ਤਕਨੀਕੀ ਕ੍ਰਾਂਤੀ ਦਾ ਨਵਾਂ ਅਧਿਆਇ: PM ਮੋਦੀ ਵੱਲੋਂ ਉੱਤਰੀ ਭਾਰਤ ਦੀ ਪਹਿਲੀ ਸੈਮੀਕੰਡਕਟਰ ਯੂਨਿਟ ਦਾ ਨੀਂਹ ਪੱਥਰ

ਗ੍ਰੇਟਰ ਨੋਇਡਾ: ਭਾਰਤ ਨੂੰ ‘ਗਲੋਬਲ ਟੈੱਕ ਹੱਬ’ ਬਣਾਉਣ ਦੀ ਦਿਸ਼ਾ ਵਿੱਚ ਅੱਜ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ…

ਉੱਤਰੀ ਭਾਰਤ ਦੇ ਤਕਨੀਕੀ ਖੇਤਰ ਵਿੱਚ ਅੱਜ ਇੱਕ ਨਵਾਂ ਅਧਿਆਇ ਜੁੜਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ

ਗ੍ਰੇਟਰ ਨੋਇਡਾ: ਭਾਰਤ ਨੂੰ ‘ਗਲੋਬਲ ਟੈੱਕ ਹੱਬ’ ਬਣਾਉਣ ਦੀ ਦਿਸ਼ਾ ਵਿੱਚ ਅੱਜ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗ੍ਰੇਟਰ ਨੋਇਡਾ ਦੀ ‘ਯਮੁਨਾ ਸਿਟੀ’ ਵਿਖੇ ਉੱਤਰੀ ਭਾਰਤ ਦੀ ਪਹਿਲੀ ਸੈਮੀਕੰਡਕਟਰ ਯੂਨਿਟ ਦੀ ਆਧਾਰਸ਼ਿਲਾ ਰੱਖੀ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ। ਸਮਾਗਮ ਦਾ ਆਗਾਜ਼ ਮੁੱਖ ਮੰਤਰੀ ਯੋਗੀ ਵੱਲੋਂ ਰਵਾਇਤੀ ਦੀਪ ਜਗਾ ਕੇ ਕੀਤਾ ਗਿਆ।

ਆਪਦਾ ਵਿੱਚ ਅਵਸਰ”

ਵਰਚੁਅਲ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਣ ਤੋਂ ਬਾਅਦ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਯੂਨਿਟ ਭਾਰਤ ਵਿੱਚ ਇੱਕ ਨਵੀਂ ਤਕਨੀਕੀ ਕ੍ਰਾਂਤੀ ਲਿਆਵੇਗੀ। ਉਨ੍ਹਾਂ ਕਿਹਾ, “ਕੋਵਿਡ ਕਾਲ ਦੌਰਾਨ ਸੈਮੀਕੰਡਕਟਰਾਂ ਦੀ ਕਿੱਲਤ ਕਾਰਨ ਦੁਨੀਆ ਭਰ ਦੀਆਂ ਕਈ ਕੰਪਨੀਆਂ ਨੂੰ ਜਿੰਦਰੇ ਲੱਗ ਗਏ ਸਨ। ਉਸ ਔਖੇ ਸਮੇਂ ਵਿੱਚ ਭਾਰਤ ਨੇ ਚੁਣੌਤੀ ਨੂੰ ਮੌਕੇ ਵਿੱਚ ਬਦਲਣ ਦਾ ਫੈਸਲਾ ਕੀਤਾ ਅਤੇ ਆਪਣੀ ਯੂਨਿਟ ਲਗਾਉਣ ਦਾ ਸੰਕਲਪ ਲਿਆ, ਜੋ ਅੱਜ ਪੂਰਾ ਹੋ ਰਿਹਾ ਹੈ।”

ਭਾਰਤ ਬਣਿਆ ਉੱਭਰਦੀ ਤਕਨੀਕ ਦਾ ਵਿਸ਼ਵ ਕੇਂਦਰ: CM ਯੋਗੀ

ਸਮਾਗਮ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਹੁਣ ਦੁਨੀਆ ਦੀ ਇੱਕ ਵੱਡੀ ਆਰਥਿਕ ਮਹਾਂਸ਼ਕਤੀ ਵਜੋਂ ਸਥਾਪਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਹੇਠ ਦੇਸ਼ ਉੱਭਰਦੀ ਹੋਈ ਤਕਨਾਲੋਜੀ ਦਾ ਮੁੱਖ ਕੇਂਦਰ ਬਣ ਗਿਆ ਹੈ, ਜੋ ਆਤਮ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡੀ ਮਾਰਕਾ ਹੈ।

‘AI ਇਮਪੈਕਟ ਸਮਿਟਦੀ ਸਫ਼ਲਤਾ ਤੇ ਚਰਚਾ

ਮੁੱਖ ਮੰਤਰੀ ਨੇ ਦਿੱਲੀ ਦੇ ਭਾਰਤ ਮੰਡਪਮ ਵਿਖੇ ਚੱਲ ਰਹੇ ਚਾਰ ਰੋਜ਼ਾ ‘ਇਮਪੈਕਟ ਸਮਿਟ’ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਵਿਸ਼ਵ ਦੇ 110 ਤੋਂ ਵੱਧ ਦੇਸ਼ਾਂ ਨੇ ਹਿੱਸਾ ਲਿਆ ਅਤੇ ਲਗਭਗ 10 ਲੱਖ ਤੋਂ ਵੱਧ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਸੀਐਮ ਯੋਗੀ ਨੇ ਕਿਹਾ ਕਿ ਇਸ ਸਮਿਟ ਰਾਹੀਂ ਮਨੁੱਖਤਾ ਦੇ ਭਵਿੱਖ ਨੂੰ ਸੁਖਾਲਾ ਬਣਾਉਣ ਦਾ ਜੋ ਵਿਜ਼ਨ ਦਿੱਤਾ ਗਿਆ ਹੈ, ਉਹ ਬੇਮਿਸਾਲ ਹੈ।

ਆਤਮ-ਨਿਰਭਰਤਾ ਵੱਲ ਵੱਡੀ ਪੁਲਾਂਘ

ਇਸ ਨਵੀਂ ਯੂਨਿਟ ਦੇ ਸਥਾਪਿਤ ਹੋਣ ਨਾਲ ਨਾ ਸਿਰਫ਼ ਉੱਤਰੀ ਭਾਰਤ ਵਿੱਚ ਉਦਯੋਗਿਕ ਵਿਕਾਸ ਨੂੰ ਤੇਜ਼ੀ ਮਿਲੇਗੀ, ਸਗੋਂ ਚਿੱਪ ਨਿਰਮਾਣ ਦੇ ਖੇਤਰ ਵਿੱਚ ਵਿਦੇਸ਼ਾਂ ‘ਤੇ ਭਾਰਤ ਦੀ ਨਿਰਭਰਤਾ ਵੀ ਘਟੇਗੀ। ਇਹ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Anurag Kashyap’s unique style: ਨਵੀਂ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਲਈ ਡੋਨਾਲਡ ਟਰੰਪ ਨੂੰ ਲਗਾਇਆ ਫ਼ੋਨੋ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *