LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਘਰ 'ਚ ਮਿਲਿਆ ਇੰਨਾ Cash ਕਿ ਪੁਲਿਸ ਵੀ ਰਹਿ ਗਈ ਹੈਰਾਨ, ਪੱਛਮੀ ਬੰਗਾਲ ਦੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ

23july cash

ਕੋਲਕਾਤਾ– ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਿਲਸਿਲੇ ’ਚ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਸ਼ਨੀਵਾਰ ਯਾਨੀ ਕਿ ਅੱਜ ਗ੍ਰਿਫ਼ਤਾਰ ਕਰ ਲਿਆ। ਏਜੰਸੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜਦੋਂ ਇਹ ਘਪਲਾ ਹੋਇਆ ਤਾਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ। ਚੈਟਰਜੀ ਨੂੰ ਜਾਂਚ ਦੇ ਸਿਲਸਿਲੇ 'ਚ ਕਰੀਬ 26 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਚੈਟਰਜੀ ਇਸ ਸਮੇਂ ਉਦਯੋਗ ਮੰਤਰੀ ਹਨ। ਉਨ੍ਹਾਂ ਨੂੰ ਸਾਲਟ ਲੇਕ ਖੇਤਰ ’ਚ ਸਥਿਤ ਸੀ.ਜੀ.ਓ ਕੰਪਲੈਕਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਲਿਜਾਇਆ ਗਿਆ। 

Also Read: ਪੰਜਾਬ CM ਮਾਨ ਦੀ ਗੈਂਗ+ਸਟਰਾਂ ਨੂੰ ਸਲਾਹ, ਖੁਦ ਸਮਰਪਣ ਕਰ ਦਿਓ ਨਹੀਂ ਤਾਂ... (ਵੀਡੀਓ)

ਈ.ਡੀ ਦੇ ਇਕ ਅਧਿਕਾਰੀ ਨੇ ਦੱਸਿਆ, “ਚੈਟਰਜੀ ਸ਼ੁੱਕਰਵਾਰ ਸਵੇਰ ਤੋਂ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੇ ਸਾਡੇ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕਰ ਰਹੇ ਸਨ। ਉਨ੍ਹਾਂ ਨੂੰ ਅੱਜ ਦਿਨ ’ਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।” ਅਧਿਕਾਰੀ ਦੇ ਮੁਤਾਬਕ ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਇਕ ਕੰਪਲੈਕਸ ਤੋਂ 20 ਕਰੋੜ ਰੁਪਏ ਦੀ ਨਕਦੀ ਜ਼ਬਤ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ।

ਈ.ਡੀ ਮੁਤਾਬਕ ਅਰਪਿਤਾ ਮੁਖਰਜੀ ਕੋਲੋਂ ਭਾਰੀ ਮਾਤਰਾ ਵਿਚ ਨਕਦੀ ਬਰਾਮਦ ਕਰਨ ਤੋਂ ਇਲਾਵਾ 20 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੇ ਮਕਸਦ ਅਤੇ ਵਰਤੋਂ ਦਾ ਪਤਾ ਲਗਾਇਆ ਜਾ ਰਿਹਾ ਹੈ। ਈ.ਡੀ ਨੇ ਮੀਡੀਆ ਨੂੰ ਦੱਸਿਆ, "ਸਰਚ ਟੀਮ ਕੈਸ਼ ਕਾਉਂਟਿੰਗ ਮਸ਼ੀਨ ਰਾਹੀਂ ਬਰਾਮਦ ਹੋਏ ਪੈਸੇ ਦੀ ਗਿਣਤੀ ਕਰਨ ਲਈ ਬੈਂਕ ਅਧਿਕਾਰੀਆਂ ਦੀ ਮਦਦ ਲੈ ਰਹੀ ਹੈ।" ਈਡੀ ਨੇ ਕਿਹਾ ਇਸ ਤੋਂ ਇਲਾਵਾ ਘਪਲੇ ਨਾਲ ਜੁੜੇ ਵਿਅਕਤੀਆਂ ਦੇ ਵੱਖ-ਵੱਖ ਸਥਾਨਾਂ ਤੋਂ ਕਈ ਹੋਰ ਅਪਰਾਧਕ ਦਸਤਾਵੇਜ਼, ਰਿਕਾਰਡ, ਸ਼ੱਕੀ ਕੰਪਨੀਆਂ ਦੇ ਵੇਰਵੇ, ਇਲੈਕਟ੍ਰਾਨਿਕ ਉਪਕਰਣ, ਵਿਦੇਸ਼ੀ ਕਰੰਸੀ ਅਤੇ ਸੋਨਾ ਵੀ ਬਰਾਮਦ ਕੀਤਾ ਗਿਆ ਹੈ।

Also Read: ਪੰਜਾਬ ਪੁਲਿਸ ਦਾ 'ਆਪ੍ਰੇਸ਼ਨ ਮੁੰਡੀ' ਤਿਆਰ! ਮੂਸੇਵਾਲਾ ਕਤਲਕਾਂਡ ਨੂੰ ਲੈ ਕੇ 3 ਸੂਬਿਆਂ 'ਚ ਭਾਲ

ਜ਼ਿਕਰਯੋਗ ਹੈ ਕਿ ਕਲਕੱਤਾ ਹਾਈ ਕੋਰਟ ਨੇ ਅਪ੍ਰੈਲ 'ਚ ਕਈ ਰਿੱਟ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਗਰੁੱਪ 'ਸੀ' ਅਤੇ 'ਡੀ' ਦੇ ਕਰਮਚਾਰੀਆਂ, ਨੌਵੀਂ-ਬਾਰ੍ਹਵੀਂ ਜਮਾਤ ਦੇ ਸਹਾਇਕ ਅਧਿਆਪਕਾਂ ਅਤੇ ਪ੍ਰਾਇਮਰੀ ਅਧਿਆਪਕਾਂ ਦੇ ਭਰਤੀ ਘਪਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸਨ।

In The Market