ਨਵੀਂ ਦਿੱਲੀ- ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਫੁੱਟ ਓਵਰ ਬ੍ਰਿਜ ਦੇ ਹੇਠਾਂ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 21 ਜੁਲਾਈ ਦੀ ਰਾਤ ਦੀ ਦੱਸੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਔਰਤ ਦਾ ਜਾਣਕਾਰ ਹੈ। ਰੇਲਵੇ ਦੇ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ 30 ਸਾਲਾ ਪੀੜਤਾ ਨਾਲ ਵੀਰਵਾਰ ਰਾਤ ਰੇਲਵੇ ਸਟੇਸ਼ਨ ਦੇ ਪਲੇਟਫਾਰਮ 8-9 ‘ਤੇ ਇਲੈਕਟ੍ਰੀਕਲ ਮੇਨਟੇਨੈਂਸ ਕਰਮਚਾਰੀਆਂ ਨੇ ਬਲਾਤਕਾਰ ਕੀਤਾ। ਸਾਰੇ 4 ਦੋਸ਼ੀ ਰੇਲਵੇ ਦੇ ਬਿਜਲੀ ਵਿਭਾਗ ਦੇ ਕਰਮਚਾਰੀ ਹਨ।
Also Read: ਘਰ ‘ਚ ਮਿਲਿਆ ਇੰਨਾ Cash ਕਿ ਪੁਲਿਸ ਵੀ ਰਹਿ ਗਈ ਹੈਰਾਨ, ਪੱਛਮੀ ਬੰਗਾਲ ਦੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ
ਫੋਨ ਕਰਕੇ ਦਿੱਤੀ ਘਟਨਾ ਦੀ ਜਾਣਕਾਰੀ
ਘਟਨਾ 21 ਜੁਲਾਈ ਦੀ ਰਾਤ 12.30 ਵਜੇ (22 ਜੁਲਾਈ) ਦੀ ਦੱਸੀ ਜਾ ਰਹੀ ਹੈ। ਸਮੂਹਿਕ ਜਬਰ ਜਨਾਹ ਦੀ ਇਹ ਘਟਨਾ ਟਰੇਨ ਦੀ ਲਾਈਟਿੰਗ ਹੱਟ ‘ਚ ਵਾਪਰੀ। ਫੋਨ ਕਰਨ ਵਾਲੀ ਪੀੜਤ ਔਰਤ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਇੱਕ ਕਮਰੇ ਵਿਚ ਦੋ ਵਿਅਕਤੀਆਂ ਨੇ ਉਸ ਨਾਲ ਜਬਰ ਜਨਾਹ ਕੀਤਾ। ਇਹ ਕਾਲ ਪਹਿਲੀ ਵਾਰ PS ODRS ‘ਤੇ ਲਗਭਗ 02:27 ‘ਤੇ ਪ੍ਰਾਪਤ ਹੋਈ ਸੀ। ਉਥੇ ਮੌਜੂਦ ਸਟਾਫ ਨੇ ਫੋਨ ਕਰਨ ਵਾਲੀ ਔਰਤ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਦਿੱਤੇ ਮੋਬਾਈਲ ਨੰਬਰ ‘ਤੇ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਔਰਤ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 8-9 ‘ਤੇ ਖੜ੍ਹੀ ਹੈ।
ਪਤੀ ਤੋਂ ਵੱਖ ਰਹਿੰਦੀ ਹੈ ਪੀੜਤਾ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਐੱਨਡੀਆਰਐੱਸ ਸਟਾਫ਼ ਸਮੇਤ ਪਲੇਟਫਾਰਮ ਨੰਬਰ 8-9 ’ਤੇ ਪਹੁੰਚ ਗਿਆ। ਜਿੱਥੇ ਕਾਲ ਕਰਨ ਵਾਲਾ ਪੀੜਤ ਮੌਜੂਦ ਸੀ। ਫਰੀਦਾਬਾਦ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਆਪਣੇ ਪਤੀ ਤੋਂ ਵੱਖ ਹੈ ਅਤੇ ਤਲਾਕ ਲਈ ਅਦਾਲਤ ਵਿੱਚ ਕੇਸ ਲੜ ਰਹੀ ਹੈ।
