ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਕਾਮੇਡੀ ਸਟਾਰ ਦੇ ਘਰ ਆਇਆ ਨਵਾਂ ਮਹਿਮਾਨ, ਖੁਸ਼ੀਆਂ ਨਾਲ ਭਰਿਆ ਵਿਹੜਾ। ਦੱਸ ਦਈਏ ਕਪਿਲ ਸ਼ਰਮਾ ਨੂੰ ਰੱਬ ਨੇ ਪਿਆਰੀ ਬੇਟੀ ਦੀ ਦਾਤ ਬਖ਼ਸ਼ੀ ਹੈ ਅਤੇ ਹੁਣ ਕਪਿਲ ਸ਼ਰਮਾ ਦਾ ਇਸੇ ਨਾਲ ਆਪਣੀ ਜਿੰਦਗੀ ਦੇ ਨਵੇਂ ਰਿਸ਼ਤੇ ‘ਚ ਤਬਾਦਲਾ ਹੋ ਗਿਆ ਹੈ , ਤੇ ਉਹ ਹੈ ਪਾਪਾ-ਬੇਟੀ ਦਾ। ਇਸ ਖਬਰ ਤੋਂ ਬਾਅਦ ਕਪਿਲ ਦੇ ਪ੍ਰਸ਼ੰਸਕਾਂ ਅਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਨੇ ਵਧਾਈ ਦੀ ਲੜੀ ਲਾ ਦਿੱਤੀ ਹੈ।
ਬਾਲੀਵੁੱਡ ਦਾ ਹਰੇਕ ਅਦਾਕਾਰ, ਸੇਲਿਬ੍ਰਿਟੀ ਕਪਿਲ ਸ਼ਰਪਮਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ, ਕੋਈ ਵੀ ਅਜਿਹੀਆਂ ਖੁਸ਼ੀਆਂ ਦੇ ਮੌਕੇ ‘ਤੇ ਉਨ੍ਹਾਂ ਨੂੰ ਵਧਾਈ ਦੇਣ ਤੋਂ ਵਾਂਝਾ ਨਹੀਂ ਰਿਹਾ ਹੈ। ਗਾਇਕ ਗੁਰੂ ਰੰਧਾਵਾ, ਅਦਾਕਾਰਾ ਰਕੂਲ ਪ੍ਰੀਤ ਸਿੰਘ, ਕਿਕੂ ਸ਼ਾਰਦਾ, ਦੀਆ ਮਿਰਜ਼ਾ, ਨੁਸਰਤ ਭਾਰੂਚਾ, ਰਾਹੁਲ ਦੇਵ, ਸਾਇਨਾ ਨੇਹਵਾਲ ਨੇ ਕਈ ਮਸ਼ਹੂਰ ਹਸਤੀਆਂ ਨੇ ਕਪਿਲ ਨੂੰ ਪਾਪਾ ਬਣਨ ‘ਤੇ ਵਧਾਈ ਦਿੱਤੀ ਹੈ।
ਗੁਰੂ ਰੰਧਾਵਾ ਨੇ ਲਿਖਿਆ
Thank u my brother ❤️ https://t.co/Aw4n3Ulif0
— Kapil Sharma (@KapilSharmaK9) December 9, 2019
ਅਦਾਕਾਰਾ ਰਕੂਲ ਪ੍ਰੀਤ ਸਿੰਘ ਨੇ ਲਿਖਿਆ
Congratulationssssssss!!!! 😀😀 god bless the baby girl with all the happiness ❤️
— Rakul Singh (@Rakulpreet) December 10, 2019
ਕਿਕੂ ਸ਼ਾਰਦਾ ਨੇ ਲਿਖਿਆ
Congratulations brother ,,,,, so so happy for you , welcome to the little bundle of joy 🤗🤗🤗🤗🤗❤️❤️❤️❤️
— kiku sharda 🇮🇳 (@kikusharda) December 10, 2019
ਸਾਇਨਾ ਨੇਹਵਾਲ ਨੇ ਲਿਖਿਆ
Congratulations 👶🏻👶🏻👶🏻👶🏻👍
— Saina Nehwal (@NSaina) December 10, 2019
ਰਾਹੁਲ ਦੇਵ ਨੇ ਲਿਖਿਆ, ‘ਵਧਾਈਆਂ ਕਪਿਲ ਪਾਜੀ, ਪ੍ਰਮਾਤਮਾ ਇਸ ਫਰਿਸ਼ਤੇ ਅਤੇ ਉਸ ਦੇ ਪਰਿਵਾਰ ਨੂੰ ਅਸੀਸ ਦੇਵੇ’।
ਮਹੱਤਵਪੂਰਣ ਗੱਲ ਇਹ ਹੈ ਕਿ ਕਪਿਲ ਸ਼ਰਮਾ ਨੇ 12 ਦਸੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀ ਕਾਫ਼ੀ ਚਰਚਾ ਹੋਈ ਸੀ। ਇਸ ਵਿਆਹ ਵਿੱਚ ਟੀਵੀ, ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਲ ਹੋਏ।


