ਦੁਨੀਆ ਦਾ ਇਹ ਦੇਸ਼ ਹੋਇਆ ਕੋਰੋਨਾ ਮੁਕਤ, ਖੁਸ਼ੀ ‘ਚ ਪ੍ਰਧਾਨ ਮੰਤਰੀ ਨੇ ਕੀਤਾ ਡਾਂਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਵਿਸ਼ਵ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਕੋਰੋਨਾ ਸੰਕਰਮਨ ਦੁਨੀਆ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਵਿਸ਼ਵ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਕੋਰੋਨਾ ਸੰਕਰਮਨ ਦੁਨੀਆ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਸੱਭ ਤੋਂ ਵੱਧ ਕਹਿਰ ਵਿਖਾ ਰਿਹਾ ਹੈ। ਵਿਸ਼ਵ ਦੇ ਕਈ ਮੁਲਕ ਇਸ ਦੀ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ ਪਰ ਉੱਥੇ ਹੀ ਇਕ ਦੇਸ਼ ਅਜਿਹਾ ਵੀ ਹੈ ਜਿਸ ਨੇ ਕੋਰੋਨਾ ਉੱਤੇ ਕਾਬੂ ਪਾ ਲਿਆ ਹੈ ਅਤੇ ਇਸ ਵੇਲੇ ਉੱਥੇ ਐਕਟਿਵ ਕੇਸਾਂ ਦੀ ਗਿਣਤੀ ਜ਼ੀਰੋ ਹੈ।

New Zealand's Female PM Is Most Popular Leader In A Century As ...

ਕੋਰੋਨਾ ਤੋਂ ਜੰਗ ਜਿੱਤਣ ਵਾਲੇ ਇਸ ਦੇਸ਼ ਦਾ ਨਾਮ ਨਿਊਜ਼ੀਲੈਂਡ ਹੈ। 50 ਲੱਖ ਦੀ ਆਬਾਦੀ ਵਾਲੇ ਨਿਊਜ਼ੀਲੈਂਡ ਵਿਚ ਆਖਰੀ ਕੋਰੋਨਾ ਮਰੀਜ਼ ਦੇ ਠੀਕ ਹੋਣ ਮਗਰੋਂ ਇਹ ਦੇਸ਼ ਕੋਰੋਨਾ ਮੁਕਤ ਹੋ ਗਿਆ ਹੈ। ਪਿਛਲੇ 17 ਦਿਨਾਂ ਵਿਚ ਇੱਥੇ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਨੇ ਬੀਤੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਹੁਣ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੀਐਮ ਆਰਡਰਨ ਨੇ ਕਿਹਾ ਕਿ ”ਮੈਨੂੰ ਵਿਸ਼ਵਾਸ਼ ਹੈ ਕਿ ਆਖਰੀ ਕੋਰੋਨਾ ਮਰੀਜ਼ ਦੇ ਸਿਹਤਯਾਬ ਹੋਣ ਤੋਂ ਬਾਅਦ ਦੇਸ਼ ਨੇ ਸੰਕਰਮਨ ਦੇ ਪ੍ਰਸਾਰ ਨੂੰ ਰੋਕ ਲਿਆ ਹੈ। ਸਾਨੂੰ ਯਕੀਨ ਹੈ ਕਿ ਫਿਲਹਾਲ ਲਈ ਅਸੀ ਨਿਊਜ਼ੀਲੈਂਡ ਵਿਚ ਵਾਇਰਸ ਦੇ ਪ੍ਰਸਾਰ ਨੂੰ ਖਤਮ ਕਰ ਦਿੱਤਾ ਹੈ, ਹਾਲਾਂਕਿ ਅੱਗੇ ਵੀ ਅਸੀ ਇਸ ਦਿਸ਼ਾ ਵਿਚ ਕੋਸ਼ਿਸ਼ਾਂ ਜਾਰੀ ਰੱਖਣਗੇ। ਨਿਸ਼ਚਿਤ ਰੂਪ ਨਾਲ ਮੁੜ ਤੋਂ ਮਾਮਲੇ ਸਾਹਮਣੇ ਆਉਣਗੇ ਪਰ ਇਹ ਅਸਫਲਤਾ ਦੀ ਨਿਸ਼ਾਨੀ ਨਹੀਂ ਹੋਵੇਗੀ। ਇਹ ਇਸ ਵਾਇਰਸ ਦੀ ਅਸਲੀਅਤ ਹੈ ਪਰ ਸਾਨੂੰ ਪੂਰੀ ਤਿਆਰੀ ਰੱਖਣੀ ਹੋਵੇਗੀ”।

ਨਿਊਜ਼ੀਲੈਂਡ ਵਿਚ ਕੋਰੋਨਾ ਦੇ 1500 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 22 ਲੋਕਾਂ ਦੀ ਮੌਤ ਹੋਈ ਹੈ ਜਦਕਿ ਬਾਕੀ ਸਾਰੇ ਠੀਕ ਹੋ ਚੁੱਕੇ ਹਨ। ਨਿਊਜ਼ੀਲੈਂਡ ਦੀ ਸਰਕਾਰ ਨੇ ਕੋਰੋਨਾ ਉੱਤੇ ਕਾਬੂ ਪਾਉਣ ਲਈ ਸ਼ੁਰੂਆਤ ਵਿਚ ਹੀ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ। ਦੇਸ਼ ਦੇ ਸਾਰੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਟੈਸਟਿੰਗ ਦੀ ਗਤੀ ਤੇਜ਼ ਕਰ ਦਿੱਤੀ ਗਈ ਸੀ ਅਤੇ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਟ੍ਰੈਸਿੰਗ ਉੱਤੇ ਜ਼ੋਰ ਦਿੱਤਾ ਗਿਆ ਸੀ ਤਾਂ ਜੋ ਇਸ ਦੇ ਫੈਲਣ ਉੱਤੇ ਰੋਕ ਲਗਾਈ ਜਾ ਸਕੇ। ਰਿਪੋਰਟਾਂ ਅਨੁਸਾਰ ਪੀਐਮ ਆਰਡਰਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਹ ਪਤਾ ਚੱਲਿਆ ਕਿ ਦੇਸ਼ ਵਿਚ ਹੁਣ ਕੋਈ ਕੋਰੋਨਾ ਦਾ ਮਰੀਜ਼ ਨਹੀਂ ਰਿਹਾ ਹੈ ਤਾਂ ਉਸ ਨੇ ਆਪਣੀ ਦੋ ਸਾਲ ਦੀ ਬੱਚੀ ਦੇ ਸਾਹਮਣੇ ਡਾਂਸ ਕੀਤਾ। ਆਰਡਰਨ ਮੁਤਾਬਕ ਉਨ੍ਹਾਂ ਦੀ ਬੇਟੀ ਨੂੰ ਚਾਹੇ ਇਹ ਨਹੀ ਪਤਾ ਚੱਲਿਆ ਕਿ ਆਖਰ ਚੱਲ ਕੀ ਰਿਹਾ ਹੈ ਪਰ ਉਹ ਵੀ ਉਸ ਦੀ ਖੁਸ਼ੀ ਵਿਚ ਸ਼ਾਮਲ ਹੋ ਗਈ।

Leave a Reply

Your email address will not be published. Required fields are marked *