Also Read: ਪੰਜਾਬ CM ਮਾਨ ਦੀ ਗੈਂਗ+ਸਟਰਾਂ ਨੂੰ ਸਲਾਹ, ਖੁਦ ਸਮਰਪਣ ਕਰ ਦਿਓ ਨਹੀਂ ਤਾਂ… (ਵੀਡੀਓ)
ਕਾਮਨ ਫਰੈਂਡ ਰਾਹੀਂ ਲੜਕੇ ਨਾਲ ਦੋਸਤੀ
ਪੀੜਤਾ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਹ ਕਾਮਨ ਫਰੈਂਡ ਰਾਹੀਂ ਲੜਕੇ ਦੇ ਸੰਪਰਕ ‘ਚ ਆਈ ਸੀ। ਲੜਕੇ ਨੇ ਉਸ ਨੂੰ ਕਿਹਾ ਕਿ ਉਹ ਰੇਲਵੇ ਮੁਲਾਜ਼ਮ ਹੈ ਅਤੇ ਉਸ ਲਈ ਨੌਕਰੀ ਦਾ ਪ੍ਰਬੰਧ ਕਰੇਗਾ। ਇਸ ਤੋਂ ਬਾਅਦ ਦੋਵੇਂ ਫੋਨ ‘ਤੇ ਗੱਲ ਕਰਨ ਲੱਗੇ। 21 ਜੁਲਾਈ ਦੀ ਰਾਤ ਨੂੰ ਦੋਸ਼ੀ ਲੜਕੇ ਨੇ ਪੀੜਤਾ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ। ਮੁਲਜ਼ਮ ਨੇ ਕਿਹਾ ਕਿ ਅੱਜ ਉਸ ਦੇ ਬੇਟੇ ਦਾ ਜਨਮ ਦਿਨ ਹੈ, ਨਾਲ ਹੀ ਉਸ ਨੇ ਨਵਾਂ ਘਰ ਵੀ ਖਰੀਦਿਆ ਹੈ, ਇਸ ਲਈ ਉਸ ਨੇ ਪਾਰਟੀ ਦੇਣੀ ਹੈ।
ਪਾਰਟੀ ਦੇਣ ਦੇ ਬਹਾਨੇ ਬੁਲਾਇਆ
ਮੁਲਜ਼ਮਾਂ ਵੱਲੋਂ ਬੁਲਾਏ ਜਾਣ ’ਤੇ ਪੀੜਤਾ ਰਾਤ 10.30 ਵਜੇ ਦੇ ਕਰੀਬ ਮੈਟਰੋ ਰਾਹੀਂ ਕੀਰਤੀ ਨਗਰ ਆਈ, ਜਿੱਥੋਂ ਮੁਲਜ਼ਮ ਪੀੜਤਾ ਨੂੰ ਪਲੇਟਫਾਰਮ ਨੰਬਰ 8-9 ’ਤੇ ਲੈ ਆਏ। ਉੱਥੇ ਦੋਸ਼ੀ ਲੜਕੇ ਨੇ ਇਲੈਕਟ੍ਰਿਕ ਮੇਨਟੇਨੈਂਸ ਸਟਾਫ ਦੇ ਨਾਲ ਇੱਕ ਛੋਟੇ ਕਮਰੇ ਵਿਚ ਬੈਠਣ ਲਈ ਕਿਹਾ। ਕੁਝ ਦੇਰ ਬਾਅਦ ਦੋਸ਼ੀ ਲੜਕਾ ਅਤੇ ਉਸ ਦਾ ਦੋਸਤ ਕਮਰੇ ਦੇ ਅੰਦਰ ਆਏ ਤੇ ਉਸ ਨੂੰ ਅੰਦਰੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਉਸ ਦੇ ਦੋ ਸਾਥੀ ਕਮਰੇ ਦੇ ਬਾਹਰ ਪਹਿਰਾ ਦੇ ਰਹੇ ਸਨ। ਪੀੜਤਾ ਦੀ ਕੁੱਟਮਾਰ ਵੀ ਕੀਤੀ ਗਈ।
Also Read: ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਮੁੰਡੀ’ ਤਿਆਰ! ਮੂਸੇਵਾਲਾ ਕਤਲਕਾਂਡ ਨੂੰ ਲੈ ਕੇ 3 ਸੂਬਿਆਂ ‘ਚ ਭਾਲ
ਸਾਰੇ ਦੋਸ਼ੀ ਰੇਲਵੇ ਕਰਮਚਾਰੀ
ਮੁਲਜ਼ਮਾਂ ਖ਼ਿਲਾਫ਼ ਧਾਰਾ 376 ਡੀ/342 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸਾਰੇ ਮੁਲਜ਼ਮ ਰੇਲਵੇ ਵਿਚ ਬਿਜਲੀ ਵਿਭਾਗ ਦੇ ਮੁਲਾਜ਼ਮ ਹਨ।
ਕਰੀਬ ਇੱਕ ਹਫ਼ਤਾ ਪਹਿਲਾਂ ਦਿੱਲੀ ਦੇ ਵਸੰਤ ਵਿਹਾਰ ਵਿਚ ਇੱਕ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।



