ਮਾਨ ਸਰਕਾਰ ਨੇ ਨਿਭਾਇਆ ਵਾਅਦਾ: ਕੋਰੋਨਾ ਯੋਧੇ PRTC ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ

ਚੰਡੀਗੜ੍ਹ- ‘ਆਪ’ ਸਰਕਾਰ ਕੋਰੋਨਾ ਮਹਾਮਾਰੀ ‘ਚ ਬੇਮਿਸਾਲ ਦਲੇਰੀ ਦਿਖਾਉਣ ਵਾਲੇ ਕੋਰੋਨਾ ਯੋਧੇ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਦੇਵੇਗੀ। ਇਹ ਕੋਰੋਨਾ ਯੋਧਾ PRTC ਦਾ…

ਚੰਡੀਗੜ੍ਹ- ‘ਆਪ’ ਸਰਕਾਰ ਕੋਰੋਨਾ ਮਹਾਮਾਰੀ ‘ਚ ਬੇਮਿਸਾਲ ਦਲੇਰੀ ਦਿਖਾਉਣ ਵਾਲੇ ਕੋਰੋਨਾ ਯੋਧੇ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਦੇਵੇਗੀ। ਇਹ ਕੋਰੋਨਾ ਯੋਧਾ PRTC ਦਾ ਡਰਾਈਵਰ ਮਨਜੀਤ ਸਿੰਘ ਹੈ। ਜਿਸ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸੀਐਮ ਭਗਵੰਤ ਮਾਨ ਨੇ ਵਿੱਤ ਵਿਭਾਗ ਨੂੰ ਮਨਜੀਤ ਦੇ ਪਰਿਵਾਰ ਨੂੰ ਤੁਰੰਤ 50 ਲੱਖ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਮਨਜੀਤ ਸਿੰਘ ਉਹੀ ਡਰਾਈਵਰ ਹੈ ਜੋ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਵਿੱਚ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿੱਚ ਫਸੇ ਸੈਂਕੜੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ਲੈ ਕੇ ਆਇਆ ਸੀ।

Also Read: ਸ਼ਾਹੀਨ ਬਾਗ ‘ਚ ਕਬਜ਼ਿਆਂ ਖਿਲਾਫ ਮੁਹਿੰਮ ਸ਼ੁਰੂ, ਨਾਜਾਇਜ਼ ਉਸਾਰੀਆਂ ‘ਤੇ ਚੱਲੇਗਾ ਬੁਲਡੋਜ਼ਰ

ਕਾਂਗਰਸ ਨੇ ਦਿੱਤੇ ਸਨ 10 ਲੱਖ ਰੁਪਏ
ਕੋਰੋਨਾ ਦੀ ਪਹਿਲੀ ਲਹਿਰ ‘ਚ ਲਾਕਡਾਊਨ ਦੌਰਾਨ ਹਾਲਾਤ ਵਿਗੜ ਗਏ ਸਨ। ਹਰ ਕਿਸੇ ਦੇ ਮਨ ਵਿੱਚ ਕੋਰੋਨਾ ਦਾ ਡਰ ਬੈਠਾ ਹੋਇਆ ਸੀ। ਇਸ ਦੇ ਬਾਵਜੂਦ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਵਸਨੀਕ ਮਨਜੀਤ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਸੰਗਤਾਂ ਨੂੰ ਬਾਹਰ ਕੱਢਿਆ। ਜਦੋਂ ਉਸ ਦੀ ਮੌਤ ਹੋਈ ਤਾਂ ਕਾਂਗਰਸ ਸਰਕਾਰ ਨੇ ਸਿਰਫ਼ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।

Also Read: ਕੀ ਫਿਰ ਪਾਰਟੀ ਬਦਲਣ ਦੀ ਤਿਆਰੀ ‘ਚ ਨੇ ਸਿੱਧੂ? ਅਨੁਸ਼ਾਸਨੀ ਕਾਰਵਾਈ ਤੋਂ ਪਹਿਲਾਂ CM ਮਾਨ ਨਾਲ ਮੀਟਿੰਗ

AAP ਨੇ ਕੀਤਾ ਪ੍ਰਦਰਸ਼ਨ, ਮਾਨ ਨੇ ਨਿਭਾਇਆ ਵਾਅਦਾ
ਮਨਜੀਤ ਸਿੰਘ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ 50 ਲੱਖ ਮੁਆਵਜ਼ੇ ਦੀ ਮੰਗ ਕੀਤੀ ਸੀ। ਆਮ ਆਦਮੀ ਪਾਰਟੀ ਨੇ ਸੀਐਮ ਬਣੇ ਭਗਵੰਤ ਮਾਨ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਾਂਗਰਸ ਸਰਕਾਰ ਵੱਲੋਂ 10 ਲੱਖ ਦੇ ਮੁਆਵਜ਼ੇ ਨੂੰ ਨਾਕਾਫ਼ੀ ਕਰਾਰ ਦਿੱਤਾ ਸੀ। ਹੁਣ ਮਾਨ ਦੇ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਨੇ ਮਨਜੀਤ ਸਿੰਘ ਦੇ ਪਰਿਵਾਰ ਦੀ ਇਹ ਮੰਗ ਪੂਰੀ ਕਰ ਦਿੱਤੀ ਹੈ।

Leave a Reply

Your email address will not be published. Required fields are marked *