ਦਿੱਲੀ ‘ਚ ਕਮਿਊਨਿਟੀ ਟਰਾਂਸਮਿਸ਼ਨ ਨਹੀਂ, 31 ਜੁਲਾਈ ਤੱਕ ਹੋਣਗੇ ਸਾਢੇ 5 ਲੱਖ ਕੋਰੋਨਾ ਦੇ ਕੇਸ- ਮਨੀਸ਼ ਸਿਸੋਦੀਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਦਿੱਲੀ ਵਿਚ ਕੋਰੋਨਾ ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਖਤਰੇ ਨੂੰ ਲੈ ਕੇ ਰਾਜ ਆਫਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਹੋਈ ਜਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਦਿੱਲੀ ਵਿਚ ਕੋਰੋਨਾ ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਖਤਰੇ ਨੂੰ ਲੈ ਕੇ ਰਾਜ ਆਫਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਹੋਈ ਜਿਸ ਵਿਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ,ਸਿਹਤ ਮੰਤਰੀ ਸਤਿੰਦਰ ਜੈਨ ਅਤੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਸ਼ਮੂਲਿਅਤ ਕੀਤੀ। ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਂਦਰ ਦੇ ਅਨੁਸਾਰ ਦਿੱਲੀ ਵਿਚ ਫਿਲਹਾਲ ਕਮਿਊਨਿਟੀ ਟਰਾਂਸਮਿਸ਼ਨ ਵਰਗੇ ਹਾਲਾਤ ਨਹੀਂ ਬਣੇ ਹਨ।

Among Sisodia's suggestions to HRD Minister: Reducing syllabus by ...
File Photo

ਮਨੀਸ਼ ਸਿਸੋਦੀਆ ਨੇ ਕਿਹਾ ਕਿ ”ਕੇਂਦਰ ਸਰਕਾਰ ਨਹੀਂ ਮੰਨਦੀ ਕਿ ਅਜੇ ਦਿੱਲੀ ਵਿਚ ਕਮਿਊਨਿਟੀ ਟਰਾਂਸਮਿਸ਼ਨ ਦੀ ਸਥਿਤੀ ਪੈਦਾ ਹੋਈ ਹੈ। ਕੇਂਦਰ ਭਲੇ ਨਾ ਮੰਨੇ ਪਰ ਇੱਥੇ ਕੋਰੋਨਾ ਮਰੀਜ਼ਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ ਜਿਸ ਲਈ ਆਉਣ ਵਾਲੇ ਸਮੇਂ ਵਿਚ ਹਸਪਤਾਲਾਂ ‘ਚ ਵੱਡੀ ਮਾਤਰਾ ਅੰਦਰ ਬੈੱਡ, ਵੈਂਟੀਲੇਟਰ ਅਤੇ ਆਕਸੀਜਨ ਦੀ ਲੋੜ ਪਵੇਗੀ”। ਸਿਸੋਦੀਆ ਨੇ ਅੱਗੇ ਇਹ ਵੀ ਕਿਹਾ ਕਿ ਮੈ ਉੱਪ ਰਾਜਪਾਲ ਅੱਗੇ ਦਿੱਲੀ ਦੇ ਹਸਪਤਾਲਾਂ ਨੂੰ ਸਾਰੇ ਮਰੀਜ਼ਾਂ ਲਈ ਖੋਲ੍ਹਣ ਦਾ ਮਾਮਲਾ ਚੁੱਕਿਆ ਅਤੇ ਐਲਜੀ ਦੁਆਰਾ ਸਰਕਾਰ ਦੇ ਫ਼ੈਸਲੇ ਨੂੰ ਪਲਟਣ ਬਾਰੇ ਸਵਾਲ ਪੁੱਛਿਆ ਪਰ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਹੈ।

ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ”15 ਜੂਨ ਤੱਕ ਦਿੱਲੀ ਵਿਚ 44 ਹਜ਼ਾਰ ਕੇਸ ਹੋਣਗੇ ਅਤੇ 6600 ਬੈੱਡਾਂ ਦੀ ਜ਼ਰੂਰਤ ਪਵੇਗੀ। 30 ਜੂਨ ਤੱਕ ਦਿੱਲੀ ਵਿਚ ਕੇਸ ਇਕ ਲੱਖ ਹੋ ਜਾਣਗੇ ਜਿਸ ਲਈ 15 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਇਸੇ ਤਰ੍ਹਾ 15 ਜੁਲਾਈ ਤੱਕ ਇਹ ਸੰਖਿਆ 2.25 ਲੱਖ ਹੋ ਜਾਵੇਗੀ ਤੇ 33 ਹਜ਼ਾਰ ਬੈੱਡ ਚਾਹੀਦੇ ਹੋਣਗੇ। 31 ਜੁਲਾਈ ਤੱਕ ਕੋਰੋਨਾ ਦੇ 5.5 ਲੱਖ ਕੇਸ ਹੋਣਗੇ, ਜਿਸ ਵਾਸਤੇ 80 ਹਜ਼ਾਰ ਬੈੱਡਾਂ  ਦੀ ਲੋੜ ਪਵੇਗੀ”।

Leave a Reply

Your email address will not be published. Required fields are marked *