ਨਵਵਿਆਹੁਤਾ ਵਲੋਂ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਮੌਤ, ਸਹੁਰਾ ਪਰਿਵਾਰ ‘ਤੇ ਲੱਗੇ ਗੰਭੀਰ ਦੋਸ਼ 

ਅੰਮ੍ਰਿਤਸਰ (ਬਿਊਰੋ)- ਇਕ ਵਿਆਹੁਤਾ ਲੜਕੀ ਵਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਿਸ ਦੀ ਸੂਚਨਾ ਮਿਲਦਿਆੰ ਹੀ ਥਾਣਾ ਮੋਹਕਮਪੁਰਾ…

गैंगस्टरां ते वार’ का 136वां दिन: पंजाब पुलिस द्वारा 548 स्थानों पर छापेमारी; 295 गिरफ्तार, ‘युद्ध नशेयां विरुद्ध’ 

ਅੰਮ੍ਰਿਤਸਰ (ਬਿਊਰੋ)- ਇਕ ਵਿਆਹੁਤਾ ਲੜਕੀ ਵਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਿਸ ਦੀ ਸੂਚਨਾ ਮਿਲਦਿਆੰ ਹੀ ਥਾਣਾ ਮੋਹਕਮਪੁਰਾ ਦੇ ਐੱਸ.ਐੱਚ.ਓ. ਵਲੋਂ ਮਾਮਲੇ ਸਬੰਧੀ ਮ੍ਰਿਤਕਾ ਦੀ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐੱਸ.ਐੱਚ.ਓ. ਨੇ ਦੱਸਿਆ ਕਿ ਬਿੱਲੇ ਵਾਲੇ ਚੌਕ ਨੇੜੇ ਰਹਿੰਦੀ ਇਕ ਨਵਵਿਆਹੁਤਾ ਇਰਾਵਤੀ ਨਾਮ ਦੀ ਲੜਕੀ ਦੀ ਜਹਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ। ਇਰਾਵਤੀ ਦੇ ਪਰਿਵਾਰਕ ਮੈਬਰਾਂ ਵਲੋਂ ਆਪਣੇ ਦਾਮਾਦ ‘ਤੇ ਲੜਕੀ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ ਅਤੇ ਉਸ ਨੂੰ ਇਸਦੀ ਮੌਤ ਦਾ ਕਸੂਰਵਾਰ ਦੱਸਿਆ ਹੈ।

read this- ਸੰਸਦ ਦੇ ਬਾਹਰ ਪੁਲਿਸ ਮੁਲਾਜ਼ਮ ਨੂੰ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀ ਵਰਕਰਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਇਸ ਸੰਬਧੀ ਗੱਲਬਾਤ ਕਰਦਿਆਂ ਲੜਕੀ ਦੇ ਮਾਤਾ-ਪਿਤਾ ਅਤੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸ਼ੁਰੂਆਤ ਤੋਂ ਹੀ ਉਹ ਕਹਿ ਰਹੀ ਸੀ ਕਿ ਉਸਦਾ ਪਤੀ ਉਸਨੂੰ ਤੰਗ ਪਰੇਸ਼ਾਨ ਕਰਦਾ ਹੈ ਅਤੇ ਹਰ ਗੱਲ ‘ਤੇ ਜਹਿਰ ਖਾ ਕੇ ਮਰਨ ਲਈ ਕਹਿੰਦਾ ਹੈ ਜਿਸਦੇ ਚਲਦੇ ਅੱਜ ਉਨ੍ਹਾਂ ਦੀ ਧੀ ਨੇ ਮਜਬੂਰ ਹੋ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਸ ਸੰਬਧੀ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਥਾਣਾ ਮੌਹਕਮਪੁਰਾ ਦੇ ਐੱਸ.ਐੱਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਤਫਤੀਸ਼ ਸੁਰੂ ਕਰ ਲਾਸ਼ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ।

Charred body of project staff found on IIT Madras campus

read this- ਗੁੰਡਾਗਰਦੀ ਦਾ ਨੰਗਾ ਨਾਚ, 15-20 ਗੁੰਡਿਆਂ ਨੇ 2 ਨੌਜਵਾਨਾਂ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਮੁੱਢਲੀ ਤਫਤੀਸ਼ ਵਿਚ ਸਾਹਮਣੇ ਆਇਆ ਹੈ ਕਿ ਇਰਾਵਤੀ ਦੀ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋ ਗਈ ਪਰ ਅਜੇ ਇਹ ਸਾਫ ਨਹੀ ਹੋਇਆ ਕਿ ਉਸਨੂੰ ਜਹਿਰ ਦਿਤਾ ਗਿਆ ਹੈ ਜਾ ਉਸਨੇ ਜਹਿਰ ਖਾਦਾ ਹੈ। ਛੇਤੀ ਹੀ ਤਫਤੀਸ਼ ਕਰ ਸਾਰਾ ਮਾਮਲਾ ਸਾਹਮਣੇ ਲਿਆਂਦਾ ਜਾਵੇਗਾ।ਉਧਰ ਲੜਕੀ ਦੇ ਸਹੁਰੇ ਪਰਿਵਾਰ ਨੇ ਆਪਣੇ ‘ਤੇ ਲਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਡੀ ਨੂੰਹ ਇਰਾਵਤੀ ਦਾ ਕਿਸੇ ਲੜਕੇ ਨਾਲ ਚੱਕਰ ਸੀ ਤੇ ਉਹ ਹਮੇਸ਼ਾ ਤੋਂ ਹੀ ਉਸ ਨਾਲ ਫੋਨ ‘ਤੇ ਗੱਲਬਾਤ ਕਰਦੀ ਰਹਿੰਦੀ ਸੀ, ਜਿਸ ਕਾਰਨ ਅਸੀਂ ਕਈ ਵਾਰ ਉਸਨੂੰ ਰੋਕਿਆ ਵੀ ਪਰ ਪਤਾ ਨਹੀਂ ਅਜ ਉਸਨੇ ਇਹ ਕਦਮ ਉਠਾਇਆ ਹੈ।

 

Leave a Reply

Your email address will not be published. Required fields are marked *