ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ (The third wave of the corona) ਵਿਚਾਲੇ ਹੁਣ ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ ਘੱਟ ਹੋਣੇ ਸ਼ੁਰੂ ਹੋ ਗਏ ਹਨ। ਨਵੇਂ ਕੇਸ ਵਿਚ ਕਮੀ ਆਉਣ ਅਤੇ ਐਕਟਿਵ ਕੇਸ (Active case) ਲਗਾਤਾਰ ਘੱਟ ਹੋਣ ਤੋਂ ਬਾਅਦ ਹੁਣ ਸੂਬਿਆਂ ਨੇ ਕੋਰੋਨਾ ਪਾਬੰਦੀਆਂ (Corona restrictions) ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿਚ ਸ਼ੁੱਕਰਵਾਰ ਨੂੰ ਨਾਈਟ ਕਰਫਿਊ (Night curfew) ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਦਿੱਲੀ ਦੇ ਲੋਕ ਦੇਰ ਰਾਤ ਤੱਕ ਰੈਸਟੋਰੈਂਟ ਅਤੇ ਦੁਕਾਨ (Restaurant and shop) ਖੋਲ੍ਹ ਸਕਣਗੇ। ਡੀ.ਡੀ.ਐੱਮ.ਏ. (DDMA) ਨੇ ਕੋਰੋਨਾ ਵਾਇਰਸ (Corona virus) ਦੀ ਸਮੀਖਿਆ ਨੂੰ ਲੈ ਕੇ ਰੱਖੀ ਗਈ ਇਕ ਮੀਟਿੰਗ ਵਿਚ ਰਾਜਧਾਨੀ ਤੋਂ ਨਾਈਟ ਕਰਫਿਊ (Night curfew) ਹਟਾਉਣ ਦਾ ਫੈਸਲਾ ਲਿਆ ਹੈ। ਨਾਈਟ ਕਰਫਿਊ (Night curfew) ਹਟਾਉਣ ਤੋਂ ਇਲਾਵਾ ਦਿੱਲੀ ਦੇ ਲੋਕਾਂ ਲਈ ਹੋਰ ਵੀ ਕਈ ਪਾਬੰਦੀਆਂ (Restrictions) ਵਿਚ ਢਿੱਲ ਦਿੱਤੀ ਗਈ ਹੈ। Also Read : …ਤਾਂ ਯੁਕਰੇਨ ਦੀ ਇਸ ਖਾਸ ਥਾਂ ਕਰਕੇ ਰੂਸ ਨੇ ਯੁਕਰੇਨ ‘ਤੇ ਕੀਤਾ ਹਮਲਾ
ਹੁਣ ਦਿੱਲੀ ਵਿਚ ਮਾਸਕ ਨਾ ਪਹਿਨਣ ‘ਤੇ ਜੁਰਮਾਨੇ ਦੀ ਰਾਸ਼ੀ ਵੀ ਘਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੱਸ ਅਤੇ ਮੈਟਰੋ ਵਿਚ ਲੋਕ ਬਿਨਾਂ ਰੋਕ-ਟੋਕ ਖੜ੍ਹੇ ਹੋ ਕੇ ਸਫਰ ਕਰ ਸਕਣਗੇ। ਸਭ ਤੋਂ ਵੱਡੀ ਰਾਹਤ ਹੋਟਲ ਅਤੇ ਦੁਕਾਨ ਸੰਚਾਲਕਾਂ ਨੂੰ ਦਿੱਤੀ ਗਈ ਹੈ। ਹੁਣ ਦਿੱਲੀ ਵਿਚ ਦੁਕਾਨ ਅਤੇ ਰੈਸਟੋਰੈਂਟ ਖੋਲ੍ਹਣ ਦੀ ਸਮਾਂ ਸੀਮਾ ਖਤਮ ਕਰ ਦਿੱਤੀ ਗਈ ਹੈ। ਯਾਨੀ ਹੁਣ ਰੈਸਟੋਰੈਂਟ ਜਾਂ ਦੁਕਾਨ ਮਾਲਕ ਦੇਰ ਰਾਤ ਤੱਕ ਆਪਣਾ ਸੰਸਥਾਨ ਖੋਲ੍ਹ ਸਕਣਗੇ। ਇਸ ਤੋਂ ਪਹਿਲਾਂ 27 ਜਨਵਰੀ 2022 ਨੂੰ ਦਿੱਲੀ ਸਰਕਾਰ ਨੇ ਸੂਬੇ ਵਿਚ ਕੋਰੋਨਾ ਦੀਆਂ ਪਾਬੰਦੀਆਂ ਵਿਚ ਢਿੱਲ ਦਿੱਤੀ ਸੀ। ਉਦੋਂ ਡੀ.ਡੀ.ਐੱਮ.ਏ. ਦੀ ਮੀਟਿੰਗ ਵਿਚ ਰਾਜਧਾਨੀ ਤੋਂ ਵੀਕੈਂਡ ਕਰਫਿਊ ਹਟਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਨਾਲ ਹੀ ਬਾਜ਼ਾਰਾਂ ਤੋਂ ਵੀ ਔਡ-ਈਵਨ ਸਿਸਟਮ ਨੂੰ ਵੀ ਹਟਾ ਲਿਆ ਗਿਆ ਸੀ। ਜਿਸ ਨਾਲ ਸਾਰੀਆਂ ਦੁਕਾਨਾਂ ਹਰ ਦਿਨ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ।




