ਸਿੰਘੂ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਪਰਿਵਾਰ ਨੇ ਕੀਤੇ ਕਈ ਖੁਲਾਸੇ

ਤਰਨਤਾਰਨ : ਸਿੰਘੂ ਬਾਰਡਰ ‘ਤੇ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ‘ਚ ਮਾਰੇ ਗਏ ਲਖਬੀਰ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ…

ਤਰਨਤਾਰਨ : ਸਿੰਘੂ ਬਾਰਡਰ ‘ਤੇ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ‘ਚ ਮਾਰੇ ਗਏ ਲਖਬੀਰ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਸਾਜ਼ਿਸ਼ ਰਚੀ ਗਈ ਹੈ।ਲਖਬੀਰ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਉਹ ਸਿੰਘੂ ਬਾਰਡਰ ‘ਤੇ ਆਖਿਰ ਪਹੁੰਚਿਆ ਕਿਵੇਂ?ਉਸਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਨਸ਼ੇ ਦਾ ਆਦਿ ਜਰੂਰ ਸੀ ਪਰ ਉਹ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ।ਲਖਬੀਰ ਦੇ ਰਿਸ਼ਤੇਦਾਰ ਸੁੱਖਚੈਨ ਸਿੰਘ ਨੇ ਕਿਹਾ ਕਿ ਉਹ ਨਸ਼ੇ ਦਾ ਆਦਿ ਸੀ,ਸਾਨੂੰ ਲਗਦਾ ਹੈ ਕਿ ਕਿਸੀ ਨੇ ਸਾਡੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਲਈ ਲਾਲਚ ਦਿੱਤਾ ਸੀ।

Also Read : ਪੰਜਾਬ ‘ਚ ਨਵੀਂਆਂ ਗਾਈਡਲਾਈਨਜ਼ ਜਾਰੀ, 31 ਅਕਤੂਬਰ ਤੱਕ ਵਧੀਆਂ ਪਾਬੰਦੀਆਂ

ਭੈਣ ਤੋਂ 50 ਰੁਪਏ ਲੈਕੇ ਸਿੰਘੂ ਬਾਰਡਰ ਪਹੁੰਚਿਆ ਸੀ
ਲਖਬੀਰ ਸਿੰਘ ਪੰਜਾਬ ਦੇ ਤਰਨਤਾਰਨ ਦੇ ਪਿੰਡ ਖੁਰਦ ਦਾ ਰਹਿਣ ਵਾਲਾ ਸੀ।ਲਖਬੀਰ ਨੂੰ ਉਸਦੀ ਭੂਆ ਨੇ ਬਚਪਨ ‘ਚ ਹੀ ਗੋਦ ਲੈ ਲਿਆ ਸੀ।ਉਹ ਇਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਸੀ।ਲਖਬੀਰ ਦੇ ਰਿਸ਼ਤੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਹਫਤੇ ਹੀ ਆਪਣਾ ਘਰ ਛੱਡ ਦਿੱਤਾ ਸੀ।ਇਸਦੇ ਲਈ ਉਸਨੇ 50 ਰੁਪਏ ਆਪਣੀ ਭੈਣ ਰਾਜ ਤੋਂ ਲਏ ਸੀ।ਸਾਨੂੰ ਅੰਦਾਜ਼ਾ ਵੀ ਨਹੀਂ ਸੀ ਉਹ ਸਿੰਘੂ ਬਾਰਡਰ ਪਹੁੰਚ ਜਾਵੇਗਾ।

Also Read : ਇਸ ਸੂਬੇ ‘ਚ ਕਈ ਥਾਈਂ ਭਾਰੀ ਮੀਂਹ, IMD ਨੇ ਜਾਰੀ ਕੀਤਾ ਰੈੱਡ ਅਲਰਟ

ਲਾਲਚ ਦੇਕੇ ਭੜਕਾਇਆ ਗਿਆ : ਪਰਿਵਾਰ 
ਸੁਖਚੈਨ ਨੇ ਕਿਹਾ ਕਿ ਲਖਬੀਰ ਸਿੰਘ ਗੁਰੂ ਗ੍ਰੰਥ ਸਾਹਿਬ ਜਾ ਫਿਰ ਨਿਹੰਗਾ ਬਾਰੇ ਬੁਰਾ ਸੋਚ ਵੀ ਨਹੀਂ ਸਕਦਾ,ਸਾਨੂੰ ਲੱਗਦਾ ਹੈ ਕਿ ਉਸਨੂੰ ਅਜਿਹਾ ਕਰਨ ਲਈ ਕੋਈ ਭੜਕਾ ਰਿਹਾ ਸੀ।ਕੋਈ ਉਸ ਨੂੰ ਪੈਸਿਆਂ ਦਾ ਲਾਲਚ ਦੇਕੇ ਅਜਿਹਾ ਕਰਵਾ ਰਿਹਾ ਸੀ।

Also Read : ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ‘ਤੇ ਲੱਖਾਂ ਦੀ ਲੁੱਟ

ਹੱਥ ਨਹੀਂ ਕੱਟਣਾ ਚਾਹੀਦ ਸੀ : ਸੁਖਚੈਨ
ਸੁਖਚੈਨ ਸਿੰਘ ਨੇ ਕਿਹਾ ਕਿ ਜਿੰਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਉਸਨੂੰ ਭੜਕਾਇਆ ਸੀ,ਉਨ੍ਹਾਂ ਨੂੰ ਫੜਨਾ ਚਾਹੀਦਾ ਹੈ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਮੰਨ ਲਓ ਉਸਨੇ ਅਜਿਹਾ ਕੀਤਾ ਵੀ ਸੀ ਤਾਂ ਵੀ ਉਸਦਾ ਹੱਥ ਨਹੀਂ ਕੱਟਣਾ ਚਾਹੀਦਾ ਸੀ ।ਉਸਨੂੰ ਬੰਧਕ ਬਣਾ ਕੇ ਉਸ ਤੋਂ ਪੁੱਛ-ਗਿੱਛ ਕਰਨੀ ਚਾਹੀਦੀ ਸੀ।ਲਖਬੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾਂ ਨਿਹੰਗਾਂ ਨੇ ਲਖਬੀਰ ਨੂੰ ਮਾਰਿਆ ਹੈ ਉਨ੍ਹਾਂ ਨੂੰ ਕਾਨੂੰਨ ਦੇ ਅਨੁਸਾਰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ।ਦੱਸ ਦਈਏ ਕਿ ਲਖਬੀਰ ਨਸ਼ੇ ਦਾ ਆਦੀ ਸੀ।ਉਸਨੂੰ ਸ਼ਰਾਬ,ਚਰਸ ਵਰਹੇ ਨਸ਼ਿਆਂ ਦੀ ਆਦਤ ਸੀ।ਲਖਬੀਰ ਦੀ ਪਤਨੀ ਜਸਪ੍ਰੀਤ ਕੌਰ ਉਸਨੂੰ 4-5 ਸਾਲ ਪਹਿਲਾਂ ਹੀ ਉਸਨੂੰ ਛੱਡਕੇ ਚਲੀ ਗਈ ਸੀ ਅਤੇ ਆਪਣੇ ਮਾਤਾ-ਪਿਤਾ ਦੇ ਕੋਲ 3 ਬੇਟੀਆਂ ਦੇ ਨਾਲ ਰਹਿ ਰਹੀ ਸੀ।

Leave a Reply

Your email address will not be published. Required fields are marked *