ਹੁਣ ਨਸ਼ਾ ਤਸਕਰਾਂ ਤੇ ਸਮਗਲਰਾਂ ਦੀ ਖੈਰ ਨਹੀਂ, ਹਿੰਦ -ਪਾਕ ਸਰਹੱਦ ਤੇ BSF ਨੇ ਲਾਏ CCTV ਕੈਮਰੇ  

ਫ਼ਾਜ਼ਿਲਕਾ : ਫ਼ਾਜ਼ਿਲਕਾ (Fazilka)ਗੁਆਂਢੀ ਸੂਬੇ ਵੱਲੋਂ ਲਗਾਤਾਰ ਸਰਹੱਦ ਤੋਂ ਭਾਰਤ ਦੇ ਖਿਲਾਫ਼ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ। ਜਿਸ ਦਾ ਮੂੰਹ ਤੋੜ ਜੁਆਬ ਬੀਐਸਐਫ ਵੱਲੋਂ ਸਮੇਂ…

ਫ਼ਾਜ਼ਿਲਕਾ : ਫ਼ਾਜ਼ਿਲਕਾ (Fazilka)ਗੁਆਂਢੀ ਸੂਬੇ ਵੱਲੋਂ ਲਗਾਤਾਰ ਸਰਹੱਦ ਤੋਂ ਭਾਰਤ ਦੇ ਖਿਲਾਫ਼ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ। ਜਿਸ ਦਾ ਮੂੰਹ ਤੋੜ ਜੁਆਬ ਬੀਐਸਐਫ ਵੱਲੋਂ ਸਮੇਂ ਸਮੇਂ ਤੇ ਦਿੱਤਾ ਜਾਂਦਾ ਹੈ।ਇਸ ਦੇ ਵਿੱਚ ਸਰਹੱਦ ਪਾਰ ਤੋਂ ਨਸ਼ਾ ਹੈਰੋਇਨ ਹਥਿਆਰ ਡ੍ਰੋਨਸ ਜ਼ਰੀਏ ਟਿਫਨ ਬੰਬ (Tiffin Bobm)ਆਦਿ ਭਾਰਤ ਵਿੱਚ ਭੇਜੇ ਜਾਂਦੇ ਹਨ।ਜਿਸ ਦੇ ਉੱਪਰ ਸਰਹੱਦ ਤੇ ਤਾਇਨਾਤ ਬੀਐਸਐਫ (BSF) ਵੱਲੋਂ ਪੈਨੀ ਨਜ਼ਰ ਰੱਖੀ ਜਾਂਦੀ ਹੈ ਅਤੇ ਹੁਣ BSF ਨੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਹੈ।

Also Read : ਪੰਜਾਬ ਪੁਲਿਸ ਭਰਤੀ ਬੋਰਡ ਨੇ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ, ਇਸ ਤਰ੍ਹਾਂ ਕਰੋ ਚੈੱਕ

BSF ਦੇ ਵੱਲੋਂ ਸਰਹੱਦ ਤੇ  360 ਐਂਗਲ ਤੇ ਨਜ਼ਰ ਰੱਖਣ ਵਾਲੇ ਸੀਸੀਟੀਵੀ (CCTV) ਕੈਮਰੇ ਤੈਨਾਤ ਕਰ ਦਿੱਤੇ ਗਏ ਹਨ ਜੋ ਕਿ 24 ਘੰਟੇ ਦਿਨ ਰਾਤ ਐਲਓਸੀ (LOC) ਤੇ ਨਜ਼ਰ ਰੱਖ ਰਹੇ ਹਨ  ਬੀਐਸਐਫ (BSF) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਤੋਂ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨ BSF ਪੂਰਾ ਸਹਿਯੋਗ ਦਿੰਦੇ ਹਨ ਅਤੇ BSF ਵੱਲੋਂ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੁਣ ਸੀਸੀਟੀਵੀ (CCTV) ਕੈਮਰੇ ਲਾ ਦਿੱਤੇ ਗਏ ਹਨ ਤਾਂ ਕਿ ਕਿਸਾਨਾਂ ਦੀ ਆੜ ਵਿੱਚ ਸਾਡਾ ਗੁਆਂਢੀ ਮੁਲਕ ਕੋਈ ਵੀ ਘਿਨੌਣੀ ਚਾਲ ਨਾ ਚੱਲ ਸਕੇ।  ਇਸ ਗੱਲ ਦੀ ਜਾਣਕਾਰੀ ਮੀਡੀਆ ਨੂੰ ਬੀਐੱਸਐੱਫ (BSF) ਦੇ ਅਧਿਕਾਰੀ ਦੀਪ ਸ਼ੁਕਲਾ ਨੇ ਦਿੱਤੀ।

Leave a Reply

Your email address will not be published. Required fields are marked *