ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਨੇ ਹੁਣ ਪੂਰੇ ਸ਼ਹਿਰ ਵਿੱਚ ਕਬਜ਼ਿਆਂ ਅਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਰਵੇ ਤੋਂ ਬਾਅਦ 4 ਮਈ ਤੋਂ ਦਿੱਲੀ ਦੇ ਕਈ ਇਲਾਕਿਆਂ ‘ਚ ਕਬਜ਼ਿਆਂ ਖਿਲਾਫ ਕਾਰਵਾਈ ਲਈ ਬੁਲਡੋਜ਼ਰ ਘੁੰਮ ਰਹੇ ਹਨ।
Also Read: ਕੀ ਫਿਰ ਪਾਰਟੀ ਬਦਲਣ ਦੀ ਤਿਆਰੀ ‘ਚ ਨੇ ਸਿੱਧੂ? ਅਨੁਸ਼ਾਸਨੀ ਕਾਰਵਾਈ ਤੋਂ ਪਹਿਲਾਂ CM ਮਾਨ ਨਾਲ ਮੀਟਿੰਗ
ਇਸ ਲੜੀ ‘ਚ ਸੋਮਵਾਰ ਨੂੰ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ‘ਚ ਭਾਰੀ ਸੁਰੱਖਿਆ ਬਲਾਂ ਵਿਚਾਲੇ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਐਲਾਨ ਤੋਂ ਬਾਅਦ ਸੋਮਵਾਰ ਸਵੇਰੇ 11 ਵਜੇ ਤੋਂ ਹੀ SDMC ਦਾ ਬੁਲਡੋਜ਼ਰ ਇਸ ਕਬਜ਼ੇ ਖਿਲਾਫ ਗਰਜਣਾ ਸ਼ੁਰੂ ਹੋ ਗਿਆ ਹੈ।
Also Read: BSF ਨੂੰ ਮਿਲੀ ਵੱਡੀ ਕਾਮਯਾਬੀ, ਜ਼ਬਤ ਕੀਤੀ 10 ਕਿੱਲੋ ਤੋਂ ਵਧੇਰੇ ਸ਼ੱਕੀ ਹੈਰੋਇਨ
ਦੱਸਿਆ ਜਾ ਰਿਹਾ ਹੈ ਕਿ ਕਾਫੀ ਪੁਲਿਸ ਫੋਰਸ ਮਿਲਣ ਤੋਂ ਬਾਅਦ ਹੀ ਦੱਖਣੀ ਦਿੱਲੀ ਨਿਗਮ ਸੋਮਵਾਰ ਨੂੰ ਸ਼ਾਹੀਨ ਬਾਗ ਇਲਾਕੇ ‘ਚ ਕਬਜ਼ੇ ਅਤੇ ਗੈਰ-ਕਾਨੂੰਨੀ ਨਿਰਮਾਣ ਖਿਲਾਫ ਕਾਰਵਾਈ ਕਰੇਗਾ। ਇਸ ਦੇ ਲਈ SDMC ਦੀ ਤਰਫੋਂ ਦਿੱਲੀ ਪੁਲਿਸ ਨੂੰ ਲੋੜੀਂਦਾ ਸੁਰੱਖਿਆ ਬਲ ਮੁਹੱਈਆ ਕਰਵਾਉਣ ਲਈ ਪੱਤਰ ਲਿਖਿਆ ਗਿਆ ਸੀ। ਦਿੱਲੀ ਪੁਲਿਸ ਇਸ ‘ਤੇ ਸੁਰੱਖਿਆ ਬਲ ਦੇਣ ਲਈ ਤਿਆਰ ਹੈ।



