ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਇਸ ਵੇਲੇ ਗੈਂਗਸਟਰਾਂ ਅਤੇ ਲੀਡਰਾਂ ਨੂੰ ਲੈਕੇ ਸਿਆਸਤ ਕਾਫੀ ਭਖੀ ਹੋਈ ਹੈ। ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਹਮੋ-ਸਾਹਮਣੇ ਹੋ ਗਏ ਹਨ। ਇਹ ਦੋਵੇ ਪਾਰਟੀਆਂ ਇਕ ਦੂਜੇ ਨੂੰ ਗੈਂਗਸਟਰਾਂ ਦੇ ਨਾਲ ਸੰਬੰਧਿਤ ਹੋਣ ਦਾ ਦਾਅਵਾ ਕਰ ਰਹੀਆਂ ਹਨ। ਜਿਸਦੇ ਚੱਲਦੇ ਦੋਹਾਂ ਪਾਰਟੀਆਂ ਨੇ ਤਸਵੀਰਾਂ ਵੀ ਸਾਂਝੀਆਂ ਕੀਤੀ ਹਨ।
https://www.facebook.com/LivingIndiaNewschannel/videos/1190087791187842/
ਜਿਸ ’ਚ ਅਕਾਲੀ ਦਲ ਦਾ ਕਹਿਣਾ ਹੈ ਕਿ ਗੈਂਗਸਟਰ ਹਰਜਿੰਦਰ ਬਿੱਟੂ ਕਾਂਗਰਸ ਪਾਰਟੀ ਦੇ ਨਾਲ ਮਿਲਿਆ ਹੋਇਆ ਹੈ ਤੇ ਜਦਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਗੈਂਗਸਟਰ ਹਰਜਿੰਦਰ ਬਿੱਟੂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲਿਆ ਹੋਇਆ ਉੱਥੇ ਹੀ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਕਾਫੀ ਭਖ ਗਈ ਹੈ। ਹਰਜਿੰਦਰ ਬਿੱਟੂ ਦਾ ਇਸ ਮਾਮਲੇ ਤੇ ਕਹਿਣਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਉਹਨਾਂ ਨੂੰ ਬਦਨਾਮ ਕਰ ਰਹੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਨਾਂ ਦੇ ਨਾਲ ਗੈਂਗਸਟਰ ਕਿਉਂ ਲਾਇਆ ਜਾ ਰਿਹਾ ਹੈ। ਮੈਨੂੰ ਗੈਂਗਸਟਰ ਕਹਿਣਾ ਬੰਦ ਕਰੋ। ਮੈਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਮੈ ਇਸ ਮਾਮਲੇ ਨੂੰ ਕੋਰਟ ਚ ਲੈਕੇ ਜਾਵਾਂਗਾ। ਮੈ ਸਾਰੇ ਮਾਮਲਿਆਂ ਚੋਂ ਬਰੀ ਹਾਂ।
