ਅਸਾਮ ਦੇ ਰਹਿਣ ਵਾਲੇ ਵਿਅਕਤੀ ਦੀ ਸਕੂਟਰ ਖਰੀਦਣ ਦੀ ਦਿਲਚਸਪ ਕਹਾਣੀ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ। ਇਹ ਵਿਅਕਤੀ ਸਿੱਕਿਆਂ ਦੀ ਬੋਰੀ ਲੈ ਕੇ ਬਾਈਕ ਦੇ ਸ਼ੋਅਰੂਮ ਤੱਕ ਪਹੁੰਚਿਆ ਸੀ। ਉਸ ਨੇ ਇਨ੍ਹਾਂ ਸਿੱਕਿਆਂ ਨੂੰ ਇਕ-ਇਕ ਕਰਕੇ ਜੋੜਿਆ, ਯਾਨੀ ਇਹ ਸਿੱਕੇ ਉਸ ਦੀ ਕਈ ਮਹੀਨਿਆਂ ਦੀ ਬੱਚਤ ਸਨ।
Also Read: ਇਸ ਸੂਬੇ ਨੇ ਵੀ ਖਤਮ ਕੀਤਾ ਨਾਈਟ ਕਰਫਿਊ, ਕੋਰੋਨਾ ਦੇ ਘਟਦੇ ਮਾਮਲਿਆਂ ਕਾਰਨ ਸਰਕਾਰ ਦਾ ਫੈਸਲਾ
ਦਰਅਸਲ, ਯੂਟਿਊਬਰ ਹੀਰਕ ਜੇ ਦਾਸ ਨੇ ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿਸ ਅਨੁਸਾਰ ਪੇਸ਼ੇ ਤੋਂ ਦੁਕਾਨਦਾਰ ਇਸ ਵਿਅਕਤੀ ਨੇ ਆਪਣੇ ਸੁਪਨਿਆਂ ਦਾ ਸਕੂਟਰ ਖਰੀਦਣਾ ਸੀ। ਇਸ ਦੇ ਲਈ ਉਹ ਕਈ ਮਹੀਨਿਆਂ ਤੋਂ ਪਿਗੀ ਬੈਂਕ ‘ਚ ਸਿੱਕੇ ਇਕੱਠੇ ਕਰ ਰਿਹਾ ਸੀ। ਹਾਲ ਹੀ ‘ਚ ਜਦੋਂ ਸਕੂਟਰ ਖਰੀਦਣ ਲਈ ਪੈਸੇ ਇਕੱਠੇ ਹੋਏ ਤਾਂ ਉਹ ਸ਼ੋਅਰੂਮ ‘ਤੇ ਪਹੁੰਚ ਗਿਆ।
ਸਿੱਕਿਆਂ ਦੀ ਬੋਰੀ ਲੈ ਕੇ ਸ਼ੋਅਰੂਮ ਪਹੁੰਚਿਆ
ਹਾਲਾਂਕਿ ਸਕੂਟਰ ਖਰੀਦਣ ਲਈ ਸ਼ੋਰੂਮ ‘ਚ ਜਿਸ ਤਰੀਕੇ ਨਾਲ ਵਿਅਕਤੀ ਪਹੁੰਚਿਆ, ਉਹ ਕਾਫੀ ਦਿਲਚਸਪ ਸੀ। ਦਰਅਸਲ, ਉਹ ਆਪਣੀ ਬੱਚਤ ਨਾਲ ਸਿੱਕਿਆਂ ਦੀ ਬੋਰੀ ਲੈ ਕੇ ਸ਼ੋਅਰੂਮ ਪਹੁੰਚਿਆ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸ਼ਖਸ ਸ਼ੋਅਰੂਮ ‘ਚ ਪਹੁੰਚਿਆ ਤਾਂ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ। ਕਈ ਲੋਕ ਸਿੱਕਿਆਂ ਨਾਲ ਭਰਿਆ ਉਸਦਾ ਭਾਰੀ ਬੈਗ ਚੁੱਕਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ।
Also Read: CM ਚੰਨੀ ਤੇ ਮੂਸੇਵਾਲਾ ਖਿਲਾਫ ਮਾਮਲਾ, ਰਿਟਰਨਿੰਗ ਅਫਸਰ ਨੇ ਦਿੱਤੀ ਸ਼ਿਕਾਇਤ
ਸ਼ੋਅਰੂਮ ਦਾ ਸਟਾਫ ਕਾਫੀ ਦੇਰ ਤੱਕ ਇਨ੍ਹਾਂ ਸਿੱਕਿਆਂ ਨੂੰ ਗਿਣਦਾ ਰਿਹਾ। ਦੱਸਿਆ ਗਿਆ ਕਿ ਉਕਤ ਵਿਅਕਤੀ 1, 2 ਅਤੇ 10 ਰੁਪਏ ਦੇ ਸਿੱਕੇ ਲੈ ਕੇ ਸ਼ੋਅਰੂਮ ਪਹੁੰਚਿਆ ਸੀ। ਪੈਸੇ ਦੇਣ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਕੂਟਰ ਦੀਆਂ ਚਾਬੀਆਂ ਮਾਲਕ ਨੂੰ ਸੌਂਪ ਦਿੱਤੀਆਂ ਗਈਆਂ। ਇਸ ਦਾ ਇੱਕ ਵੀਡੀਓ ਵੀ ਯੂਟਿਊਬ ‘ਤੇ ਸ਼ੇਅਰ ਕੀਤਾ ਗਿਆ ਹੈ।
ਵਾਇਰਲ ਵੀਡੀਓ ‘ਚ ਤਿੰਨ ਲੋਕ ਸਿੱਕਿਆਂ ਦੀ ਬੋਰੀ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਇਕ ਥਾਂ ‘ਤੇ ਸਿੱਕੇ ਪਲਾਸਟਿਕ ਦੀ ਟੋਕਰੀ ਵਿਚ ਰੱਖੇ ਹੋਏ ਹਨ। ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਹਾਲਾਂਕਿ ਵਾਇਰਲ ਵੀਡੀਓ ‘ਚ ਵਿਅਕਤੀ ਦਾ ਨਾਂ ਨਹੀਂ ਦੱਸਿਆ ਗਿਆ ਹੈ।



