ਚੰਡੀਗੜ੍ਹ : ਹਰਿਆਣਾ (Haryana) ਵਿਚ ਓਮੀਕ੍ਰੋਨ (Omicron) ਦੇ ਵੱਧਦੇ ਮਾਮਲਿਆਂ ‘ਤੇ ਖੱਟਰ ਸਰਕਾਰ (Khattar government) ਗੰਭੀਰ ਹੋ ਗਈ ਹੈ। ਸਰਕਾਰ ਨੇ ਰਾਤ ਨੂੰ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ (Night curfew) ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਹਰਿਆਣਾ (Haryana) ਤੋਂ ਪਹਿਲਾਂ ਮੱਧ ਪ੍ਰਦੇਸ਼ (Madhya Pradesh) ਅਤੇ ਉੱਤਰ ਪ੍ਰਦੇਸ਼ (Uttar Pradesh) ਇਹ ਕਦਮ ਚੁੱਕੇ ਹਨ। ਇਸ ਤੋਂ ਇਲਾਵਾ ਗੁਜਰਾਤ ਦੇ 8 ਸ਼ਹਿਰਾਂ ਵਿਚ ਵੀ ਨਾਈਟ ਕਰਫਿਊ (Night curfew) ਲਗਾਇਆ ਗਿਆ ਹੈ। Also Read : ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ
ਦਰਅਸਲ ਸੀ.ਐੱਮ. ਮਨੋਹਰ ਲਾਲ ਨੇ ਸੂਬੇ ਵਿਚ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਜਨਤਕ ਥਾਵਾਂ ਅਤੇ ਹੋਰ ਪ੍ਰੋਗਰਾਮਾਂ ਵਿਚ 200 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ‘ਤੇ ਵੀ ਰੋਕ ਲਗਾਈ ਗਈ ਹੈ।ਹਰਿਆਣਾ ਵਿਚ 1 ਜਨਵਰੀ ਤੋਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲੈਣ ਵਾਲੇ ਵਿਅਕਤੀਆਂ ਨੂੰ ਜਨਤਕ ਥਾਵਾਂ ‘ਤੇ ਐਂਟਰੀ ਨਹੀਂ ਮਿਲੇਗੀ। ਸਿਹਤ ਮੰਤਰੀ ਅਨਿਲ ਵਿੱਜ ਨੇ ਇਹ ਐਲਾਨ ਕੀਤਾ। ਇਸ ਤਰ੍ਹਾਂ ਦੀ ਪਾਬੰਦੀ ਲਗਾਉਣ ਵਾਲਾ ਹਰਿਆਣਾ ਪਹਿਲਾ ਸੂਬਾ ਬਣ ਗਿਆ ਹੈ। Also Read : ਸਿਰਫ ਇਕ ਮਿਸਡ ਕਾਲ ਤੇ ਮਿਲੇਗਾ LPG ਸਿਲੰਡਰ, ਜਾਣੋ ਕੀ ਹੈ Process
ਭਾਰਤ ਵਿਚ ਓਮੀਕ੍ਰੋਨ ਦੇ 358 ਮਾਮਲੇ ਸਾਹਮਣੇ ਆ ਚੁੱਕੇ ਹਨ। 17 ਸੂਬਿਆਂ ਵਿਚ ਓਮੀਕ੍ਰੋਨ ਫੈਲ ਚੁੱਕਾ ਹੈ। ਇਥੇ ਮਹਾਰਾਸ਼ਟਰ ਵਿਚ 88, ਦਿੱਲੀ ਵਿਚ 67, ਤੇਲੰਗਾਨਾ ਵਿਚ 38, ਤਾਮਿਲਨਾਡੂ ਵਿਚ 34, ਕਰਨਾਟਕ ਵਿਚ 31, ਗੁਜਰਾਤ ਵਿਚ 30, ਕੇਰਲ ਵਿਚ 27, ਰਾਜਸਥਾਨ ਵਿਚ 22, ਹਰਿਆਣਾ ਵਿਚ 4, ਓਡਿਸ਼ਾ ਵਿਚ 4, ਜੰਮੂ-ਕਸ਼ਮੀਰ ਵਿਚ 3, ਬੰਗਾਲ ਵਿਚ 2, ਆਂਧਰਾ ਪ੍ਰਦੇਸ਼ ਵਿਚ 2, ਉੱਤਰ ਪ੍ਰਦੇਸ਼ ਵਿਚ 2, ਚੰਡੀਗੜ੍ਹ ਵਿਚ 1, ਲੱਦਾਖ ਵਿਚ 1 ਅਤੇ ਉੱਤਰਾਖੰਡ ਵਿਚ 1 ਕੇਸ ਸਾਹਮਣੇ ਆਇਆ ਹੈ।





